BJP holds tractor : ਪਠਾਨਕੋਟ : ਭਾਰਤੀ ਜਨਤਾ ਪਾਰਟੀ ਨੇ ਪਠਾਨਕੋਟ ‘ਚ ਖੇਤੀ ਬਿੱਲਾਂ ਦੇ ਸਮਰਥਨ ‘ਚ ਕਿਸਾਨ ਜਾਗਰੂਕਤਾ ਰੈਲੀ ਕੱਢੀ। ਇਸ ਦੌਰਾਨ ਭਾਜਪਾ ਨੂੰ ਕਾਂਗਰਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਮਨਵਾਲ ਖੇਡ ਸਟੇਡੀਅਮ ‘ਚ ਸ਼ੁਰੂ ਹੋਈ ਭਾਜਪਾ ਦੀ ਰੈਲੀ ਜਦੋਂ ਮਨਵਾਲ ਬਾਗ ਪੁੱਜੀ ਤਾਂ ਉਥੇ ਖੜ੍ਹੇ ਯੂਥ ਕਾਂਗਰਸੀ ਨੇਤਾ ਪੰਮੀ ਪਠਾਨੀਆ ਤੇ ਸ਼੍ਰੋ. ਅ. ਦਲ ਡੈਮੋਕ੍ਰੇਟਿਵ ਨੇਤਾ ਜਸਵੰਤ ਸਿੰਘ ਰਾਨੀਪੁਰ ਦੀ ਅਗਵਾਈ ‘ਚ ਕਿਸਾਨਾਂ ਨੇ ਭਾਜਪਾ ਨੇਤਾਵਾਂ ਨੂੰ ਕਾਲੀ ਝੰਡੀਆਂ ਦਿਖਾਈਆਂ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਹਿਤੈਸ਼ੀ ਕਹਾਉਣ ਦਾ ਕੋਈ ਹੱਕ ਨਹੀਂ ਹੈ। ਜੇਕਰ ਉਹ ਅਸਲ ‘ਚ ਹਿਤੈਸ਼ੀ ਹੁੰਦੇ ਤਾਂ 2017 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਤੋਂ 90 ਸੌ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕਹੀ ਸੀ ਪਰ ਪੌਣੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਹੁਣ ਤੱਕ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਕਰ ਸਕੇ। ਪੰਜਾਬ ਦੇ ਜੇਕਰ ਸੱਚੇ ਹਿਤੈਸ਼ੀ ਹਨ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਕਿਸਾਨ ਦੇ ਖਾਤੇ ‘ਚ 6000 ਰੁਪਏ ਪਾਏ, ਕਰਤਾਰਪੁਰ ਕਾਰੀਡੋਰ ਖੋਲ੍ਹਿਆ, ਸੁਲਤਾਨਪੁਰ ਲੋਧੀ ‘ਚ 350ਵਾਂ ਸਾਲਾ ਪ੍ਰੋਗਰਾਮ ਨੂੰ ਵਧਾਇਆ, 1984 ਦੌਰਾਨ ਸਿੱਖ ਦੰਗਿਆਂ ‘ਚ ਜੋ ਲੋਕ ਦੂਜੇ ਦੇਸ਼ਾਂ ‘ਚ ਚਲੇ ਗਏ ਸਨ ਉਨ੍ਹਾਂ ਦੇ ਪਾਸਪੋਰਟ ਜਿਨ੍ਹਾਂ ਨੂੰ ਉਥੋਂ ਦੀ ਸਰਕਾਰ ਨੇ ਕਾਲੀ ਸੂਚੀ ‘ਚ ਪਾ ਦਿੱਤਾ ਸੀ, ਨੂੰ ਫਿਰ ਤੋਂ ਬਹਾਲ ਕਰਵਾਇਆ।
ਇੰਨਾ ਹੀ ਨਹੀਂ ਕਈ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਪੂਰਾ ਕੀਤਾ। ਸੂਬਾ ਸਰਕਾਰ ਜਨਤਾ ‘ਚ ਸ਼ਾਂਤੀ ਖਰਾਬ ਹੋਣ ਦੀ ਗੱਲ ਕਹਿ ਰਹੀ ਹੈ। ਇਸ ਨੂੰ ਕਾਇਮ ਰੱਖਣਾ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ। ਜੇਕਰ ਉਹ ਨਹੀਂ ਰੱਖ ਸਕਦੇ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ। ਦੂਜੇ ਪਾਸੇ ਕਾਂਗਰਸ ਤੇ ਅਕਾਲੀ ਨੇਤਾਵਾਂ ਨੇ ਨਰਿੰਦਰ ਮੋਦੀ ਕਿਸਾਨ ਵਿਰੋਧੀ ਨਾਅਰੇ ਲਗਾਏ। ਇਸ ਦੌਰਾਨ ਭਾਜਪਾ ਸਾਊਥ ਮੰਡਲ ਦੇ ਪ੍ਰਧਾਨ ਰੋਹਿਤ ਪੁਰੀ ਤੇ ਕਿਸਾਨਾਂ ‘ਚ ਬਹਿਸ ਵੀ ਹੋਈ। ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ।