ipl points table 2020: IPL 2020: ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ਦੇ ਪੁਆਇੰਟ ਟੇਬਲ ਵਿੱਚ ਕੁੱਝ ਬਦਲਾਅ ਹੋਏ ਹਨ। ਮੁੰਬਈ ਇੰਡੀਅਨਜ਼ ਦੀ ਟੀਮ 6 ਵਿੱਚੋਂ ਚਾਰ ਮੈਚ ਜਿੱਤ ਕੇ ਪਹਿਲੇ ਨੰਬਰ ‘ਤੇ ਬਣੀ ਹੋਈ ਹੈ। ਦਿੱਲੀ ਕੈਪੀਟਲ ਨੇ ਪੰਜ ਵਿੱਚੋਂ ਚਾਰ ਮੈਚ ਜਿੱਤੇ ਹਨ ਅਤੇ ਇਹ ਟੀਮ ਦੂਜੇ ਸਥਾਨ ‘ਤੇ ਹੈ। ਦਿੱਲੀ ਦਾ ਨੈਟ ਰਨ ਰੇਟ +1.060 ਹੈ ਜਦੋਂਕਿ ਮੁੰਬਈ ਇੰਡੀਅਨਜ਼ ਦਾ ਨੈਟ ਰਨ ਰੇਟ +1.488 ਨਾਲ ਸਭ ਤੋਂ ਅੱਗੇ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਸੀਐਸਕੇ ‘ਤੇ ਮਿਲੀ ਜਿੱਤ ਦੇ ਨਾਲ ਆਰਐਸਬੀ ਨੂੰ ਪਛਾੜ ਕੇ ਤੀਜੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ। ਦੋਵਾਂ ਆਰਸੀਬੀ ਅਤੇ ਕੇਕੇਆਰ ਟੀਮਾਂ ਨੇ ਪੰਜ ਵਿੱਚੋਂ ਤਿੰਨ ਮੈਚ ਜਿੱਤੇ ਹਨ। ਪਰ ਕੇਕੇਆਰ +0.002 ਦੀ ਸ਼ੁੱਧ ਰੇਟ ਨਾਲ ਤੀਜੇ ਸਥਾਨ ‘ਤੇ ਹੈ, ਜਦਕਿ ਆਰਸੀਬੀ -1.355 ਦੇ ਨੈਟ ਰਨ ਰੇਟ ਨਾਲ ਚੌਥੇ ਸਥਾਨ ‘ਤੇ ਹੈ। ਸੀਐਸਕੇ ਦੀ ਟੀਮ 6 ਵਿੱਚੋਂ ਚਾਰ ਮੈਚ ਹਾਰ ਗਈ ਹੈ। ਸੀਐਸਕੇ ਚਾਰ ਅੰਕ ਅਤੇ -0.371 ਦੇ ਨੈਟ ਰਨ ਰੇਟ ਦੇ ਨਾਲ ਪੁਆਇੰਟ ਟੇਬਲ ਵਿੱਚ ਪੰਜਵੇਂ ਨੰਬਰ ‘ਤੇ ਹੈ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਚਾਰ ਅੰਕ ਅਤੇ -0.417 ਦੇ ਰਨ ਰੇਟ ਨਾਲ ਛੇਵੇਂ ਸਥਾਨ ‘ਤੇ ਹੈ।
ਰਾਜਸਥਾਨ ਰਾਇਲਜ਼ ਨੇ ਵੀ ਪੰਜ ਮੈਚਾਂ ਵਿੱਚੋਂ ਦੋ ਜਿੱਤੇ ਹਨ ਅਤੇ ਚਾਰ ਅੰਕ ਹਾਸਿਲ ਕੀਤੇ ਹਨ। ਰਾਜਸਥਾਨ ਦੀ ਟੀਮ ਚਾਰ ਅੰਕ ਅਤੇ -0.826 ਦੇ ਰਨ ਰੇਟ ਨਾਲ ਸੱਤਵੇਂ ਸਥਾਨ ‘ਤੇ ਹੈ। ਕਿੰਗਜ਼ ਇਲੈਵਨ ਪੰਜਾਬ, ਜਿਸ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਸਿਰਫ ਇੱਕ ਜਿੱਤ ਦਰਜ ਕੀਤੀ ਹੈ, ਦੋ ਅੰਕ ਅਤੇ +0.178 ਦੇ ਰਨ ਰੇਟ ਨਾਲ ਆਖਰੀ ਨੰਬਰ ‘ਤੇ ਹੈ। ਕਿੰਗਜ਼ ਇਲੈਵਨ ਪੰਜਾਬ ਦੇ ਕੇ ਐਲ ਰਾਹੁਲ ਨੇ ਓਰੇਂਜ ਕੈਪ ‘ਤੇ ਪੰਜ ਮੈਚਾਂ ਵਿੱਚ 302 ਦੌੜਾਂ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ। ਰਾਹੁਲ ਦਾ ਡੂ ਪਲੇਸੀ ਅਤੇ ਮਯੰਕ ਅਗਰਵਾਲ ਨਾਲ ਸਖਤ ਮੁਕਾਬਲਾ ਹੋ ਰਿਹਾ ਹੈ। ਡੂ ਪਲੇਸੀ ਨੇ ਹੁਣ ਤੱਕ 299 ਦੌੜਾਂ ਬਣਾਈਆਂ ਹਨ ਅਤੇ ਮਯੰਕ ਅਗਰਵਾਲ ਨੇ ਪੰਜ ਮੈਚਾਂ ਵੀਚ 272 ਦੌੜਾਂ ਬਣਾਈਆਂ ਹਨ। ਰਬਾਡਾ ਨੇ ਟੂਰਨਾਮੈਂਟ ਵਿੱਚ ਪਰਪਲ ਕੈਪ ‘ਤੇ 12 ਵਿਕਟਾਂ ਨਾਲ ਕਬਜ਼ਾ ਬਰਕਰਾਰ ਰੱਖਿਆ ਹੈ। ਜਸਪ੍ਰੀਤ ਬੁਮਰਾਹ 11 ਵਿਕਟਾਂ ਲੈ ਕੇ ਰਬਾਡਾ ਨੂੰ ਸਖਤ ਚੁਣੌਤੀ ਦੇ ਰਿਹਾ ਹੈ, ਜਦੋਂਕਿ ਬੋਲਟ ਵੀ ਇਸ ਦੌੜ ਵਿੱਚ 10 ਵਿਕਟਾਂ ਲੈ ਕੇ 3 ਨੰਬਰ ‘ਤੇ ਹੈ।