Gold prices today slip marginally: ਨਵੀਂ ਦਿੱਲੀ: ਇਸ ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਗਿਰਾਵਟ ਦੇ ਨਾਲ ਖੁੱਲ੍ਹੇ ਬਜ਼ਾਰ ਵਿੱਚ ਅੱਜ ਫਿਰ ਸੋਨੇ ਦੀ ਕੀਮਤ ਵਿਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ । ਸੋਮਵਾਰ ਨੂੰ ਸੋਨਾ 50,626 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਬੰਦ ਹੋਇਆ ਸੀ, ਜੋ ਕਿ ਅੱਜ ਯਾਨੀ ਕਿ ਮੰਗਲਵਾਰ ਸਵੇਰੇ 158 ਰੁਪਏ ਦੀ ਗਿਰਾਵਟ ਦੇ ਨਾਲ 50,468 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਖੁੱਲ੍ਹਿਆ ਹੈ। ਹਾਲਾਂਕਿ ਸ਼ੁਰੂਆਤੀ ਵਪਾਰ ਵਿੱਚ ਦੇਖਦੇ ਹੀ ਦੇਖਦੇ ਸੋਨੇ ਵਿੱਚ ਰਿਕਵਰੀ ਸ਼ੁਰੂ ਹੋ ਗਈ, ਪਰ ਉਤਰਾਅ-ਚੜਾਅ ਦਾ ਰੁਝਾਨ ਜਾਰੀ ਰਿਹਾ । ਸੋਨੇ ਨੇ ਵੀ ਸ਼ੁਰੂਆਤੀ ਕਾਰੋਬਾਰ ਵਿੱਚ ਸਭ ਤੋਂ ਉੱਚੇ ਪੱਧਰ 50,600 ਰੁਪਏ ਪ੍ਰਤੀ 10 ਗ੍ਰਾਮ ਅਤੇ ਸਭ ਤੋਂ ਹੇਠਲੇ ਪੱਧਰ 50,468 ਰੁਪਏ ਪ੍ਰਤੀ 10 ਗ੍ਰਾਮ ਨੂੰ ਛੂਹਿਆ।
ਫਿਊਚਰਜ਼ ਮਾਰਕੀਟ ਵਿੱਚ ਸੋਮਵਾਰ ਨੂੰ ਸੋਨਾ ਦਾ ਭਾਅ 0.71 ਪ੍ਰਤੀਸ਼ਤ ਦੀ ਗਿਰਾਵਟ ਨਾਲ 50,110 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਸਪਾਟ ਮਾਰਕੀਟ ਵਿੱਚ ਮੰਗ ਘੱਟ ਹੋਣ ਕਾਰਨ ਸਟੋਰੀਆਂ ਨੇ ਘੱਟ ਸੌਦੇ ਕੀਤੇ, ਜਿਸ ਕਾਰਨ ਫਿਊਚਰਜ਼ ਮਾਰਕਿਟ ਵਿੱਚ ਨਰਮੀ ਆਈ । ਮਲਟੀ ਕਮੋਡਿਟੀ ਐਕਸਚੇਂਜ ਵਿੱਚ ਅਕਤੂਬਰ ਡਿਲੀਵਰੀ ਲਈ ਸੋਨੇ ਦੀ ਕੀਮਤ 360 ਰੁਪਏ ਭਾਵ 0.71% ਦੀ ਗਿਰਾਵਟ ਦੇ ਨਾਲ 50,110 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ । ਇਸ ਵਿੱਚ 67 ਲਾਟ ਦਾ ਕਾਰੋਬਾਰ ਕੀਤਾ ਗਿਆ । ਇਸੇ ਤਰ੍ਹਾਂ ਦਸੰਬਰ ਦੀ ਡਿਲੀਵਰੀ ਲਈ ਇਸ ਪੀਲੀ ਧਾਤੁ ਦੀ ਫਿਊਚਰ ਕੀਮਤ 425 ਰੁਪਏ ਭਾਵ 0.84 ਪ੍ਰਤੀਸ਼ਤ ਘੱਟ ਕੇ 50,145 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ । ਇਸ ਇਕਰਾਰਨਾਮੇ ਵਿੱਚ 15,521 ਲਾਟ ਲਈ ਕਾਰੋਬਾਰ ਹੋਇਆ । ਉੱਥੇ ਹੀ ਨਿਊਯਾਰਕ ਵਿੱਚ ਸੋਨੇ ਦੀ ਕੀਮਤ 0.52 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,897.70 ਡਾਲਰ ਪ੍ਰਤੀ ਔਂਸ ‘ਤੇ ਰਹੀ।
ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ ਸੋਮਵਾਰ ਨੂੰ ਸੋਨੇ ਦੇ ਭਾਅ 389 ਰੁਪਏ ਦੀ ਗਿਰਾਵਟ ਨਾਲ 51,192 ਰੁਪਏ ਪ੍ਰਤੀ 10 ਗ੍ਰਾਮ ਰਹੇ । HDFC ਪ੍ਰਤੀਭੂਤੀਆਂ ਅਨੁਸਾਰ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਕੀਮਤੀ ਧਾਤਾਂ ਵਿੱਚ ਗਿਰਾਵਟ ਆਈ । ਇਸੇ ਤਰ੍ਹਾਂ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ ਵੀ 466 ਰੁਪਏ ਦੀ ਗਿਰਾਵਟ ਨਾਲ 61,902 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈਆਂ । ਪਿਛਲੇ ਕਾਰੋਬਾਰੀ ਦਿਨ ਸੋਨਾ 51,581 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 62,368 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ 1,892 ਡਾਲਰ ਅਤੇ ਚਾਂਦੀ 23.81 ਡਾਲਰ ਪ੍ਰਤੀ ਔਂਸ ‘ਤੇ ਰਹੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਸਟਾਕ ਮਾਰਕੀਟ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ । ਸਮਾਂ ਬੀਤਣ ਦੇ ਨਾਲ-ਨਾਲ ਸਟਾਕ ਮਾਰਕੀਟ ਲਗਾਤਾਰ ਇਸ ਤੇਜ਼ ਗਿਰਾਵਟ ਤੋਂ ਸੰਭਲ ਰਹੀ ਹੈ । ਦੁਨੀਆ ਭਰ ਦੇ ਜ਼ਿਆਦਾਤਰ ਸਟਾਕ ਮਾਰਕੀਟ ਕੋਰੋਨਾ ਕਾਰਨ ਆਈ ਗਿਰਾਵਟ ਤੋਂ ਸੰਭਲ ਰਹੇ ਹਨ । ਉੱਥੇ ਹੀ ਦੂਜੇ ਪਾਸੇ ਸੋਨਾ ਆਪਣੇ ਸਰਬੋਤਮ ਉਚਾਈ ਦੇ ਪੱਧਰ ਨੂੰ ਛੋਹ ਕੇ ਵਾਪਸ ਪਰਤ ਰਿਹਾ ਹੈ ।