Menorrhagia problem: ਪੀਰੀਅਡ ਦੇ ਦੌਰਾਨ ਔਰਤਾਂ ਨੂੰ ਸਿਰਦਰਦ, ਕਮਜ਼ੋਰੀ, ਪੇਟ ਵਿੱਚ ਤੇਜ਼ ਦਰਦ, ਮੂਡ ਸਵਿੰਗ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਕੁੱਝ ਔਰਤਾਂ ਇਸ ਦੌਰਾਨ ਹੈਵੀ ਬਲੀਡਿੰਗ ਵੀ ਹੁੰਦੀ ਹੈ ਜਿਸ ਨੂੰ ਉਹ ਮਾਮੂਲੀ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਪਰ ਪੀਰੀਅਡਜ਼ ‘ਚ ਹੋਣ ਵਾਲੀ ਹੈਵੀ ਬਲੀਡਿੰਗ ਮੇਨੋਰੈਜੀਆ (Menorrhagia) ਦਾ ਵੀ ਸੰਕੇਤ ਹੋ ਸਕਦਾ ਹੈ।
ਪੀਰੀਅਡਜ਼ ‘ਚ ਹੈਵੀ ਬਲੀਡਿੰਗ ਮੇਨੋਰਰੈਜੀਆ ਦਾ ਸੰਕੇਤ: ਮੇਨੋਰਰੈਜੀਆ ਦੇ ਕਾਰਨ ਔਰਤਾਂ ਨੂੰ ਇੰਨੀ ਤੇਜ਼ ਬਲੀਡਿੰਗ ਹੁੰਦੀ ਹੈ ਕਿ ਹਰ ਘੰਟੇ ਪੈਡ ਬਦਲਣ ਦੀ ਜ਼ਰੂਰਤ ਦੀ ਹੈ। ਸਿਰਫ ਇਹ ਹੀ ਨਹੀਂ ਇਸ ਕਾਰਨ ਔਰਤਾਂ ਨੂੰ ਦਿਨ ਭਰ ਪੇਟ ਦਰਦ ਹੁੰਦਾ ਹੈ ਜਿਸ ਕਾਰਨ ਰੁਟੀਨ ਦੇ ਕੰਮ ਕਰਨੇ ਮੁਸ਼ਕਲ ਹੋ ਜਾਂਦੇ ਹਨ।
ਮੇਨੋਰਰੈਜੀਆ ਦੇ ਲੱਛਣ
- ਹੈਵੀ ਬਲੀਡਿੰਗ ਦੇ ਕਾਰਨ ਹਰ ਇੱਕ ਘੰਟੇ ‘ਚ ਪੈਡ ਬਦਲਣ ਦੀ ਜ਼ਰੂਰਤ
- ਰਾਤ ਨੂੰ ਸੋਂਦੇ ਸਮੇਂ ਵੀ ਪੈਡ ਨੂੰ ਬਦਲਣ ਦੀ ਜ਼ਰੂਰਤ ਮਹਿਸੂਸ ਹੋਣਾ
- ਬਲੀਡਿੰਗ ‘ਚ ਖੂਨ ਦੇ ਥੱਕੇ ਹੋਣਾ
- 7 ਦਿਨਾਂ ਤੋਂ ਜ਼ਿਆਦਾ ਹੈਵੀ ਬਲੀਡਿੰਗ
- ਪੂਰੇ ਸਮੇਂ ਥਕਾਵਟ ਰਹਿਣਾ
- ਸਾਹ ਲੈਣ ਵਿਚ ਮੁਸ਼ਕਲ
- ਪੇਟ ‘ਚ ਪੂਰਾ ਦਿਨ ਅਸਹਿ ਦਰਦ ਰਹਿਣਾ
ਕਿਉਂ ਹੁੰਦਾ ਹੈ ਮੇਨੋਰਰੈਜੀਆ ?
