bihar assembly election 35 lakh voters : ਬਿਹਾਰ ਵਿਧਾਨ ਸਭਾ ਚੋਣਾਂ 2020 ਦਾ ਬਿਗੁਲ ਵੱਜ ਚੁੱਕਾ ਹੈ।ਸੱਤਾਧਾਰੀ ਪਾਰਟੀ ਦੇ ਨੇਤਾ ਹੋਣ ਜਾਂ ਹੋਰ ਦਲ ਦੇ, ਹਰ ਕੋਈ ਆਪਣੇ-ਆਪਣੇ ਹਿਸਾਬ ਨਾਲ ਸਿਆਸਤ ਦੇ ਇਸ ਖੇਲ ‘ਚ ਜਿੱਤਣ ਲਈ ਵਾਹ ਲਗਾ ਰਿਹਾ ਹੈ।ਕਿਤੇ ਜਾਤੀ ਅੰਕੜੇ ਤੇ ਕਿਤੇ ਵਿਕਾਸ ਦੇ ਦਾਅਵਿਆਂ ‘ਤੇ ਵੋਟ ਮੰਗਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।ਅਜਿਹੇ ‘ਚ ਸਿਆਸੀ ਆਗੂਆਂ ਨੂੰ ਸਭ ਤੋਂ ਵੱਡੀ ਚਿੰਤਾ ਉਨਾਂ 35 ਲੱਖ ਵੋਟਰਾਂ ਦੀ ਹੈ, ਜੋ ਸਾਈਲੈਂਟ ਕਹੇ ਜਾਂਦੇ ਹਨ।ਸੂਬੇ ਦੀ ਗੱਲ ਕੀਤੀ ਜਾਵੇ ਤਾਂ, ਇਨ੍ਹਾਂ ਸਾਈਲੈਂਟ ਵੋਟਰ ਦੀ ਸੰਖਿਆ ਕਰੀਬ 35ਲੱਖ ਹਨ।ਇਸ ‘ਚ ਕਰੀਬ 13 ਲੱਖ ਅਜਿਹੇ ਮਤਦਾਤਾ ਹਨ, ਜਿਨ੍ਹਾਂ ਦੀ ਉਮਰ 80 ਸਾਲ ਦੇ ਕਰੀਬ ਹੈ।ਉਥੇ ਹੀ, 6 ਲੱਖ ਅਪਾਜਿਹ ਹਨ।ਇਨ੍ਹਾਂ ਵੋਟਰਾਂ ਦੇ ਬਾਰੇ ‘ਚ ਕਿਹਾ ਜਾਂਦਾ ਹੈ ਕਿ ਮਤਦਾਨ ਕੇਂਦਰਾਂ ‘ਤੇ ਹੋਣ ਵਾਲੀ ਭੀੜ ਜਾਂ ਆਪਣੀ ਬੇਵੱਸੀ ਦੇ ਕਾਰਨ ਉਹ ਪੋਲਿੰਗ ਬੂਥ ਤੱਕ ਨਹੀਂ ਪਹੁੰਚ ਸਕਦੇ।ਪਰ ਇਸ ਵਾਰ ਚੋਣ ਕਮਿਸ਼ਨ ਵਲੋਂ ਇਨ੍ਹਾਂ ਲਈ ਵੱਖ ਵਿਵਸਥਾ ਕੀਤੀ ਗਈ ਹੈ।ਹੁਣ ਅਜਿਹੇ ਵੋਟਰਾਂ ਦੇ ਘਰ ਫਾਰਮ 23 ਡੀ ਪਹੁੰਚਾਏ ਜਾਣਗੇ।ਜਿਸ ਦੇ ਬਾਅਦ ਇਹ ਵੋਟਰ ਆਪਣੀ ਵੋਟ ਘਰ ਤੋਂ ਹੀ ਪਾ ਸਕਣ।
