sonia Mann Kisan Protest: ਕਿਸਾਨਾਂ ਪ੍ਰਤੀ ਖੇਤੀ ਬਿੱਲ ਨੂੰ ਪੰਜਾਬ ਵਿਚ ਬਹੁਤ ਜਗ੍ਹਾਂ ‘ਤੇ ਰੋਸ਼ ਦੇਖਿਆ ਜਾ ਰਿਹਾ ਹੈ। ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਹੈ।ਕਿਸਾਨ ਆਪਣੇ ਹੱਕਾਂ ਲਈ ਸੜਕਾਂ ‘ਤੇ ਲਗਾਤਾਰ ਧਰਨਾ ਲਗਾ ਰਹੇ ਹਨ।ਅਜਿਹੇ ‘ਚ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਵੀ ਧਰਨੇ ‘ਤੇ ਬੈਠ ਰਹੇ ਹਨ ਤੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ।
ਕਿਸਾਨਾਂ ਨਾਲ ਜਿੱਥੇ ਸੰਗੀਤ ਜਗਤ ਦੇ ਨਾਮੀਂ ਗਾਇਕ ਧਰਨਿਆਂ ‘ਚ ਹਿੱਸਾ ਬਣ ਰਹੇ ਹਨ ਉਥੇ ਹੀ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੋਨੀਆ ਮਾਨ ਵੀ ਕਿਸਾਨਾਂ ਦੇ ਹੱਕਾਂ ਲਈ ਧਰਨੇ ‘ਤੇ ਪਹੁੰਚੀ । ਸੋਨੀਆ ਮਾਨ ਸਿਰਫ ਦਿਨ ਵੇਲੇ ਹੀ ਨਹੀਂ ਬਲਕਿ ਦੇਰ ਰਾਤ ਕਿਸਾਨਾਂ ਨਾਲ ਧਰਨੇ ‘ਤੇ ਬੈਠੀ ਰਹੀ।
ਦੇਰ ਰਾਤ 1 ਵਜੇ ਟੋਲ ਪਲਾਜਾ ਤੋਂ ਲਾਈਵ ਹੋਈ ਸੋਨੀਆ ਮਾਨ ਨੇ ਜਿੱਥੇ ਕਿਸਾਨਾਂ ਦਾ ਦਰਦ ਬਿਆਨ ਕੀਤਾ ਉਥੇ ਹੀ ਸਰਕਾਰਾਂ ਖਿਲਾਫ ਸੋਨੀਆ ਮਾਨ ਨੇ ਰੱਜਵੀਂ ਭੜਾਸ ਕੱਢੀ। ਸੋਨੀਆ ਮਾਨ ਨੇ ਸਰਕਾਰਾਂ ਨੂੰ ਲਾਹਨਤਾਂ ਪਾਉਂਦੇ ਕਿਹਾ ਕਿ ਸਾਰੇ ਦੇਸ਼ ਦਾ ਢੀਠ ਭਰਨ ਵਾਲੇ ਅੰਨਦਾਤਾ ਅੱਜ ਸੜਕਾਂ ‘ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਦੱਸ ਦਈਏ ਕਿ ਟੋਲ ਪਲਾਜਾ ਨੇੜੇ ਲਗੇ ਇਸ ਧਰਨੇ ‘ਚ ਜ਼ਿਆਦਾਤਰ ਬਜ਼ੁਰਗ ਕਿਸਾਨ ਸ਼ਾਮਲ ਸਨ।ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਸਨ।