indian air force ready two front war china pakistan: ਪੂਰਵੀ ਲੱਦਾਖ ‘ਚ ਚੀਨ ਦੇ ਨਾਲ ਤਣਾਅ ਦੌਰਾਨ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ.ਭਦੌਰੀਆ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਚੀਨ ਅਤੇ ਪਾਕਿਸਤਾਨ ਨਾਲ ਇੱਕ ਕਿਸੇ ਵੀ ਸੰਭਾਵੀ ਯੁੱਧ ਲੜਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਹੋਣ ਵਾਲੇ ਕਿਸੇ ਵੀ ਸੰਘਰਸ਼ ‘ਚ ਹਵਾਈ ਸੈਨਾ ਸਾਡੀ ਜਿੱਤ ‘ਚ ਅਹਿਮ ਯੋਗਦਾਨ ਸਿੱਧ ਹੋਵੇਗੀ।ਹਵਾਈ ਸੈਨਾ ਮੁਖੀ ਦਾ ਕਹਿਣਾ ਹੈ ਕਿ ਸਾਡੇ ਸਾਰੇ ਜ਼ਰੂਰੀ ਥਾਵਾਂ ‘ਤੇ ਤੈਨਾਤੀ ਹੁੰਦੀ ਹੈ।ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਹਾਂ।ਸਾਡੇ ਆਸ-ਪਾਸ ‘ਚ ਪੈਦਾ ਹੁੰਦੇ ਹਾਲਾਤਾਂ ਤੋਂ ਪਤਾ ਲੱਗ ਗਿਆ ਹੈ ਕਿ ਸੈਨਾ ਨੂੰ ਮਜ਼ਬੂਤ ਅਤੇ ਤਿਆਰ ਰਹਿਣ ਦੀ ਜ਼ਰੂਰਤ ਹੈ ਅਤੇ ਮੈਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ
ਭਾਰਤੀ ਹਵਾਈ ਸੈਨਾ ਸਭ ਤੋਂ ਵਧੀਆ ਫੌਜ ‘ਚੋਂ ਇੱਕ ਹੈ।ਚੀਨ ਵੀ ਸਾਡੀ ਤਾਕਤ ਨੂੰ ਸਮਝ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਸਾਡੇ ਰਿਕਾਰਡ ਸਮੇਂ ‘ਚ ਰਾਫੇਲ, ਚਿਨੂਕ, ਅਪਾਚੇ ਨੂੰ ਓਪਰੇਟਿੰਗ ਦੇ ਲਈ ਤਿਆਰ ਕੀਤਾ ਹੈ।ਅਗਲੇ 3 ਸਾਲਾਂ ‘ਚ ਰਾਫੇਲ ਅਤੇ ਐੱਲ.ਸੀ.ਏ ਮਾਰਕ 1 ਸਕਵਾਡ੍ਰਨ ਪੂਰੀ ਤਾਕਤ ਦੇ ਨਾਲ ਆਪਰੇਟ ਕਰਾਂਗੇ।ਇਸ ਨਾਲ ਹਵਾਈ ਸੈਨਾ ਮੁਖੀ ਨੇ ਕਿਹਾ ਸੀ ਕਿ ਸਾਡੇ ਉਤਰੀ ਸਰਹੱਦਾਂ ‘ਤੇ ਵਰਤਮਾਨ ਸੁਰੱਖਿਆ ਅਸਹਿਜ ਸਥਿਤੀ ‘ਚ ਹੈ।ਇੱਥੇ ਨਾ ਤਾਂ ਕੋਈ ਯੁੱਧ ਦੀ ਸਥਿਤੀ ਹੈ ਅਤੇ ਨਾ ਕੋਈ ਸ਼ਾਂਤੀ।ਸਾਡੇ ਰੱਖਿਆ ਬਲ ਕਿਸੇ ਵੀ ਸਥਿਤੀ ਲਈ ਤਿਆਰ ਹੈ।ਚਿਨੂਕ, ਅਪਾਚੇ ਅਤੇ ਹੋਰ ਜਹਾਜ਼ਾਂ ਦੇ ਆਉਣ ਨਾਲ ਹਵਾਈ ਸੈਨਾ ਨੂੰ ਮਜ਼ਬੂਤ ਰਣਨੀਤਿਕ ਸਮਰੱਥਾ ਹਾਸਿਲ ਹੋਈ।ਦੱਸਣਯੋਗ ਹੈ ਕਿ ਫ੍ਰਾਂਸ ‘ਚ ਨਿਰਮਿਤ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੂੰ 10 ਸਤੰਬਰ ਨੂੰ ਹਵਾਈ ਸੈਨਾ ‘ਚ ਰਸਮੀ ਰੂਪ ‘ਚ ਸ਼ਾਮਲ ਕੀਤਾ ਗਿਆ ਸੀ।ਜਹਾਜਾਂ ਦਾ ਇਹ ਬੇੜਾ ਕਈ ਹਫਤਿਆਂ ਤੋਂ ਪੂਰਵੀ ਲੱਦਾਖ ‘ਚ ਉਡਾਨ ਭਰ ਰਿਹਾ ਹੈ।