IPL 2020 CSK vs SRH: ਨਵੀਂ ਦਿੱਲੀ: ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਹੁਣ ਕੁੱਝ ਹੀ ਦੇਰ ਬਾਅਦ ਮੈਚ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਮੈਚ ਖੇਡਿਆ ਜਾਵੇਗਾ। ਦੁਨੀਆ ਭਰ ਵਿੱਚ ਫੈਲ਼ੇ ਦੋਵਾਂ ਟੀਮਾਂ ਦੇ ਪ੍ਰਸ਼ੰਸਕ ਆਪਣੀ ਟੀਮ ਦਾ ਉਤਸ਼ਾਹ ਵਧਾਉਣ ਲਈ ਤਿਆਰੀ ਕਰ ਰਹੇ ਹਨ। ਵੈਸੇ, ਦੋਵੇਂ ਟੀਮਾਂ ਪੁਆਇੰਟ ਟੇਬਲ ਦੇ ਸਭ ਤੋਂ ਹੇਠਲੇ ਸਥਾਨ ‘ਤੇ ਹਨ ਅਤੇ ਇਸ ਸਥਿਤੀ ਵਿੱਚ, ਦੋਵਾਂ ਟੀਮਾਂ ਲਈ ਇੱਕ ਜਿੱਤ ਬਹੁਤ ਮਹੱਤਵਪੂਰਨ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵਾਂ ਟੀਮਾਂ ਦੇ ਪ੍ਰਸ਼ੰਸਕਾਂ ਨੇ ਆਪਣੀ-ਆਪਣੀ ਟੀਮ ਦੇ ਪਲੇਇੰਗ ਇਲੈਵਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਅਤੇ ਸਾਡੇ ਸੂਤਰਾਂ ਨੇ ਦੋਵਾਂ ਟੀਮਾਂ ਦੇ ਇਲੈਵਨ ਬਣਾਈ ਹੈ, ਜੋ ਅੱਜ ਮੈਦਾਨ ਵਿੱਚ ਵੇਖੀ ਜਾ ਸਕਦੀ ਹੈ। ਚੇਨਈ ਹਾਰ ਅਤੇ ਬਰੇਕ ਤੋਂ ਬਾਅਦ ਆ ਰਹੀ ਹੈ, ਇਹ ਸਪੱਸ਼ਟ ਹੈ ਕਿ ਹਾਰ ਤੋਂ ਬਾਅਦ ਉਸ ਦੀ ਸਥਿਤੀ ਇੱਕ ਜ਼ਖਮੀ ਸ਼ੇਰ ਵਰਗੀ ਹੈ ਅਤੇ ਛੇ ਦਿਨਾਂ ਦੇ ਬਰੇਕ ਨੇ ਉਸ ਨੂੰ ਲੋੜੀਂਦਾ ਮੁਲਾਂਕਣ ਕਰਨ ਦਾ ਮੌਕਾ ਦਿੱਤਾ ਹੋਵੇਗਾ। ਆਓ ਆਪਾਂ ਪਲੇਇੰਗ ਇਲੈਵਨ ਉੱਤੇ ਇੱਕ ਨਜ਼ਰ ਮਾਰੀਏ ਜਿਸ ਨਾਲ ਚੇਨਈ ਅੱਜ ਮੈਦਾਨ ‘ਚ ਉਤਰ ਸਕਦੀ ਹੈ।
- ਐਮ ਐਸ ਧੋਨੀ (ਕਪਤਾਨ) 2. ਮੁਰਲੀ ਵਿਜੇ / ਰਿਤੂਰਾਜ ਗਾਇਕਵਾੜ 3. ਸ਼ੇਨ ਵਾਟਸਨ 4. ਫਾਫ ਡੂ ਪਲੇਸੀ 5. ਅੰਬਤੀ ਰਾਇਡੂ 6. ਕੇਦਾਰ ਜਾਧਵ 7. ਰਵਿੰਦਰ ਜਡੇਜਾ 8. ਸੈਮ ਕਰੈਨ 9. ਪੀਯੂਸ਼ ਚਾਵਲਾ 10. ਜੋਸ਼ ਹੇਜ਼ਲਵੁੱਡ 11. ਦੀਪਕ ਚਾਹਰ। ਇਸ ਦੇ ਨਾਲ ਹੀ ਪਿੱਛਲੇ ਮੈਚ ਵਿੱਚ ਦਿੱਲੀ ਵਰਗੀ ਟੀਮ ਨੂੰ ਹਰਾਉਣ ਤੋਂ ਬਾਅਦ ਆਪਣੇ ਆਪ ਵਿੱਚ ਹੈਦਰਾਬਾਦ ਦਾ ਵਿਸ਼ਵਾਸ ਕਾਫ਼ੀ ਹੱਦ ਤੱਕ ਵਾਪਿਸ ਆ ਗਿਆ ਹੈ, ਅਤੇ ਰਾਸ਼ਿਦ ਖਾਨ ਵੀ ਫਾਰਮ ‘ਚ ਆ ਗਏ ਹਨ। ਆਉ ਹੈਦਰਾਬਾਦ ਇਲੈਵਨ ‘ਤੇ ਵੀ ਇੱਕ ਨਜ਼ਰ ਮਾਰੀਏ ਜੋ ਮੈਦਾਨ ‘ਚ ਉੱਤਰ ਸਕਦੀ ਹੈ, 1. ਡੇਵਿਡ ਵਾਰਨਰ (ਕਪਤਾਨ) 2. ਜੌਨੀ ਬੇਅਰਸਟੋ (ਵਿਕਟਕੀਪਰ) 3. ਮਨੀਸ਼ ਪਾਂਡੇ 4. ਕੇਨ ਵਿਲੀਅਮਸਨ 5. ਅਬਦੁਲ ਸਮਾਦ 5. ਅਭਿਸ਼ੇਕ ਸ਼ਰਮਾ 7. ਪ੍ਰੀਅਮ ਗਰਗ 8. ਰਸ਼ੀਦ ਖਾਨ 9. ਭੁਵਨੇਸ਼ਵਰ ਕੁਮਾਰ 10. ਖਲੀਲ ਅਹਿਮਦ 11. ਟੀ. ਨਟਰਾਜਨ।