Santokh Singh Chaudhary : ਜਲੰਧਰ : ਕੋਵਿਡ-19 ਵਾਇਰਸ ਨੂੰ ਦੇਖਦੇ ਹੋਏ ਮਰੀਜ਼ਾਂ ਦੀ ਸਹੂਲਤ ਲਈ ਇੱਕ ਪੰਜਾਬੀ ਚੈਨਲ ਨੇ ਚਾਰ ਐਂਬੂਲੈਂਸ ਪ੍ਰਸ਼ਾਸਨ ਨੂੰ ਦਿੱਤੀ। ਐਂਬੂਲੈਂਸ ਨੂੰ ਹਰੀ ਝੰਡੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਡੀ. ਸੀ. ਘਣਸ਼ਿਆਮ ਥੋਰੀ, ਏ. ਡੀ. ਸੀ. ਜਸਬੀਰ ਸਿੰਘ ਨੇ ਦਿੱਤੀ। ਸੂਬੇ ਦੇ ਜਲੰਧਰ, ਲੁਧਿਆਣਾ ਤੇ ਪਟਿਆਲਾ ਹਰੇਕ ਨੂੰ 4-4 ਐਂਬੂਲੈਂਸ ਮਰੀਜ਼ਾਂ ਦੀਆਂ ਸੇਵਾਵਾਂ ਲਈ ਵੰਡੀਆਂ ਜਾਣਗੀਆਂ।
ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਕੋਵਿਡ-19 ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਸਮਾਜਿਕ ਸੰਸਥਾ, ਸੰਗਠਨ ਜਾਂ ਫਿਰ ਹਰ ਵਿਅਕਤੀ ਨੂੰ ਸਮਾਜਿਕ ਕੰਮ ਕਰਨੇ ਚਾਹੀਦੇ ਹਨ। ਚਾਰ ਐਂਬੂਲੈਂਸ ਮਰੀਜ਼ਾਂ ਲਈ ਸਹੂਲਤ ਲਈ ਉਪਲਬਧ ਰਹੇਗੀ। ਸਿਵਲ ਹਸਪਤਾਲ ਨੂੰ ਐਂਬੂਲੈਂਸ ਸੌਂਪੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 11 ਬਲਾਕਾਂ ‘ਚ ਖੇਡ ਸਟੇਡੀਅਮ ਤਿਆਰ ਕਰ ਨਦਾ ਉਦਘਾਟਨ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾ ਰਿਹਾ ਹੈ। ਜਿਲ੍ਹੇ ‘ਚ ਖੇਡ ਸਟੇਡੀਅਮ ਆਦਮਪੁਰ, ਭੋਗਪੁਰ, ਜਲੰਧਰ ਈਸਟ, ਜਲੰਧਰ ਵੈਸਟ, ਲੋਹੀਆਂ, ਮਹਿਤਪੁਰ, ਨਕੋਦਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ, ਸ਼ਾਹਕੋਟ ‘ਚ ਬਣਾਏ ਜਾ ਰਹੇ ਹਨ। ਇਨ੍ਹਾਂ ਸਟੇਡੀਅਮ ‘ਚ ਫੁੱਟਬਾਲ , ਓਪਨ ਜਿਮ, ਸੋਲਰ ਕੈਂਪਸ, ਵਾਕਿੰਗ ਟ੍ਰੈਕ, ਬੈਡਮਿੰਟਨ, ਕਬੱਡੀ ਤੇ ਅਥਲੈਟਿਕਸ ਟਰੈਕ ਬਣਾਏ ਜਾਣੇ ਹਨ।