Captain gave Birthday wishes : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਨੇ ਅੱਜ ਆਪਣਾ 76ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਕਾਮਨਾ ਕੀਤੀ।
ਕੈਪਟਨ ਨੇ ਟਵੀਟ ‘ਚ ਲਿਖਿਆ ਹੈ- ਪਰਨੀਤ ਕੌਰ ਜੀ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਹਮੇਸ਼ਾ ਮੇਰਾ ਹਰ ਚੰਗੇ-ਮਾੜੇ ‘ਚ ਸਾਥ ਦਿੱਤਾ ਹੈ। ਅਸੀਂ ਸਾਰੇ ਤੁਹਾਡੀ ਸੋਚ, ਤੁਹਾਡੇ ਕੰਮ ਤੇ ਤੁਹਾਡੀ ਸੇਵਾ ਭਾਵਨਾ ਤੋਂ ਪ੍ਰੇਰਿਤ ਹਾਂ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ‘ਚ ਰੱਖਣ…ਲੰਬੀ ਤੇ ਤੰਦੁਰਸਤ ਜ਼ਿੰਦਗੀ ਬਖ਼ਸ਼ਣ। ਦੱਸਣਯੋਗ ਹੈ ਕਿ ਪ੍ਰਨੀਤ ਕੌਰ ਨੇ ਸਾਲ 2009 ਤੋਂ 2014 ਤੱਕ ਵਿਦੇਸ਼ ਮੰਤਰਾਲੇ ਵਿਚ ਰਾਜ ਮੰਤਰੀ ਵਜੋਂ ਭਾਰਤ ਸਰਕਾਰ ਵਿਚ ਸੇਵਾਵਾਂ ਦਿੱਤੀਆਂ।