- ਅਨੀਮੀਆ ਦੇ ਕਾਰਨ ਸਰੀਰ ਵਿੱਚ ਖੂਨ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਔਰਤਾਂ ਨੂੰ ਇਸ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
- ਦਰਅਸਲ ਹਰ ਮਹੀਨੇ ਔਰਤਾਂ ਦੀ ਬੱਚੇਦਾਨੀ ‘ਚ ਇਕ ਪਰਤ ਬਣਦੀ ਹੈ। ਇਹੀ ਪਰਤ ਟੁੱਟਕੇ ਪੀਰੀਅਡਜ਼ ਦੇ ਦੌਰਾਨ ਬਲੀਡਿੰਗ ਦੇ ਜ਼ਰੀਏ ਬਾਹਰ ਨਿਕਲਦੀ ਹੈ। ਪਰ ਹਾਰਮੋਨਜ਼ ਦਾ ਪੱਧਰ ਵਿਗੜਨ ‘ਤੇ ਇਹ ਪਰਤ ਮੋਟੀ ਹੋ ਜਾਂਦੀ ਹੈ ਜਿਸ ਕਾਰਨ ਹੈਵੀ ਬਲੀਡਿੰਗ ਵੀ ਜ਼ਿਆਦਾ ਹੁੰਦੀ ਹੈ।
- ਯੂਟਰਸ ਦੀ ਪਰਤ ‘ਚ ਪਾਲੀਪਸ ਵਧਣ ਦੇ ਕਾਰਨ ਵੀ ਔਰਤਾਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਯੂਟਰਸ ‘ਚ ਫਾਈਬ੍ਰਾਇਡਜ਼ ਟਿਊਮਰ (ਰਸੌਲੀ) ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਬੱਚੇਦਾਨੀ ਜਾਂ ਓਵਰੀ ਕੈਂਸਰ ਵੀ ਇਸ ਦਾ ਕਾਰਨ ਹੋ ਸਕਦਾ ਹੈ।
- ਐਕਟੋਪਿਕ ਪ੍ਰੈਗਨੈਂਸੀ ਯਾਨਿ fertilized egg ਦਾ ਬਾਹਰ ਵੱਲ ਵਧਣਾ। ਇਸ ਦੇ ਕਾਰਨ ਨਾ ਸਿਰਫ ਪ੍ਰੈਗਨੈਂਸੀ ‘ਚ ਦਿੱਕਤਾਂ ਆਉਂਦੀਆ ਹਨ ਬਲਕਿ ਪੀਰੀਅਡਜ਼ ਦੇ ਦੌਰਾਨ ਹੈਵੀ ਬਲੀਡਿੰਗ ਵੀ ਹੁੰਦੀ ਹੈ।
- ਸਰੀਰ ਵਿਚ ਜਲਣ ਅਤੇ ਜਲਣ ਨੂੰ ਘੱਟ ਕਰਨ ਵਾਲੀਆਂ ਦਵਾਈਆਂ ਵੀ ਇਸ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਤੁਸੀਂ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
ਮੇਨੋਰਰੈਜੀਆ ਦਾ ਇਲਾਜ: ਮੇਨੋਰਰੈਜੀਆ ਦਾ ਇਲਾਜ 4 ਤਰੀਕਿਆਂ ਨਾਲ ਕੀਤਾ ਜਾਂਦਾ ਹੈ…
- ਜੇ ਕੇਸ ਗੰਭੀਰ ਨਾ ਹੋਵੇ ਤਾਂ ਡਾਕਟਰ ਗਰਭ ਨਿਰੋਧਕ ਪਿਲਜ਼ ਦਿੰਦੇ ਹਨ ਤਾਂ ਕਿ ਹਾਰਮੋਨਜ਼ ਨੂੰ ਬੈਲੇਂਸ ਕਰਕੇ ਬਲੀਡਿੰਗ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਡਾਕਟਰ ਹੈਵੀ ਬਲੀਡਿੰਗ ਨੂੰ ਰੋਕਣ ਲਈ ਕੁਝ ਦਵਾਈਆਂ ਵੀ ਦਿੰਦੇ ਹਨ ਜਿਨ੍ਹਾਂ ਨੂੰ ਪੀਰੀਅਡਜ਼ ਦੌਰਾਨ ਲੈਣਾ ਹੁੰਦਾ ਹੈ।
- ਜੇ ਪੌਲੀਪਸ ਜਾਂ ਫਾਈਬਰੌਇਡਜ਼ ਕਾਰਨ ਮੀਨੋਰੇਜਿਆ ਦੀ ਸਮੱਸਿਆ ਹੋਣ ‘ਤੇ ਡਾਕਟਰ ਸਰਜਰੀ ਦੀ ਸਲਾਹ ਦੇ ਸਕਦੇ ਹਨ। ਹੈਵੀ ਬਲੀਡਿੰਗ ਨੂੰ ਰੋਕਣ ਲਈ ਕਈ ਵਾਰ ਡਾਕਟਰ Dilation ਅਤੇ curettage ਨਾਲ ਯੂਟਰਸ ਤੋਂ ਪਰਤ ਹਟਾ ਕੇ ਸਫ਼ਾਈ ਕਰਦੇ ਹਨ। ਕਈ ਵਾਰ ਔਰਤਾਂ ਨੂੰ ਇਕ ਤੋਂ ਵੱਧ ਵਾਰ ਯੂਟਰਸ ਦੀ ਸਫ਼ਾਈ ਕਰਵਾਉਣੀ ਪੈਂਦੀ ਹੈ।
- ਜੇ ਕੇਸ ਬਹੁਤ ਜ਼ਿਆਦਾ ਗੰਭੀਰ ਹੋਵੇ ਤਾਂ ਡਾਕਟਰ ਸਰਜਰੀ ਦੁਆਰਾ ਬੱਚੇਦਾਨੀ ਨੂੰ ਕੱਢ ਦਿੰਦੇ ਹਨ ਜਿਸ ਨੂੰ ਹਿਸਟ੍ਰੈਕਟੋਮੀ ਇਲਾਜ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਔਰਤਾਂ ਨੂੰ ਪੀਰੀਅਡਜ਼ ਨਹੀਂ ਹੁੰਦੇ ਅਤੇ ਉਹ ਕੰਸੀਵ ਵੀ ਨਹੀਂ ਕਰ ਸਕਦੀਆਂ।