Drunk son-in-law : ਮੁਕੇਰੀਆਂ ਦੀ ਫ੍ਰੈਂਡਸ ਕਾਲੋਨੀ ‘ਚ ਸ਼ੁੱਕਰਵਾਰ ਦੇਰ ਰਾਤ ਲਗਭਗ 12 ਵਜੇ ਦਾਮਾਦ ਨੇ ਸਹੁਰੇ ਘਰ ਦੀ ਗਲੀ ‘ਚ ਹੰਗਾਮਾ ਕਰਨ ਤੋਂ ਬਾਅਦ ਸੱਸ ਉਪਰ ਇਨੋਵਾ ਗੱਡੀ ਚੜ੍ਹਾ ਦਿੱਤੀ। ਗੰਭੀਰ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿਥੇ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਰਸਤੇ ‘ਚ ਜਾਂਦੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਸ਼ਮਾ ਰਾਣੀ (57) ਪਤਨੀ ਵਿਜੇ ਕੁਮਾਰ ਵਜੋਂ ਹੋਈ ਹੈ। ਦੋਸ਼ੀ ਨੇ 3 ਵਾਰ ਸੱਸ ‘ਤੇ ਗੱਡੀ ਚੜ੍ਹਾਈ। SHO ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਦਾਮਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮ੍ਰਿਤਕ ਦੇ ਪਤੀ ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਜੋਤੀ ਦਾ ਵਿਆਹ ਨਵੰਬਰ 2008 ‘ਚ ਰੋਹਿਤ ਵਸ਼ਿਸ਼ਠ ਨਿਵਾਸੀ ਆਦਰਸ਼ ਕਾਲੋਨੀ ਹਾਜੀਪੁਰ ਵਿਖੇ ਹੋਇਆ ਸੀ। ਕੱਲ੍ਹ ਲਗਭਗ 12 ਵਜੇ ਸਾਡੇ ਦਾਮਾਦ ਨੇ ਗਲੀ ‘ਚ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਮ੍ਰਿਤਕ ਮਹਿਲਾ ਦੀ ਬੇਟੀ ਜੋਤੀ ਸ਼ਰਮਾ ਨੇ ਦੱਸਿਆ ਕਿ 12 ਸਾਲ ਪਹਿਲਾਂ ਉਸ ਦਾ ਵਿਆਹ ਰੋਹਿਤ ਨਾਲ ਹੋਇਆ ਸੀ। ਉਹ ਅਤੇ ਉਸ ਦਾ ਪਤੀ ਦੋਵੇਂ ਸਰਕਾਰੀ ਟੀਚਰ ਹਨ। ਵਿਆਹ ਤੋਂ ਪਹਿਲਾਂ 2-3 ਸਾਲ ਸਭ ਕੁਝ ਠੀਕ ਚੱਲ ਰਿਹਾ ਸੀ। ਮੇਰੇ ਬੱਚਾ ਹੋਣ ਵਾਲਾ ਸੀ ਜਿਸ ‘ਤੇ ਸੱਸ-ਸਹੁਰੇ ਨੇ ਵੱਖ ਰਹਿਣ ਦਾ ਦਬਾਅ ਪਾਉਣ ਲੱਗੇ। ਉਨ੍ਹਾਂ ਨੇ ਆਦਰਸ਼ ਕਾਲੋਨੀ ‘ਚ ਆਪਣਾ ਮਕਾਨ ਬਮਾ ਲਿਆ। ਸ਼ੁੱਕਰਵਾਰ ਰਾਤ ਮੇਰੀ 8 ਸਾਲ ਦੀ ਬੇਟੀ ਮੈਥਲੀ ਵਸ਼ਿਸ਼ਠ ਦਾ ਜਨਮਦਿਨ ਸੀ।
ਜੋਤੀ ਨੇ ਦੋਸ਼ ਲਗਾਇਆ ਕਿ ਪ੍ਰਾਪਰਟੀ ਤੇ ਗੱਡੀ ਮੇਰੇ ਨਾਂ ‘ਤੇ ਹੋਣ ਨੂੰ ਲੈ ਕੇ ਜੇਠ-ਜੇਠਾਣੀ ਤੇ ਸੱਸ-ਸਹੁਰੇ ਮੇਰੇ ਪਤੀ ਨੂੰ ਮੇਰੇ ਖਿਲਾਫ ਭੜਕਾਉਂਦੇ ਸਨ। ਉਨ੍ਹਾਂ ਦੇ ਕਹਿਣ ‘ਤੇ ਪਤੀ ਨੇ ਗੱਡੀ ਨੂੰ ਮੇਰੇ ਬੀਮਾਰੀ ਹੋਣ ਦਾ ਬਹਾਨਾ ਬਣਾ ਕੇ ਵੇਚ ਦਿੱਤਾ ਅਤੇ ਆਪਣੇ ਨਾਂ ‘ਤੇ ਨਵੀਂ ਇਨੋਵਾ ਗੱਡੀ ਲੈ ਲਈ। ਪਤੀ ਨੇ ਨਸ਼ੇ ‘ਚ ਕਈ ਵਾਰ ਮੇਰੇ ਨਾਲ ਮਾਰਕੁੱਟ ਵੀ ਕੀਤੀ ਤੇ ਮੈਂ ਇਸ ਦੀ ਸ਼ਿਕਾਇਤ ਵੀ ਪੁਲਿਸ ਨੂੰ ਕੀਤੀ। ਰਿਸ਼ਤੇਦਾਰਾਂ ਤੇ ਸਹਿਯੋਗੀ ਅਧਿਆਪਕਾਂ ਦੇ ਸਮਝਾਉਣ ‘ਤੇ ਅਸੀਂ ਦੋਵਾਂ ਨੇ ਫਿਰ ਇੱਕਠੇ ਰਹਿਣਾ ਸ਼ੁਰੂ ਕਰ ਦਿੱਤਾ। 6 ਅਕਤੂਬਰ 2019 ਅਤੇ 15 ਫਰਵਰੀ 2020 ਤੋਂ ਨੂੰ ਮੇਰੇਪਤੀ ਨੇ ਨਸ਼ੇ ਦੀ ਹਾਲਤ ‘ਚ ਮੇਰੇ ਨਾਲ ਫਿਰ ਤੋਂ ਮਾਰਕੁੱਟ ਕੀਤੀ। ਇਸ ਕਾਰਨ 15 ਫਰਵਰੀ 2020 ਤੋਂ ਉਹ ਆਪਣੇ ਪੇਕੇ ਆ ਕੇ ਰਹਿਣ ਲੱਗੀ ਅਤੇ ਲਗਭਗ ਇੱਕ ਸਾਲ ਤੋਂ ਉਹ ਪੇਕੇ ਰਹਿ ਰਹੀ ਹੈ। ਇਸ ਤੋਂ ਪਹਿਲਾਂ ਮੇਰੇ ਪਤੀ ਨੇ ਮੈਨੂੰ ਫੋਨ ‘ਤੇ ਧਮਕੀਆਂ ਦਿੱਤੀਆਂ ਸਨ। ਜੇਠ ਤੇ ਜੇਠਾਣੀ ਵਾਰ-ਵਾਰ ਆਪਣਾ 16 ਸਾਲ ਦੇ ਬੇਟੇ ਨੂੰ ਗੋਦ ਲੈਣ ਲਈ ਦਬਾਅ ਪਾਉਂਦੇ ਸਨ।