Another Punjab soldier : ਟਾਂਡਾ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ ਤੇ ਲਗਾਤਾਰ ਉਸ ਵੱਲੋਂ ਸੀਜ਼ ਫਾਇਰਿੰਗ ਕੀਤੀ ਜਾ ਰਹੀ ਹੈ। ਇੱਕ ਪਾਸੇ ਭਾਰਤ-ਚੀਨ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ ਦੂਜੇ ਪਾਸੇ ਪਾਕਿਸਤਾਨ ਵੱਲੋਂ ਲਗਾਤਾਰ ਫਾਈਰਿੰਗ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਪਾਕਿਸਤਾਨ ਵੱਲੋਂ ਉੱਤਰੀ ਕਸ਼ਮੀਰ ਸਰਹੱਦੀ ਦੇ ਜਿਲ੍ਹਾ ਕੁਪਵਾੜਾ ਦੇ ਨੌਗਾਮ ਸੈਕਟਰ ‘ਚ ਗੋਲੀਬਾਰੀ ਕੀਤੀ ਗਈ ਅਤੇ ਇਸ ਦੌਰਾਨ ਟਾਂਡਾ ਦਾ ਰਹਿਣ ਵਾਲਾ ਇੱਕ ਜਵਾਨ ਸ਼ਹੀਦ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਉਕਤ ਸ਼ਹੀਦ ਫੌਜੀ ਹਲਕਾ ਉੜਮੁੜ ਟਾਂਡਾ ਦੇ ਪਿੰਡ ਰਾਜੂ ਦਵਾਖਰੀ ਦਾ ਰਹਿਣ ਵਾਲਾ ਸੀ। ਸ਼ਹੀਦ ਦੀ ਪਛਾਣ ਨੌਜਵਾਨ ਕੁਲਦੀਪ ਸਿੰਘ (30) ਪੁੱਤਰ ਸਵ. ਮੋਹਨ ਸਿੰਘ ਵਜੋਂ ਹੋਈ ਹੈ ਤੇ ਉਹ ਹੌਲਦਾਰ ਵਜੋਂ ਤਾਇਨਾਤ ਸਨ।
ਸ਼ਹੀਦ ਕੁਲਦੀਪ ਸਿੰਘ ਆਪਣੇ ਪਿੱਛੇ ਮਾਤਾ ਮਨਜੀਤ ਕੌਰ, ਪਤਨੀ ਰਾਜਿਵੰਦਰ ਕੌਰ, ਬੇਟੀ ਸਿਮਰਨ (8 ਸਾਲ) ਤੇ ਬੇਟਾ ਅੰਸ਼ (6) ਛੱਢ ਗਏ ਹਨ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ‘ਚ ਹੀ ਕੀਤਾ ਜਾਵੇਗਾ ਤੇ ਬਾਅਦ ਦੁਪਹਿਰ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ‘ਚ ਪੁੱਜ ਜਾਵੇਗੀ। ਸ਼ਹੀਦ ਦੇ ਮੌਤ ਦੀ ਖਬਰ ਮਿਲਦਿਆਂ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਬਹੁਤ ਬੁਰਾ ਹਾਲ ਹੈ।