ਦੂਜੇ ਪਾਸੇ ਸਾਈਂਲੈਂਟ ਵੋਟਰ ਦੀ ਸੂਚੀ ‘ਚ ਆਉਣ ਵਾਲੇ ਪ੍ਰਵਾਸੀ ਵੋਟਰਾਂ ਦੀ ਸੰਖਿਆ ਵੀ ਘੱਟ ਨਹੀਂ ਹੈ।ਲਾਕਡਾਊਨ ਦੇ ਬਾਅਦ ਸੂਬੇ ‘ਚ ਕਰੀਬ 16 ਲੱਖ ਦੇ ਆਸਪਾਸ ਵੋਟਰ ਵੀ ਵਾਪਸ ਆ ਗਏ ਹਨ।ਜੋ ਬਾਹਰ ਰਹਿਣ ਕਾਰਨ ਵੋਟ ਨਹੀਂ ਪਾ ਸਕਦੇ ਸੀ।ਇਨ੍ਹਾਂ ਵੋਟਰਾਂ ਦਾ ਰੁਖ ਕੀ ਹੋਵੇਗਾ।ਇਸਦਾ ਪਤਾ ਲਾਉਣ ਲਈ ਸਿਆਸੀ ਪੰਡਿਤ ਵੀ ਚਕਰਾ ਰਹੇ ਹਨ।ਚੋਣ ਕਮਿਸ਼ਨ ਨੇ ਪ੍ਰਵਾਸੀਆਂ ਦੇ ਨਾਮ ਦੀ ਵੋਟਰਸੂਚੀ ‘ਚ ਸ਼ਾਮਿਲ ਕਰਨ ਲਈ ਅਭਿਆਨ ਚਲਾਇਆ, ਤਾਂ ਪਤਾ ਲੱਗਾ ਕਿ ਕਰੀਬ 14ਲੱਖ ਪ੍ਰਵਾਸੀ ਅਜਿਹੇ ਹਨ।ਜਿਨ੍ਹਾਂ ਦਾ ਨਾਮ ਵੋਟਰ ਲਿਸਟ ‘ਚ ਸ਼ਾਮਲ ਹੈ, ਅਜਿਹੇ 2ਲੱਖ ਪ੍ਰਵਾਸੀ ਸਾਹਮਣੇ ਆਏ, ਜਿਨਾਂ ਦਾ ਵੋਟਰ ਲਿਸਟ ‘ਚ ਨਾਮ ਸ਼ਾਮਲ ਨਹੀਂ ਮਿਲਿਆ।ਇਨ੍ਹਾਂ ਦਾ ਨਾਮ ਵੋਟਰ ਲਿਸਟ ‘ਚ ਸ਼ਾਮਲ ਕਰ ਲਿਆ ਗਿਆ ਹੈ।ਉਮੀਦਵਾਰ ਦੀ ਹਾਰ-ਜਿੱਤ ਦਾ ਖੇਡ ਇੱਕ ਵੋਟ ਨਾਲ ਵੀ ਹੋ ਜਾਂਦਾ ਹੈ।ਅਜਿਹੇ ‘ਚ ਸੂਬੇ ‘ਚ ਨਿਸ਼ਾਨਦੇਹ ਕੀਤੇ ਗਏ 35 ਲੱਖ ਵੋਟਰ ਤਾਂ ਕਿਸੇ ਵੀ ਸਿਆਸੀ ਪਾਰਟੀ ਦੀ ਕਿਸਮਤ ਬਦਲ ਸਕਦੇ ਹਨ।ਸਿਆਸੀ ਗੁਰੂ ਇਨ੍ਹਾਂ ਵੋਟਰਾਂ ਦਾ ਰੁਖ ਪਤਾ ਕਰਨ ਲਈ ਯਤਨ ਰ ਕਰ ਰਹੇ ਹਨ ਅਤੇ ਜੋ ਕਿ ਨੇਤਾ ਲਈ ਇੱਕ ਵੱਡੀ ਚਿੰਤਾ ਦੀ ਗੱਲ ਹੈ।