congress hold protest against rape incidents: ਦੇਸ਼ ਅਤੇ ਵਿਦੇਸ਼ ‘ਚ ਮਹਿਲਾਵਾਂ ਨਾਲ ਹੋ ਰਹੀ ਦਰਿੰਦਗੀ, ਅੱਤਿਆਚਾਰ, ਹੱਤਿਆਵਾਂ ਵਿਰੁੱਧ ਮੱਧ-ਪ੍ਰਦੇਸ਼ ਕਾਂਗਰਸ 5 ਅਕਤੂਬਰ ਤੋਂ ਪੂਰੇ ਸੂਬੇ ‘ਚ ਧਰਨੇ ਪ੍ਰਦਰਸ਼ਨ ਕਰਨ ਜਾ ਰਹੀ ਹੈ।ਸਾਰੇ ਜ਼ਿਲਾ ਮੁਖੀਆਂ ‘ਤੇ ਕਾਂਗਰਸ ਮੌਨ ਧਰਨਾ-ਪ੍ਰਦਰਸ਼ਨ ਕਰ ਕੇ ਭਾਜਪਾ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਿਤ ਕਰੇਗੀ।ਸਾਬਕਾ ਮੁਖ ਮੰਤਰੀ ਕਮਲਨਾਥ ਨੇ ਕਿਹਾ ਕਿ, ਇੱਕ ਪਾਸੇ ਭਾਜਪਾ ”ਬੇਟੀ ਬਚਾਓ-ਬੇਟੀ ਪੜਾਓ” ਦਾ ਵੱਧ-ਚੜ ਕੇ ਨਾਅਰਾ ਦਿੰਦੀ ਹੈ ਉਥੇ ਦੂਜੇ ਪਾਸੇ ਭਾਜਪਾ ਸ਼ਾਸ਼ਿਤ ਸੂਬਿਆਂ ‘ਚ ਹੀ ਅੱਜ ਬੇਟੀਆਂ ਸਭ ਤੋਂ ਵੱਧ ਅਸੁਰੱਖਿਅਤ ਹਨ।ਭਾਵੇਂ ਯੂ.ਪੀ.ਦੇ ਹਾਥਰਸ ਦੀ ਘਟਨਾ ਹੋਵੇ ਜਾਂ ਮੱਧ ਪ੍ਰਦੇਸ਼ ਦੇ ਖ੍ਰਗੋਨ, ਸਤਨਾ, ਜਬਲਪੁਰ,
ਖੰਡਵਾ, ਸਿਵਨੀ, ਕਟਨੀ ਜਾਂ ਨਰਸਿੰਘਪੁਰ ਦੀ ਘਟਨਾ ਹੋਵੇ, ਅੱਜ ਸਾਡੀਆਂ ਭੈਣਾਂ-ਬੇਟੀਆਂ ਸਭ ਤੋਂ ਵੱਧ ਅਸੁਰੱਖਿਅਤ ਹਨ।ਕਮਲਨਾਥ ਨੇ ਸ਼ਿਵਰਾਜ ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ, ਮੱਧ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚੌਪਟ ਹੋ ਚੁੱਕੀ ਹੈ।ਸ਼ਰਾਰਤੀ ਅਨਸਰ ਭੈਣਾਂ-ਬੇਟੀਆਂ ਨਾਲ ਦਰਿੰਦਗੀ, ਬਲਾਤਕਾਰ, ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨੂੰ ਬੇਖੌਫ ਅੰਜਾਮ ਦੇ ਰਹੇ ਹਨ।ਵਿਰੋਧ ਧਿਰ ‘ਚ ਬੈਠੇ ਇਹ ਜਿੰਮੇਵਾਰ ਭਾਜਪਾ ਨੇਤਾ ਛੋਟੀ ਜਿਹੀ ਘਟਨਾ ‘ਤੇ ਵੀ ਖੂਬ ਧਰਨਾ-ਪ੍ਰਦਰਸ਼ਨ ਦਿੰਦੀਆਂ ਹਨ।ਖੂਬ ਭਾਸ਼ਣ ਦਿੱਤੇ ਜਾਂਦੇ ਹਨ।ਮਾਸੂਮ ਬੱਚੀਆਂ ਨੂੰ ਧਰਨੇ ‘ਤੇ ਨਾਲ ਬਿਠਾ ਕੇ ਵਿਰੋਧ ਪ੍ਰਦਰਸ਼ਨ ਕਰਦੇ ਸੀ, ਅੱਜ ਉਹ ਸਾਰੇ ਲਾਪਤਾ ਹੋ ਗਏ ਹਨ।ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ‘ਚ ਭੈਣਾਂ-ਬੇਟੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਠੋਸ ਕਦਮ ਨਹੀਂ ਉਠਾਏ ਜਾ ਰਹੇ ਹਨ।ਪੀੜਿਤ ਪਰਿਵਾਰਾਂ ਨੂੰ ਨਿਆਂ ਨਹੀਂ ਮਿਲ ਰਿਹਾ ਹੈ।ਥਾਣਿਆਂ ‘ਚ ਪੀੜਿਤਾਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਇੱਥੋਂ ਤੱਕ ਕਿ ਉਨ੍ਹਾਂ ਦੀ ਰਿਪੋਰਟ ਤੱਕ ਦਰਜ ਨਹੀਂ ਕੀਤੀ ਜਾਂਦੀ।ਉਲਟਾ ਉਨ੍ਹਾਂ ਨੂੰ ਜੇਲ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ।