11 thousand fraud: ਲੁਧਿਆਣਾ, (ਤਰਸੇਮ ਭਾਰਦਵਾਜ)-ਜ਼ਿਲਾ ਲੁਧਿਆਣਾ ਸਮਾਰਟ ਸਿਟੀ ਕਹਾਏ ਜਾਣ ਵਾਲਾ ਸ਼ਹਿਰ ਲੁੱਟਾਂ-ਖੋਹਾਂ, ਚੋਰੀ ਵਰਗੀਆਂ ਵਾਰਦਾਤਾਂ ਦਾ ਗੜ ਬਣ ਚੁੱਕਾ ਹੈ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ,ਚੰਡੀਗੜ੍ਹ ਰੋਡ ਸਮਰਾਲਾ ਚੌਕ ‘ਚ ਇਲੈਕਟ੍ਰਾਨਿਕਸ ਦੁਕਾਨ ਦੇ ਮਾਲਕ ਨੂੰ ਨੌਸਰਬਾਜ਼ਾਂ ਨੇ ਗੱਲਾਂ ‘ਚ ਲਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਹੈ।ਜਿਸਦੀ ਜਾਣਕਾਰੀ ਦੁਕਾਨ ਮਾਲਕ ਨੂੰ ਅਗਲੇ ਦਿਨ ਪੈਸੇ ਗਿਣਨ ਸਮੇਂ ਹੁੰਦੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਇਲੈਕਟ੍ਰਾਨਿਕਸ ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੀਤੀ 2 ਅਕਤੂਬਰ ਦੀ ਸ਼ਾਮ ਕਰੀਬ ਸਾਢੇ 6 ਵਜੇ ਇੱਕ ਵਿਅਕਤੀ ਆਇਆ, ਜਿਸ ਨੇ ਖੁਦ ਨੂੰ ਵਿਦੇਸ਼ ਤੋਂ ਆਇਆ ਕਿ ਮਨੀ ਐਕਸਚੇਂਜ ਬਾਰੇ ਪੁੱਛਿਆ।ਇਸ ਦੌਰਾਨ ਉਕਤ ਵਿਅਕਤੀ ਨੇ 100-200 ਦੇ ਨੋਟ ਵਿਖਾਉਂਦਿਆ ਪੁੱਛਿਆ ਕਿ ਇਸ ਤੋਂ ਵੱਡੀ ਕਰੰਸੀ ਵੀ ਹੁੰਦੀ ਹੈ ਤਾਂ ਪ੍ਰਵੀਨ ਕੁਮਾਰ ਨੇ ਉਸ ਨੂੰ ਆਪਣੇ ਗੱਲੇ ‘ਚ ਪਈ 500 ਦੇ 66 ਨੋਟਾਂ ਦੀ ਗੱਠੀ ‘ਚੋਂ ਇੱਕ ਨੋਟ ਕੱਢ ਕੇ ਵਿਖਾਉਣ ਕੀਤੀ ਪਰ ਉਕਤ ਵਿਅਕਤੀ ਨੇ ਇਕਦਮ ਹੀ ਉਸ ਦੇ ਹੱਥੋਂ ਸਾਰੇ ਪੈਸੇ ਖੋਹ ਲਏ ਅਤੇ ਉਦੋਂ ਹੀ ਵਾਪਸ ਕਰ ਕੇ ਮਾਫੀ ਮੰਗ ਕੇ ਗਲਤੀ ਸਵੀਕਾਰ ਕੀਤੀ।