industrial work interrupted due farmer protest : ਲੁਧਿਆਣਾ, (ਤਰਸੇਮ ਭਾਰਦਵਾਜ)-ਕੇਂਦਰ ਸਰਕਾਰ ਵਲੋਂ ਖੇਤੀ ਬਿੱਲਾਂ ਦੇ ਕਾਨੂੰਨ ਬਣਾਏ ਜਾਣ ਨੂੰ ਲੈ ਕੇ ਪੰਜਾਬ ‘ਚ ਕਿਸਾਨਾਂ ਵਲੋਂ ਲਗਾਤਾਰ ਰੋਸ-ਮੁਜ਼ਾਹਰੇ ਕੀਤੇ ਜਾ ਰਹੇ ਹਨ।ਖੇਤੀ ਸੁਧਾਰ ਕਾਨੂੰਨ ਦੇ ਵਿਰੋਧ ‘ਚ ਕਿਸਾਨਾਂ ਵਲੋਂ ਜਾਰੀ ਰੇਲ ਰੋਕੋ ਅੰਦੋਲਨ ਦਾ ਪਰਛਾਵਾਂ ਹੁਣ ਵਪਾਰ, ਕਾਰੋਬਾਰ ‘ਤੇ ਵੀ ਪੈਣ ਲੱਗਾ ਹੈ।ਕਿਸਾਨਾਂ ਵਲੋਂ ਪਿਛਲੇ ਕਰੀਬ ਇੱਕ ਹਫਤੇ ਤੋਂ ਰੇਲ ਓਪਰੇਟਿੰਗ ਬੰਦ ਕਰ ਕੇ ਰੱਖਿਆ ਹੈ।ਅਜਿਹਾ ‘ਚ ਨਾ ਤਾਂ ਮਾਲ ਬਾਹਰ ਜਾ ਰਿਹਾ ਹੈ ਅਤੇ ਨਾ ਹੀ ਬਾਹਰ ਤੋਂ ਇੱਥੇ ਆ ਰਿਹਾ ਹੈ।ਇਸ ਨਾਲ ਕਾਰੋਬਾਰੀ, ਵਪਾਰੀ ਬਹੁਤ ਪ੍ਰੇਸ਼ਾਨ ਹਨ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਜਲਦ-ਜਲਦ ਤੋਂ ਕੀਤਾ ਜਾਵੇ ਅਤੇ ਰੇਲ ਆਵਾਜਾਈ ਸ਼ੁਰੂ ਕੀਤੀ ਜਾਵੇ।ਤਾਂ ਕਿ ਉਦਯੋਗ ਕਾਰੋਬਾਰ ‘ਚ ਆਈ ਕਮੀ ਨੂੰ ਪੂਰਾ ਕੀਤਾ ਜਾ ਸਕੇ।ਮਿੱਲਸ
ਐਸੋਸ਼ੀਏਸ਼ਨ ਦੇ ਪ੍ਰਧਾਨ ਸੰਜੇ ਗਰਗ ਨੇ ਕਿਹਾ ਕਿ ਇੰਸਡਟਰੀ ਲਈ ਫਾਈਬਰ ਦਾ ਆਯਾਤ ਹੁੰਦਾ ਹੈ,ਪਰ ਟ੍ਰੇਨ ਨਾ ਆਉਣ ਨਾਲ ਮਾਲ ਰਾਹ ‘ਚ ਹੀ ਰੁੱਕ ਜਾਂਦਾ ਹੈ।ਇਸ ਕਰਕੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਫੈਡਰੇਸ਼ਨ ਆਫ ਇੰਡੀਅਨ ਆਕਸਪੋਰਟਸ ਆਰਗੇਨਾਈਜੇਸ਼ਨ ਦੇ ਸਾਬਕਾ ਪ੍ਰਧਾਨ ਐੱਸ.ਸੀ.ਰਲਹਨ ਦਾ ਕਹਿਣਾ ਹੈ ਕਿ ਆਯਾਤ ਅਤੇ ਨਿਰਯਾਤ ਦਾ ਕੰਮ ਪੂਰੀ ਤਰ੍ਹਾਂ ਨਾਲ ਠੱਪ ਹੈ।ਇਸ ਨਾਲ ਪੇਂਮੈਟ ਸਰਕਲ ਵੀ ਬਹੁਤ ਪ੍ਰਭਾਵਿਤ ਹੋ ਰਿਹਾ ਹੈ।ਕੋਰੋਨਾ ਤੋਂ ਬਾਅਦ ਮੁਸ਼ਕਿਲ ਨਾਲ ਕਾਰੋਬਾਰ ਪੱਟੜੀ ‘ਤੇ ਆ ਰਿਹਾ ਸੀ।ਪਰ ਹੁਣ ਫਿਰ ਤੋਂ ਮੰਦੀ ਆ ਰਹੀ ਹੈ।ਐਸੋਸ਼ੀਏਸ਼ਨ ਦੇ ਪ੍ਰਧਾਨ ਸੰਦੀਪ ਜੈਨ ਦਾ ਕਹਿਣਾ ਹੈ ਕਿ ਆਯਾਤ ਹੋਣ ਵਾਲੀ ਕਰੀਬ 10 ਹਜ਼ਾਰ ਟਨ ਸਕ੍ਰੈਪ ਰਾਹ ‘ਚ ਹੀ ਰਹਿ ਗਏ ਹਨ।ਲੁਧਿਆਣਾ ਕਸਟਮ ਹਾਊਸ ਏਜੰਟਸ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜੇਸ਼ ਵਰਮਾ ਕਹਿੰਦੇ ਹਨ ਕਿ ਲੁਧਿਆਣਾ ‘ਚ ਹਰ ਹਫਤੇ ਕਰੀਬ 20 ਟ੍ਰੇਨਾਂ 1800 ਕੰਟੇਨਰ ਲੈ ਕੇ ਪੋਰਟ ਤੱਕ ਜਾਂਦੀਆਂ ਹਨ।ਹੁਣ ਰੇਲ ਆਵਾਜਾਈ ਬੰਦ ਹੈ ਤਾਂ ਹਜ਼ਾਰਾਂ ਕੰਟੇਨਰ ਪੈਂਡਿੰਗ ਪਏ ਹਨ।ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਦੇ ਮੁਖੀ ਸਰਵਣ ਕੁਮਾਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨਾਲ ਟ੍ਰੇਡ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਆਯਾਤ-ਨਿਰਯਾਤ ਟ੍ਰੇਨ ਦੀ ਆਵਾਜਾਈ ਨੂੰ ਬਹਾਲ ਕਰਵਾਇਆ ਜਾਣਾ ਚਾਹੀਦਾ ਹੈ।