Farmers organizations shut down : ਜਲੰਧਰ : ਕੇਂਦਰ ਵੱਲੋਂ ਲਿਆਂਦੇ ਨਵੇਂ ਖ਼ੇਤੀ ਕਾਨੂੰਨਾਂ ਦਾ ਵਿਰੋਧ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ, ਮਜ਼ਦੂਰ ਜਥੇਬੰਦੀਆਂ ਨੇ ਅੱਜ ਜਲੰਧਰ ਵਿੱਚ ‘ਰਿਲਾਇੰਸ ਮਾਲ’ ਨੂੰ ਬੰਦ ਕਰਵਾ ਦਿੱਤਾ। ਕਿਸਾਨ-ਮਜ਼ਦੂਰ ਏਕਤਾ ਦੀ ਹਾਮੀ ਜਥੇਬੰਦੀ ‘ਫ਼ਿਕਰ ਏ ਹੋਂਦ’ ਵੱਲੋਂ ਅੱਜ ‘ਪਿਮਸ’ ਹਸਪਤਾਲ ਦੇ ਸਾਹਮਣੇ ਸਥਿਤ ਛੋਟੀ ਬਾਰਾਦਰੀ ਇਲਾਕੇ ਵਿੱਚ ਗੜ੍ਹਾ ਰੋਡ ’ਤੇ ਸਥਿਤ ਇਸ ਮਾਲ ਨੂੰ ਬੰਦ ਕਰਵਾਇਆ ਗਿਆ। ਕਿਸਾਨਾਂ ਦੇ ਇੱਥੇ ਪੁੱਜਣ ’ਤੇ ਪੁਲਿਸ ਵੀ ਪੁੱਜ ਗਈ ਅਤੇ ਮਾਲ ਬੰਦ ਕਰਵਾਉਣ ਉਪਰੰਤ ਕਿਸਾਨ ਜਥੇਬੰਦੀ ਉੱਥੋਂ ਚਲੀ ਗਈ।
ਹਾਲਾਂਕਿ ਪੁਲਿਸ ਵੱਲੋਂ ਮਾਲ ਦੀ ਸੁਰੱਖ਼ਿਆ ਲਈ ਪੁਖਤਾ ਪ੍ਰਬੰਧ ਕੀਤੇ ਸਨ। ਜ਼ਿਕਰਯੋਗ ਹੈ ਕਿ ਨਵੇਂ ਖ਼ੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ ਅਤੇ ਉਨ੍ਹਾਂ ਦਾ ਅਡਾਨੀ ਦੇ ਅਦਾਰੇ ਤੋਂ ਇਲਾਵਾ ਰਿਲਾਇੰਸ ਦੇ ਪੈਟਰੋਲ ਪੰਪ, ਮਾਲ ਅਤੇ ਜੀਓ ਮੋਬਾਇਲ ਆਦਿ ਕਾਰੋਬਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਮੂਹ ਪੰਜਾਬੀਆਂ ਨੂੰ ਵੀ ਰਿਲਾਇੰਸ ਤੇ ਜੀਓ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।