cm yogi hathras incident attacks opposition: ਹਾਥਰਸ ਸਮੂਹਿਕ ਦੁਸ਼ਕਰਮ ਦੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਵਿਰੋਧੀਆਂ ‘ਤੇ ਹਮਲੇ ਜਾਰੀ ਹਨ।ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਇੱਕ ਵਾਰ ਫਿਰ ਵਿਰੋਧੀ ਸੂਬੇ ‘ਚ ਜਾਤੀਵਾਦ ‘ਤੇ ਆਧਾਰ ਦੰਗੇ ਕਰਾਉਣ ਦੀ ਸਾਜਿਸ਼ ਰਚਣ ਦਾ ਦੋਸ਼ ਲਾਇਆ ਹੈ।ਯੂ.ਪੀ. ਸੀ.ਐੱਮ. ਨੇ ਕਿਹਾ ਕਿ ਇਸ ‘ਚ ਫੰਡਿੰਗ ਵੀ ਸ਼ਾਮਿਲ ਹੈ।ਜਿਸਦਾ ਖੁਲਾਸਾ ਹੋਇਆ ਹੈ।ਯੂ.ਪੀ.ਦੇ ਮੁੱਖ ਮੰਤਰੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਸਮਾਜ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਲੋਕਾਂ ਨੂੰ ਦੰਗਾਗ੍ਰਸਤ ਯੂ.ਪੀ. ਚਾਹੀਦਾ ਸੀ।ਉਨਾਂ ਦੀ ਕੋਸ਼ਿਸ਼ਾਂ ਸਫਲ ਨਹੀਂ ਹੋ ਰਹੀਆਂ ਹਨ ਇਸ ਲਈ ਹਰ
ਕੋਈ ਸਾਜਿਸ਼ ਰਚ ਰਿਹਾ ਹੈ।ਬੀਜੇਪੀ ਸਰਕਾਰ ‘ਚ ਸਭ ਨੂੰ ਸੁਰੱਖਿਆ ਅਤੇ ਐਕਸ਼ਨ ਲਿਆ ਜਾਵੇਗਾ।ਯੂ.ਪੀ. ਸੀ.ਐੱਮ ਬੋਲੇ ਕਿ ਸਾਡੇ ਲਈ ਦੇਸ਼ ਬਹੁਤ ਜ਼ਰੂਰੀ ਹੈ।ਪਰ ਵਿਰੋਧੀ ਸ਼ਾਜਿਸ਼ ਰਚਣ ‘ਚ ਜੁਟੇ ਹੋਏ ਹਨ।ੳੇੁਤਰ ਪ੍ਰਦੇਸ਼ ‘ਚ ਵਿਦੇਸ਼ੀ ਫੰਡਿੰਗ ਦੇ ਮਾਧਿਅਮ ਨਾਲ ਜਾਤੀ ਦੰਗਿਆਂ ਦੀ ਸਾਜਿਸ਼ ਰਚੀ ਹੋਈ ਸੀ।ਇੱਕ ਹਫਤੇ ‘ਚ ਇਹੀ ਹੋ ਰਿਹਾ ਹੈ ਅਤੇ ਮਾਹੌਲ ਵਿਗਾੜਿਆ ਜਾ ਸਕਦਾ ਹੈ।ਉਨਾਂ੍ਹ ਨੇ ਕਿਹਾ ਹੈ ਕਿ ਕੋਰੋਨਾ ਕਾਲ ਦੌਰਾਨ ਪਾਰਟੀ ਨੇ ਵਰਚੁਅਲ ਤਰੀਕੇ ਨਾਲ ਵਰਕਰਾਂ ਨਾਲ ਗੱਲਬਾਤ ਕੀਤ ਅਤੇ ਪਾਰਟੀ ਦੇ ਕੰਮ ਨੂੰ ਅੱਗੇ ਵਧਾਇਆ ਗਿਆ।ਸਰਕਾਰ ਵਲੋਂ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆ ਰਿਹਾ।ਦੱਸਣਯੋਗ ਹੈ ਕਿ ਸੋਮਵਾਰ ਨੂੰ ਹੀ ਯੂ.ਪੀ. ਸਰਕਾਰ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਹਾਥਰਸ ਦੀ ਘਟਨਾ ਦੀ ਆੜ ‘ਚ ਪ੍ਰਦੇਸ਼ ‘ਚ ਜਾਤੀ ਦੰਗਾ ਭੜਕਾਉਣ ਲਈ ਸਾਜਿਸ਼ ਕੀਤੀ ਜਾ ਰਹੀ ਹੈ।