NEET results could : ਜਲੰਧਰ : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਮੈਡੀਕਲ ‘ਚ ਦਾਖਲੇ ਲਈ ਨੀਟ ਦੀ ਪ੍ਰੀਖਿਆ ਦੇਸ਼ ਭਰ ‘ਚ 13 ਸਤੰਬਰ ਨੂੰ ਲਈ ਗਈ ਸੀ। ਅਗਲੇ ਹਫਤੇ ਤੱਕ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਇਸ ਨੂੰ ਲੈਕੇ ਇੱਕ-ਦੋ ਦਿਨ ਤੱਕ Answer-key ਵੀ ਜਾਰੀ ਕਰ ਦਿੱਤੀ ਜਾਵੇਗੀ। ਸੰਭਾਵਨਾ ਇਹ ਵੀ ਹੈ ਕਿ Answer-Key ਅਤੇ ਨਤੀਜੇ ਅਗਲੇ ਹਫਤੇ ਤੱਕ ਜਾਰੀ ਕੀਤੇ ਜਾ ਸਕਦੇ ਹਨ।
ਇਸ ਦੇ ਆਧਾਰ ‘ਤੇ ਹੀ ਵਿਦਿਆਰਥੀ ਨਤੀਜੇ ‘ਤੇ ਇਤਰਾਜ਼ ਜਾਹਿਰ ਕਰਨ ਲਈ ਅਪਲਾਈ ਕਰ ਸਕਦੇ ਹਨ। ਇਸ ਲਈ ਵਿਦਿਆਰਥੀ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਦੀ ਵੈੱਬਸਾਈਟ ntaneet.nic.in ਤੇ nta.ac.in ‘ਤੇ ਲਗਾਤਾਰ ਅਪਡੇਟਸ ਨੂੰ ਚੈੱਕ ਕਰਦੇ ਰਹੋ। ਨਤੀਜਾ ਆਉਣ ‘ਤੇ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ, ਜਨਮ ਤਰੀਕ ਅਤੇ ਰਜਿਸਟਰਡ ਮੋਬਾਈਲ ਨੰਬਰ ‘ਤੇ ਆਉਣ ਵਾਲੇ ਓ. ਟੀ. ਪੀ. ਨੂੰ ਅੰਕਿਤ ਕਰਨਾ ਹੋਵੇਗਾ। ਇਸ ਤੋਂ ਬਾਅਦ ਰਿਜ਼ਲਟ ਸਕੋਰ ਕਾਰਡ ਦੇ ਰੂਪ ‘ਚ ਆ ਜਾਵੇਗਾ ਅਤੇ ਇਸ ‘ਚ ਪ੍ਰਾਪਤ ਅੰਕਾਂ ਦੇ ਨਾਲ-ਨਾਲ ਰੈਂਕ ਵੀ ਦਰਜ ਹੋਵੇਗਾ ਮਤਲ ਹਰੇਕ ਵਿਸ਼ੇ ਦੇ ਹਿਸਾਬ ਨਾਲ ਪਰਸੈਂਟਾਈਲ, ਕੁੱਲ ਪ੍ਰਾਪਤ ਅੰਕ, ਆਲ ਇੰਡੀਆ ਰੈਂਕ ਤੇ ਕੈਟਾਗਰੀ ਰੈਂਕ ਸ਼ਾਮਲ ਹੋਵੇਗਾ। ਸਕੋਰਬੋਰਡ ਦੇ ਆਧਾਰ ‘ਤੇ ਹੀ ਵਿਦਿਆਰਥੀਆਂ ਤਾ MBBS, BDS ‘ਚ ਦਾਖਲਾ ਹੋਵੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪ੍ਰੀਖਿਆ ਨੂੰ ਲੈ ਕੇ ਲਗਾਤਾਰ ਪਿਛਲੇ 5 ਮਹੀਨੇ ਤੋਂ ਵਿਰੋਧ ਚੱਲ ਰਿਹਾ ਸੀ। ਜਲੰਧਰ ‘ਚ ਪ੍ਰੀਖਿਆ ਨੂੰ ਲੈ ਕੇ 6 ਸੈਂਟਰ ਬਣੇ ਸਨ ਜਿਸ ‘ਚ ਹਰੇਕ ਸੈਂਟਰ ‘ਚ 200-200 ਵਿਦਿਆਰਥੀ ਸਨ। ਲਗਭਗ 70 ਫੀਸਦੀ ਹੀ ਪ੍ਰੀਖਿਆ ਦੇਣ ਆਏ ਸਨ।