Fever weakness Diet: ਬਦਲਦੇ ਮੌਸਮ ‘ਚ ਵਾਇਰਲ ਬੁਖਾਰ, ਸਰਦੀ-ਖੰਘ, ਜ਼ੁਕਾਮ, ਗਲੇ ਵਿਚ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਪਰ ਕਈ ਵਾਰ ਬੁਖਾਰ ਤੋਂ ਠੀਕ ਹੋਣ ਦੇ ਬਾਅਦ ਵੀ ਸਰੀਰ ਕਮਜ਼ੋਰੀ ਮਹਿਸੂਸ ਕਰਦਾ ਹੈ। ਦਰਅਸਲ ਜ਼ਿਆਦਾਤਰ ਮੌਸਮੀ ਬੀਮਾਰੀਆਂ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋਣ ਕਾਰਨ ਹੁੰਦੀ ਹੈ। ਅਜਿਹੇ ‘ਚ ਬਿਮਾਰੀ ਦੇ ਠੀਕ ਹੋਣ ਦੇ ਬਾਅਦ ਵੀ ਸਰੀਰ ਵਿਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਕਿਉਂਕਿ ਇਮਿਊਨਿਟੀ ਨੂੰ ਵਧਾਉਣ ਵਿਚ ਸਮਾਂ ਲੱਗਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਟਿਪਸ ਦੇਵਾਂਗੇ ਜਿਸ ਨਾਲ ਤੁਸੀਂ ਵਾਇਰਲ ਬੁਖਾਰ ਤੋਂ ਬਾਅਦ ਸਰੀਰਕ ਕਮਜ਼ੋਰੀ ਨੂੰ ਦੂਰ ਕਰ ਸਕੋਗੇ।
liquid ਡਾਇਟ ਲਓ: ਡੀਹਾਈਡਰੇਸ਼ਨ ਤੋਂ ਬਚਣ ਲਈ ਬਹੁਤ ਸਾਰਾ ਪਾਣੀ ਪੀਓ। ਡਾਇਟ ‘ਚ ਨਾਰੀਅਲ ਪਾਣੀ, ਜੂਸ ਆਦਿ ਸ਼ਾਮਲ ਕਰੋ। ਇਸ ਤੋਂ ਇਲਾਵਾ ਤੁਸੀਂ ਅਦਰਕ, ਸ਼ਹਿਦ, ਕਾਲੀ ਮਿਰਚ ਦਾ ਕਾੜਾ ਬਣਾ ਕੇ ਵੀ ਪੀ ਸਕਦੇ ਹੋ। ਵਾਇਰਲ ਬੁਖਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਪੱਤੇਦਾਰ ਸਬਜ਼ੀਆਂ, ਬ੍ਰੋਕਲੀ, ਹਰੀ ਬੀਨਜ਼ ਲਓ। ਇਹ ਇਮਿਊਨਿਟੀ ਨੂੰ ਵਧਾਉਣ ਦੇ ਨਾਲ ਖੂਨ ਵਿੱਚ ਪਲੇਟਲੈਟਸ ਦੀ ਮਾਤਰਾ ਵੀ ਵਧਾਉਂਦੀ ਹੈ। ਪੋਟਾਸ਼ੀਅਮ ਨਾਲ ਭਰਪੂਰ ਕੇਲੇ ਅਤੇ ਸੇਬ ਦਾ ਸੇਵਨ ਵੀ ਜ਼ਰੂਰ ਕਰੋ। ਇਸ ਵਿਚ ਅਜਿਹਾ ਇਲੈਕਟ੍ਰੋਲਾਈਟ ਹੁੰਦਾ ਹੈ ਜੋ ਵਾਇਰਲ ਬੁਖਾਰ ਨੂੰ ਠੀਕ ਕਰਕੇ ਸਰੀਰ ‘ਚ ਨਵੀਂ ਜਾਨ ਪਾਉਂਦਾ ਹੈ।
ਅਦਰਕ-ਲਸਣ: ਭੋਜਨ ਵਿਚ ਅਦਰਕ, ਲਸਣ, ਕਾਲੀ ਮਿਰਚ, ਜੀਰਾ, ਹਿੰਗ, ਹਲਦੀ ਅਤੇ ਧਨੀਆ ਆਦਿ ਦੀ ਵਰਤੋਂ ਜ਼ਰੂਰ ਕਰੋ। ਇਹ ਇਮਿਊਨਿਟੀ ਨੂੰ ਵਧਾਉਣ ਦੇ ਨਾਲ ਪਾਚਨ ਨੂੰ ਕਿਰਿਆ ਨੂੰ ਤੰਦਰੁਸਤ ਰੱਖਦੇ ਹਨ। ਨਾਲ ਹੀ ਇਸ ਨਾਲ ਸਰੀਰ ਨੂੰ ਵਾਇਰਲ ਦੇ ਕੀਟਾਣੂਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਤੁਲਸੀ ਅਜਿਹੀ ਆਯੁਰਵੈਦਿਕ ਦਵਾਈ ਹੈ ਜੋ ਖੰਘ, ਜ਼ੁਕਾਮ, ਬੁਖਾਰ ਵਿੱਚ ਕਾਰਗਰ ਹੈ। ਇਸ ਦੇ ਨਾਲ ਹੀ ਕਮਜ਼ੋਰੀ ਦੂਰ ਕਰਨ ਵਿਚ ਵੀ ਇਹ ਬਹੁਤ ਫਾਇਦੇਮੰਦ ਹੈ। ਇਸਦੇ ਲਈ ਤੁਸੀਂ ਤੁਲਸੀ ਦੀ ਚਾਹ ਦਾ ਕਾੜਾ ਬਣਾ ਕੇ ਪੀ ਸਕਦੇ ਹੋ।
ਗਿਲੋਅ ਦਾ ਸੇਵਨ ਕਰੋ: ਕਮਜ਼ੋਰੀ ਨੂੰ ਦੂਰ ਕਰਨ ਲਈ ਦਿਨ ਵਿਚ 1 ਗਲਾਸ ਗਿਲੌਅ ਦਾ ਕਾੜਾ ਜਾਂ ਜੂਸ ਪੀਓ। ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਗਿਲੋਅ ਵਾਇਰਸ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦਗਾਰ ਹਨ। ਬੁਖਾਰ ਵਿਚ ਵਿਟਾਮਿਨ ਏ, ਬੀ ਅਤੇ ਸੀ ਦੇ ਇਲਾਵਾ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਖਾਓ। ਇਹ ਵੀ ਯਾਦ ਰੱਖੋ ਕਿ ਤੁਸੀਂ ਜੋ ਵੀ ਖੁਰਾਕ ਵਿਚ ਖਾਓ ਉਹ ਹਜ਼ਮ ਕਰਨਾ ਆਸਾਨ ਹੋਵੇ ਜਿਵੇਂ ਕਿ ਸਬਜ਼ੀਆਂ ਦਾ ਸੂਪ, ਦਲੀਆ, ਉਬਲੇ ਆਂਡੇ, ਓਟਮੀਲ, ਫਰੂਟ ਕਸਟਰਡ ਜਾਂ ਉਬਲੇ ਹੋਏ ਚੌਲ।