In-laws stabbed : ਮੋਗਾ : ਇੱਕ ਅਪਾਹਜ ਵਿਆਹੁਤਾ ਨੂੰ ਉਸ ਦੇ ਸਹੁਰੇ ਵਾਲੇ ਕਥਿਤ ਤੌਰ ‘ਤੇ ਮਾਰਕੁੱਟ ਕੀਤਾ ਅਤੇ ਚਾਕੂ ਗਰਮ ਕਰਕੇ ਉਸ ਨੂੰ ਗਲੇ ਤੇ ਬਾਂਹ ‘ਤੇ ਲਗਾਏ ਜਿਸ ਨਾਲ ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ ਫਰੀਦਕੋਟ ਵਾਸੀ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਉਹ ਇੱਕ ਲੱਤ ਤੋਂ ਪੋਲੀਓਗ੍ਰਸਤ ਹੈ ਜਦੋਂ ਕਿ ਦੂਜੀ ਲੱਤ 9 ਮਹੀਨੇ ਪਹਿਲਾਂ ਸੜਕ ਹਾਦਸੇ ‘ਚ ਟੁੱਟ ਗਈ ਸੀ।
ਇਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਇਲਾਜ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਇਸ ਲਈ ਉਹ ਆਪਣੇ ਪੇਕੇ ਪਰਿਵਾਰਕ ਆ ਕੇ ਰਹਿਣ ਲੱਗੀ। 1 ਅਕਤੂਬਰ ਨੂੰ ਥਾਣਾ ਜੈਤੋ ‘ਚ ਸਮਝੌਤੇ ਤੋਂ ਬਾਅਦ ਸਹੁਰੇ ਘਰ ਵਾਪਸ ਚਲੀ ਗਈ। ਇਸ ਦੌਰਾਨ ਸੱਸ-ਸਹੁਰੇ ਦੇ ਗਲਤ ਵਿਵਹਾਰ ਨੂੰ ਦੇਖਦੇ ਹੋਏ ਮਹਿਲਾ ਪੁਲਿਸ ਨੇ ਦੋਵਾਂ ਨੂੰ ਥਾਣੇ ‘ਚ ਬੰਦ ਕਰ ਦਿੱਤਾ ਸੀ। ਬਾਅਦ ‘ਚ ਸਮਝੌਤਾ ਹੋਣ ‘ਤੇ ਛੱਡ ਦਿੱਤਾ ਸੀ। ਇਸ ਰੰਜਿਸ਼ ‘ਚ 2 ਅਕਤੂਬਰ ਨੂੰ ਸਹੁਰੇ ਵਾਲਿਆਂ ਨੇ ਥਾਣੇ ‘ਚ ਹੋਈ ਆਪਣੇ ਬੇਇਜ਼ਤੀ ਕਾਰਨ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੱਸ ਚਾਕੂ ਗਰਮ ਕਰਕੇ ਲਿਆਈ ਅਤੇ ਉਸ ਦੇ ਗਲੇ ਤੇ ਬਾਂਹ ‘ਤੇ ਦਾਗ ਦਿੱਤਾ। ਉਸ ਦੇ ਹੱਥ-ਪੈਰ ਬੰਨ੍ਹ ਕੇ ਪਤੀ ਨੇ ਉਸ ਨਾਲ ਜ਼ਬਰਦਸਤੀ ਵੀ ਕੀਤੀ। ਹਸਪਾਤਲ ਪ੍ਰਸ਼ਾਸਨ ਨੇ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ।