gurpreet got 23rd rank jee examਲੁਧਿਆਣਾ,(ਤਰਸੇਮ ਭਾਰਦਵਾਜ)-ਹਾਲ ਹੀ ‘ਚ ਜੇ.ਈ.ਈ.ਐਂਡਵਾਸ 2020 ਦਾ ਨਤੀਜਾ ਬੀਤੇ ਦਿਨ ਐਲਾਨਿਆ ਗਿਆ।ਲੁਧਿਆਣਾ ਸ਼ਹਿਰ ਦੇ ਰਿਸ਼ੀ ਨਗਰ ਦੇ ਨਜ਼ਦੀਕ ਰਮਨ ਐਨਕਲੇਵ ‘ਚ ਰਹਿਣ ਵਾਲੇ 19 ਸਾਲ ਦੇ ਗੁਰਪ੍ਰੀਤ ਸਿੰਘ ਨੇ ਇਸ ਪ੍ਰੀਖਿਆ ‘ਚ ਆਲ ਇੰਡੀਆ 23ਵਾਂ ਰੈਂਕ ਹਾਸਿਲ ਕੀਤਾ।ਗੁਰਪ੍ਰੀਤ ਨੇ ਪੰਜਾਬ ‘ਚ ਟਾਪ ਕੀਤਾ ਹੈ।ਸੈਕਰਟ ਹਾਰਟ ਸਕੂਲ, ਬੀਆਰਐੱਸ ਨਗਰ ਤੋਂ ਦਸਵੀਂ ਕਰਨ ਤੋਂ ਬਾਅਦ ਉਹ ਪੰਚਕੂਲਾ ਦੇ ਭਵਨ ਕਾਲਜ ਤੋਂ 11ਵੀਂ,12ਵੀਂ ਕਰ ਦੀ ਜਮਾਤ ਪੂਰੀ ਕੀਤੀ ਹੈ।12ਵੀਂ ‘ਚ 97.8 ਫੀਸਦੀ ਅੰਕ ਹਾਸਿਲ ਕੀਤੇ।ਇਸ ਪ੍ਰੀਖਿਆ ਲਈ ਚੈਤਨੰਯ ਇੰਸਟੀਚਿਊਟ ਚੰਡੀਗੜ੍ਹ ਤੋਂ ਕੋਚਿੰਗ ਲਈ।ਉਹ ਬਚਪਨ ਤੋਂ ਹੀ ਹੋਣਹਾਰ ਵਿਦਿਆਰਥੀ ਰਿਹਾ ਹੈ।
ਰਪ੍ਰੀਤ ਸਿੰਘ ਦਾ ਕਹਿਣਾ ਕਿ ਉਹ ਮਿਊਜ਼ਿਕ ਸੁਣ ਕੇ ਪੜ੍ਹਨਾ ਪਸੰਦ ਕਰਦਾ ਹੈ, ਜੋ ਉਨ੍ਹਾਂ ਦਾ ਇੱਕ ਵੱਖਰਾ ਗੁਣ ਹੈ।ਉਸ ਨੇ ਸ਼ੋਸਲ ਮੀਡੀਆ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੀ।ਮਾਂ ਨੇ ਯੂਕੇਜੀ ‘ਚ ਅਬੈਕਸ ਜੁਆਇੰਨ ਕਰਵਾ ਦਿੱਤਾ, ਜਿਸ ਨਾਲ ਗਣਿਤ ‘ਚ ਦਿਮਾਗ ਇੰਨਾ ਤੇਜ ਹੋ ਗਿਆ ਸੀ ਕਿ ਆਪਣੇ ਤੋਂ ਵੱਡੀ ਜਮਾਤ ਦੀ ਕੈਲਕੁਲੇਸ਼ਨ ਵੀ ਆਸਾਨੀ ਨਾਲ ਕਰਨ ਲੱਗਾ।ਇਸਦਾ ਲਾਭ ਜੇਈਈ ਐਡਵਾਂਸ ਨੂੰ ਕ੍ਰੈਕ ਕਰਨ ‘ਚ ਵੀ ਮਿਲਿਆ।ਇਸਦੇ ਲਈ ਮਾਕ ਟੈਸਟ ‘ਤੇ ਖਾਸ ਫੋਕਸ ਕੀਤਾ।ਹੁਣ ਕੰਪਿਊਟਰ ਸਾਇੰਸ ‘ਚ ਇੰਜੀਨੀਅਰਿੰਗ ਕਰ ਕੇ ਕੰਪਿਊਟਰ ‘ਚ ਕੁਝ ਵੱਖਰੀ ਇਨੋਵੇਸ਼ਨ ਕਰ ਕੇ ਆਪਣਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਦਾ ਸਪਨਾ ਹੈ।ਉਥੇ, ਅੰਸ਼ੁਲ ਗੁਸੈਨ ਨੇ 1245 ਆਲ ਇੰਡੀਆ ਰੈਂਕ, ਅਨੁਰਾਗ ਨੇ 1267 ਅਤੇ ਵਿਨਮ੍ਰ ਨੇ 1345 ਰੈਂਕ ਹਾਸਿਲ ਕੀਤੇ।ਇਸ ਤਰ੍ਹਾਂ ਸ਼ਹਿਰ ਦੇ ਕਈ ਬੱਚੇ ਆਲ ਇੰਡੀਆ ਰੈਂਕ ਹਾਸਿਲ ਕਰਦੇ ਹੋਏ ਆਪਣੇ ਭਵਿੱਖ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਇੱਕ ਹੋਰ ਕਦਮ ਅੱਗੇ ਵਧਾ ਸਕਦੇ ਹਨ।