Rajasthan Congress MLA Kailash Trivedi: ਰਾਜਸਥਾਨ ਦੇ ਸਹਾੜਾ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਕਾਂਗਰਸ ਦੇ ਦਿੱਗਜ ਨੇਤਾ ਕੈਲਾਸ਼ ਤ੍ਰਿਵੇਦੀ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਨੇ ਗੁਰੂਗ੍ਰਾਮ ਮੇਦਾਂਤਾ ਹਸਪਤਾਲ ਵਿਖੇ ਆਖਰੀ ਸਾਹ ਲਿਆ । ਵਿਧਾਇਕ ਤ੍ਰਿਵੇਦੀ ਇੱਕ ਮਹੀਨੇ ਪਹਿਲਾਂ ਕੋਰੋਨਾ ਦੀ ਲਾਗ ਤੋਂ ਬਾਅਦ ਜੈਪੁਰ ਦੇ ਭਿਲਵਾੜਾ ਵਿਖੇ ਇਲਾਜ ਜ਼ੇਰੇ ਸਨ, ਪਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ‘ਤੇ 5 ਦਿਨ ਪਹਿਲਾਂ ਹੀ ਸਰਕਾਰ ਨੇ ਏਅਰ ਐਂਬੂਲੈਂਸ ਰਾਹੀਂ ਗੁਰੂਗ੍ਰਾਮ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕਰਵਾਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਕੈਲਾਸ਼ ਤ੍ਰਿਵੇਦੀ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ । ਜਿਸ ਕਾਰਨ ਅੱਜ ਸਵੇਰੇ 8.17 ਵਜੇ ਅਧਿਕਾਰਤ ਤੌਰ ‘ਤੇ ਉਨ੍ਹਾਂ ਦੇ ਦਿਹਾਂਤ ਦਾ ਐਲਾਨ ਕੀਤਾ ਗਿਆ। ਵਿਧਾਇਕ ਤ੍ਰਿਵੇਦੀ ਨੂੰ ਵਿਰਾਸਤ ਵਿੱਚ ਰਾਜਨੀਤੀ ਮਿਲੀ ਸੀ । ਉਨ੍ਹਾਂ ਦਾ ਪੂਰਾ ਪਰਿਵਾਰ ਪੰਚਾਇਤ ਰਾਜ ਵਿੱਚ ਮੁਖੀ ਦੇ ਅਹੁਦੇ ‘ਤੇ ਰਿਹਾ ਹੈ । ਪਿਤਾ ਤੋਂ ਬਾਅਦ ਕੈਲਾਸ਼ ਤ੍ਰਿਵੇਦੀ ਨੇ ਰਾਜਨੀਤੀ ਦੀ ਵਿਰਾਸਤ ਸੰਭਾਲ ਲਈ ਅਤੇ ਮੁਖੀ ਬਣ ਗਏ। ਇਸ ਤੋਂ ਬਾਅਦ ਪਹਿਲੀ ਵਾਰ 2003 ਵਿੱਚ ਵਿਧਾਇਕ ਚੁਣੇ ਜਾਣ ਤੋਂ ਬਾਅਦ ਵਿਧਾਨ ਸਭਾ ਪਹੁੰਚੇ।
ਦੱਸ ਦੇਈਏ ਕਿ ਕੈਲਾਸ਼ ਤ੍ਰਿਵੇਦੀ ਦੇ ਦਿਹਾਂਤ ‘ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਵਿਧਾਨ ਸਭਾ ਮੈਂਬਰ ਸੀਪੀ ਜੋਸ਼ੀ ਸਮੇਤ ਸਾਰੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ । ਮੁੱਖ ਮੰਤਰੀ ਨੇ ਲਿਖਿਆ ਕਿ ਉਹ ਭੀਲਵਾੜਾ ਦੇ ਵਿਧਾਇਕ ਅਤੇ ਕਾਂਗਰਸ ਨੇਤਾ ਕੈਲਾਸ਼ ਤ੍ਰਿਵੇਦੀ ਦੀ ਮੌਤ ਤੋਂ ਬਹੁਤ ਦੁਖੀ ਹਨ । ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨਾਲ ਮੇਰੀ ਦਿਲੋਂ ਹਮਦਰਦੀ ਹੈ। ਉਹ ਇਸ ਮੁਸ਼ਕਿਲ ਸਮੇਂ ਦੌਰਾਨ ਮਜ਼ਬੂਤ ਰਹਿਣ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।