pm modi called chirag paswan : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੋਨ ਕਰਕੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਹਾਲ-ਚਾਲ ਪੁੱਛਿਆ।ਪੀ.ਐੱਮ.ਮੋਦੀ ਨੇ ਰਾਮ ਵਿਲਾਸ ਪਾਸਵਾਨ ਦੇ ਬੇਟੇ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੂੰ ਫੋਨ ਕੀਤਾ ਸੀ।ਕਈ ਦਿਨਾਂ ਤੋਂ ਬੀਮਾਰ ਰਾਮਵਿਲਾਸ ਪਾਸਵਾਨ ਦੀ ਦੇਰ ਰਾਤ ਹਾਰਟ ਸਰਜਰੀ ਕੀਤੀ ਗਈ ਸੀ।ਦਿੱਲੀ ਦੇ ਇੱਕ ਹਸਪਤਾਲ ‘ਚ ਉਨ੍ਹਾਂ ਦੀ ਹਾਰਟ ਸਰਜਰੀ ਹੋਈ ਹੈ।ਰਾਮਵਿਲਾਸ ਪਾਸਵਾਨ ਦੀ ਸ਼ਨੀਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ‘ਚ ਉਨ੍ਹਾਂ ਦੀ ਹਾਰਟ ਸਰਜਰੀ ਹੋਈ।ਚਿਰਾਗ ਪਾਸਵਾਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।ਚਿਰਾਗ ਪਾਸਵਾਨ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਾਪਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।ਕੱਲ ਸ਼ਾਮ ਅਚਾਨਕ ਪੈਦਾ ਹੋਈ ਸਥਿਤੀਆਂ ਕਾਰਨ ਦੇਰ ਰਾਤ ਉਨ੍ਹਾਂ ਦੇ ਦਿਲ ਦਾ
ਆਪ੍ਰੇਸ਼ਨ ਕਰਨਾ ਪਿਆ।ਚਿਰਾਗ ਪਾਸਵਾਨ ਨੇ ਕਿਹਾ ਕਿ ਜ਼ਰੂਰਤ ਪੈਣ ‘ਤੇ ਸੰਭਾਵੀ ਕੁਝ ਹਫਤਿਆਂ ਦੇ ਬਾਅਦ ਉਨਾਂ੍ਹ ਦੇ ਪਿਤਾ ਦਾ ਇੱਕ ਹੋਰ ਆਪ੍ਰੇਸ਼ਨ ਕਰਨਾ ਪੈ ਸਕਦਾ ਹੈ।ਸੰਕਟ ਦੀ ਇਸ ਘੜੀ ‘ਚ ਮੇਰੇ ਪਿਤਾ ਅਤੇ ਮੇਰੇ ਪਰਿਵਾਰ ਨਾਲ ਖੜੇ ਹੋਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।ਰਾਮਵਿਲਾਸ ਪਾਸਵਾਨ ਦੀ ਤਬੀਅਤ ਵਿਗੜਨ ਕਾਰਨ ਐੱਲ.ਜੇ.ਪੀ ਦੀ ਹੋਣ ਵਾਲੀ ਸੰਸਦੀ ਬੋਰਡ ਦੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ।ਐੱਲ.ਜੇ.ਪੀ. ਪ੍ਰਮੁੱਖ ਚਿਰਾਗ ਪਾਸਵਾਨ ਆਪਣੇ ਪਿਤਾ ਰਾਮਵਿਲਾਸ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਸੀ।ਇਸ ਦੌਰਾਨ, ਦੱਸ ਦੇਈ ਏ ਕਿ ਬਿਹਾਰ ‘ਚ ਅੱਜ ਐੱਨ.ਡੀ.ਏ ‘ਚ ਹਿੱਸੇਦਾਰੀ ‘ਤੇ ਐਲਾਨ ਸੰਭਵ ਹੈ।ਬੀਜੇਪੀ ਅਤੇ ਜੇਡੀਯੂ ਵਿਚਾਲੇ ਸੀਟ ਬਟਵਾਰੇ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ।ਜੇਡੀਯੂ 122 ਸੀਟਾਂ ‘ਤੇ ਅਤੇ ਬੀਜੇਪੀ 121 ਸੀਟਾਂ ‘ਤੇ ਚੁਣਾਵ ਲੜੇਗੀ।ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨੀ ਆਵਾਮ ਮੋਰਚਾ ਨੂੰ ਨਿਤੀਸ਼ ਕੁਮਾਰ ਦੀ ਪਾਰਟੀ ਆਪਣੇ ਕੋਟੇ ਤੋਂ ਸੀਟ ਦੇਵੇਗੀ ਜਦੋਂਕਿ ਐੱਲਜੇਪੀ ਨੂੰ ਬੀਜੇਪੀ ਆਪਣੇ ਕੋਟੇ ਤੋਂ ਸੀਟ ਦੇਵੇਗੀ।