rahul gandhi haryana border rally: ਕਾਂਗਰਸ ਨੇਤਾ ਰਾਹੁਲ ਗਾਂਧੀ ਪੰਜਾਬ ਵਿੱਚ ਆਪਣੀ ਤਿੰਨ ਦਿਨਾਂ ਦੀ ਯਾਤਰਾ ਖ਼ਤਮ ਕਰਨ ਤੋਂ ਬਾਅਦ ਹਰਿਆਣਾ ਪਹੁੰਚ ਚੁੱਕੇ ਹਨ। ਰਾਹੁਲ ਦੀ ਟਰੈਕਟਰ ਰੈਲੀ ਹੁਣ ਹਰਿਆਣਾ ਦੀ ਸਰਹੱਦ ਅੰਦਰ ਦਾਖ਼ਲ ਹੋ ਚੁੱਕੀ ਹੈ। ਇਸ ਸਮੇਂ ਦੌਰਾਨ, ਰਾਹੁਲ ਗਾਂਧੀ ਖੁਦ ਇੱਕ ਟਰੈਕਟਰ ਚਲਾ ਰਹੇ ਸਨ, ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਇੱਕ ਵੱਡੇ ਨੇਤਾ ਸੁਨੀਲ ਜਾਖੜ ਵੀ ਮੌਜੂਦ ਸਨ। ਰਾਹੁਲ ਦੇ ਕਾਫਲੇ ਵਿੱਚ ਮੌਜੂਦ ਕਾਂਗਰਸੀ ਨੇਤਾ-ਵਰਕਰ ਖੇਤੀਬਾੜੀ ਕਾਨੂੰਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਰਾਹੁਲ ਗਾਂਧੀ ਦਾ ਇਹ ਕਾਫਲਾ ਬਹੁਤ ਲੰਮਾ ਹੈ ਅਤੇ ਸੈਂਕੜੇ ਕਿਸਾਨ ਇਸ ਵਿੱਚ ਟਰੈਕਟਰ ਲੈ ਕੇ ਆਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਟਰੈਕਟਰ ‘ਤੇ ਮੌਜੂਦ ਹਨ ਜਿਸ ਨੂੰ ਰਾਹੁਲ ਗਾਂਧੀ ਚਲਾ ਰਹੇ ਹਨ। ਹਰਿਆਣਾ ਸਰਕਾਰ ਨੇ ਆਖਰਕਾਰ ਰਾਹੁਲ ਗਾਂਧੀ ਦੇ ਟਰੈਕਟਰ ਕਾਫਲੇ ਨੂੰ ਰਾਜ ਵਿੱਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਹੈ। ਹੁਣ ਰਾਹੁਲ ਗਾਂਧੀ ਆਪਣੇ ਸਮਰਥਕਾਂ ਨਾਲ ਹਰਿਆਣਾ ਦੀ ਸਰਹੱਦ ਪਾਰ ਕਰਕੇ ਹਰਿਆਣਾ ‘ਚ ਪਹੁੰਚ ਗਏ ਹਨ।
ਪਹਿਲਾ ਹਰਿਆਣਾ ਸਰਕਾਰ ਨੇ ਰਾਹੁਲ ਗਾਂਧੀ ਨੂੰ ਪੰਜਾਬ ਤੋਂ ਹਰਿਆਣਾ ਆਉਣ ਵਾਲੇ ਟਰੈਕਟਰਾਂ ਨਾਲ ਰਾਜ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਸੀ। ਵਿਰੋਧ ਵਿੱਚ, ਰਾਹੁਲ ਗਾਂਧੀ ਆਗਿਆ ਪ੍ਰਾਪਤ ਹੋਣ ਤੱਕ ਸਰਹੱਦ ‘ਤੇ ਧਰਨਾ ਦੇਣ ਲਈ ਬੈਠੇ ਸਨ। ਕਾਂਗਰਸ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਆਪਣੀ ਕਿਸਾਨ ਯਾਤਰਾ ਦੇ ਤੀਜੇ ਦਿਨ ਇੱਕ ਜਨਸਭਾ ਨੂੰ ਸੰਬੋਧਨ ਕੀਤਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰੈਲੀ ਵਿੱਚ ਕਿਹਾ ਕਿ ਮੋਦੀ ਸਰਕਾਰ 6 ਸਾਲਾਂ ਤੋਂ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ‘ਤੇ ਹਮਲੇ ਕਰ ਰਹੀ ਹੈ। ਕੇਂਦਰ ਸਰਕਾਰ ਨੇ ਗਰੀਬਾਂ ਲਈ ਕੁੱਝ ਨਹੀਂ ਕੀਤਾ, ਬਲਕਿ ਆਪਣੇ ਅਮੀਰ ਦੋਸਤਾਂ ਲਈ ਹੀ ਰਸਤਾ ਸਾਫ਼ ਕੀਤਾ ਹੈ।