Accused of breaking : ਮਲੋਟ ‘ਚ ਤਿੰਨ ਦਿਨ ਪਹਿਲਾਂ ਇੱਕ ਦੁਕਾਨਦਾਰ ਦੇ ਘਰ ਅਤੇ ਫਿਰ ਬਾਜ਼ਾਰ ‘ਚ ਦੁਕਾਨ ‘ਤੇ ਵੜ ਕੇ ਦੋ ਲੋਕਾਂਦੀ ਜਾਨ ਲੈਣ ਵਾਲੇ ਨੇ ਅੱਜ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਨੇ ਦੋਸ਼ੀ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਇਨ੍ਹਾਂ ‘ਚੋਂ ਦੁਕਾਨ ਵਾਲੀ ਘਟਨਾ ਦਾ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਤੋਂ ਹਥਿਆਰ ਬਰਾਮਦ ਕਰ ਲਿਆ ਹੈ, ਉਥੇ ਹਮਲੇ ਦੀ ਵਜ੍ਹਾ ਨੂੰ ਲੈ ਕੇ ਛਾਣਬੀਣ ਦਾ ਦੌਰ ਜਾਰੀ ਹੈ। ਹਾਲਾਂਕਿ ਇਸ ਘਟਨਾ ‘ਚ ਜ਼ਖਮੀ ਹੋਏ 4 ਲੋਕ ਅਜੇ ਵੀ ਹਸਪਤਾਲ ‘ਚ ਇਲਾਜ ਅਧੀਨ ਹਨ।
ਮਿਲੀ ਜਾਣਕਾਰੀ ਮੁਤਾਬਕ ਮਲੋਟ ਸ਼ਹਿਰ ਦੇ ਗੁੜ ਬਾਜ਼ਾਰ ‘ਚ ਬੀਤੀ 30 ਸਤੰਬਰ ਦੀ ਸ਼ਾਮ ਲਗਭਗ 7.15 ਵਜੇ ਇੱਕ ਨੌਜਵਾਨ ਭਾਡਿਆਂ ਵਾਲੀ ਦੁਕਾਨ ‘ਚ ਵੜ ਗਿਆ। ਉਸ ਨੇ ਆਉਂਦੇ ਹੀ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ‘ਚ ਦੁਕਾਨ ‘ਤੇ ਕੰਮ ਕਰਨ ਵਾਲੇ ਬਬਲੂ ਪੁੱਤਰ ਦੇਸਰਾਜ ਦੀ ਛਾਤੀ ‘ਚ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਦੁਕਾਨ ਮਾਲਕ ਹੈਰੀ ਦੀ ਬਾਂਹ ‘ਚ ਵੀ ਗੋਲੀ ਲੱਗੀ। ਜ਼ਖਮੀ ਹੈਰੀ ਨੂੰ ਵੀ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਨਾਲ ਹੀ ਪਤਾ ਲੱਗਾ ਕਿ ਹਮਲਾਵਰ ਨੌਜਵਾਨ ਬਾਜ਼ਾਰ ਤੋਂ ਪਹਿਲਾਂ ਦੁਕਾਨਦਾਰ ਦੇ ਦਸਮੇਸ਼ ਨਗਰ ‘ਚ ਸਥਿਤ ਦੁਕਾਨਦਾਰ ਹੈਰੀ ਦੇ ਘਰ ਵੀ ਫਾਈਰਿੰਗ ਕਰਕੇ ਆਇਆ ਹੈ। ਉਥੇ ਗੁਰਜੀਤ ਕੌਰ (65), ਹਰਪ੍ਰੀਤ ਕੌਰ (35) ਗਗਨਦੀਪ ਸਿੰਘ ਤੇ ਹਰਪਾਲ ਸਿੰਘ (22) ਜ਼ਖਮੀ ਹੋ ਗਏ ਸਨ। ਜ਼ਖਮੀਆਂ ਨੂੰ ਸਥਾਨਕ ਸਰਕਾਰੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਤਾਂ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਫਰੀਦਕੋਟ ਮੈਡੀਕਲ ਕਾਲਜ ‘ਚ ਰੈਫਰ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਦੋਸ਼ੀ ਨੇ ਗੁਰਸੇਵਕ ਸਿੰਘ ਭੱਟੀ ਨੇ ਮਲੋਟ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਦੂਜੇ ਪਾਸੇ ਜ਼ਖਮੀਆਂ ‘ਚੋਂ ਗੁਰਜੀਤ ਕੌਰ ਦੀ ਵੀ ਸ਼ਾਮ ਮੌਤ ਹੋ ਗਈ।
ਦੋਸ਼ੀ ਦੇ ਜਸਟਿਸ ਅਮਨ ਸ਼ਰਮਾ ਦੀ ਅਦਾਲਤ ‘ਚ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ ਪੁਲਿਸ ਦੇ ਜਾਂਚ ਅਧਿਕਾਰੀ ਐੱਸ. ਆਈ. ਮਲਕੀਤ ਸਿੰਘ ਵੀ ਅਦਾਲਤ ‘ਚ ਪੇਸ਼ ਹੋਏ। DSP ਮਲੋਟ ਭੁਪਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਦੋਸ਼ੀ ਨੇ ਮਜਬੂਰ ਹੋ ਕੇ ਅਦਾਲਤ ‘ਚ ਸਰੈਂਡਰ ਕੀਤਾ ਹੈ। ਪੁਲਿਸ ਨੇ ਪੁੱਛਗਿਛ ਲਈ ਰਿਮਾਂਡ ‘ਤੇ ਭੇਜ ਦਿੱਤਾ। ਫਿਲਹਾਲ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।