This country is bringing a lakh note: ਵੀਨੇਜ਼ੁਏਲਾ ਇੱਕ ਸਮੇਂ ਬਹੁਤ ਅਮੀਰ ਦੇਸ਼ ਹੁੰਦਾ ਸੀ, ਪਰ ਅੱਜ ਇਸ ਦੇਸ਼ ਦੀ ਕਰੰਸੀ ਦੀ ਕੀਮਤ ਰੱਦੀ ਦੇ ਬਰਾਬਰ ਆ ਗਈ ਹੈ। ਮਹਿੰਗਾਈ ਦੀ ਦਰ ਇੰਨੀ ਜ਼ਿਆਦਾ ਹੈ ਕਿ ਲੋਕ ਇੱਕ ਕੱਪ ਚਾਹ ਜਾਂ ਕਾਫੀ ਲਈ ਇੱਕ ਬੈਗ ਭਰ ਕੇ ਨੋਟ ਲਿਆ ਰਹੇ ਹਨ। ਹੁਣ ਇਸ ਸਮੱਸਿਆ ਨੂੰ ਦੂਰ ਕਰਨ ਲਈ ਵੀਨੇਜ਼ੁਏਲਾ ਦੀ ਸਰਕਾਰ ਇੱਕ ਵਾਰ ਫਿਰ ਤੋਂ ਇੱਕ ਵੱਡਾ ਨੋਟ ਜਾਰੀ ਕਰਨ ਜਾ ਰਹੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਨਕਦ ਦੀ ਘਾਟ ਕਾਰਨ ਵੀਨੇਜ਼ੁਏਲਾ ਬੈਂਕ ਨੋਟ ਵਾਲੇ ਪੇਪਰ ਵੀ ਬਾਹਰੋਂ ਮੰਗਵਾ ਰਿਹਾ ਹੈ। ਵੀਨੇਜ਼ੁਏਲਾ ਨੇ ਹੁਣ ਤੱਕ ਇੱਕ ਇਟਲੀ ਦੀ ਕੰਪਨੀ ਤੋਂ 71 ਟਨ ਸੁਰੱਖਿਆ ਪੇਪਰ ਖਰੀਦੇ ਹਨ। ਵੈਨਜ਼ੁਏਲਾ ਦਾ ਕੇਂਦਰੀ ਬੈਂਕ ਹੁਣ 1,00000 ਬੋਲੀਵਰ ਨੋਟ ਜਾਰੀ ਕਰਨ ਜਾ ਰਿਹਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੰਕੇਤਕ ਨੋਟ ਹੋਵੇਗਾ। ਹਾਲਾਂਕਿ, ਇੱਕ ਲੱਖ ਬੋਲੀਵਰ ਨੋਟ ਦੀ ਕੀਮਤ ਸਿਰਫ 0.23 ਡਾਲਰ ਹੀ ਹੋਵੇਗੀ। ਇਸਦਾ ਮਤਲਬ ਹੈ ਕਿ ਸਿਰਫ ਦੋ ਕਿੱਲੋ ਆਲੂ ਹੀ ਖਰੀਦੇ ਜਾਂ ਸਕਣਗੇ। ਪਿੱਛਲੇ ਸਾਲ ਵੀਨੇਜ਼ੁਏਲਾ ਵਿੱਚ ਮਹਿੰਗਾਈ ਦਰ ਇੱਕ ਅਨੁਮਾਨ ਦੇ ਮੁਤਾਬਿਕ 2400 ਫ਼ੀਸਦੀ ਸੀ। ਇਸ ਤੋਂ ਪਹਿਲਾਂ ਵੀ ਵੀਨੇਜ਼ੁਏਲਾ ਦੀ ਸਰਕਾਰ ਨੇ 50,000 ਬੋਲੀਵਾਰ ਦੇ ਨੋਟ ਛਾਪੇ ਸਨ। ਹੁਣ ਵੀਨੇਜ਼ੁਏਲਾ ਹੋਰ ਵੀ ਵੱਡੇ ਨੋਟ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
ਵੀਨੇਜ਼ੁਏਲਾ ਦੀ ਆਰਥਿਕਤਾ ਲਗਾਤਾਰ ਸੱਤਵੇਂ ਸਾਲ ਮੰਦੀ ਦਾ ਸਾਹਮਣਾ ਕਰ ਰਹੀ ਹੈ। ਕੋਰੋਨਾ ਮਹਾਂਮਾਰੀ ਅਤੇ ਤੇਲ ਤੋਂ ਹੋਣ ਵਾਲੇ ਮਾਲੀਆ ਵਿੱਚ ਕਮੀ ਕਾਰਨ ਵੀਨੇਜ਼ੁਏਲਾ ਦੀ ਆਰਥਿਕਤਾ ਇਸ ਸਾਲ 20 ਫ਼ੀਸਦੀ ਤੱਕ ਘੱਟ ਸਕਦੀ ਹੈ। ਕਰੰਸੀ ਨੂੰ ਸਥਿਰ ਕਰਨ ਲਈ, ਸਰਕਾਰ ਨੇ ਆਪਣੇ ਨੋਟਾਂ ਤੋਂ ਜ਼ੀਰੋ ਦੀ ਗਿਣਤੀ ਘਟਾ ਦਿੱਤੀ ਸੀ, ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਵੀਨੇਜ਼ੁਏਲਾ ਵਿੱਚ ਬਹੁਤ ਸਾਰੇ ਲੋਕ ਹੁਣ ਅਮਰੀਕੀ ਡਾਲਰ ਵਿੱਚ ਭੁਗਤਾਨ ਕਰ ਰਹੇ ਹਨ। ਸਾਲ 2017 ਤੋਂ ਵੀਨੇਜ਼ੁਏਲਾ ਵਿੱਚ ਮਹਿੰਗਾਈ ਰਹੀ ਹੈ। ਜ਼ਿਆਦਾਤਰ ਲੋਕ ਸਮਾਨ ਵੀ ਨਹੀਂ ਖਰੀਦ ਸਕਦੇ। 4-ਅੰਕ ਦੀ ਮਹਿੰਗਾਈ ਕਾਰਨ, ਵੀਨੇਜ਼ੁਏਲਾ ਦੀ ਮੁਦਰਾ ਜਾਂ ਪੈਸੇ ਦੀ ਕੀਮਤ ਨਹੀਂ ਰਹੀ ਹੈ। ਖਪਤਕਾਰ ਜਾਂ ਤਾਂ ਪਲਾਸਟਿਕ ਜਾਂ ਇਲੈਕਟ੍ਰਾਨਿਕ ਟ੍ਰਾਂਸਫਰ ਕਰਨ ਲਈ ਮਜਬੂਰ ਹਨ ਜਾਂ ਡਾਲਰਾਂ ਦਾ ਰੁੱਖ ਕਰ ਰਹੇ ਹਨ। ਪਰ ਬੱਸਾਂ ਸਮੇਤ ਕਈ ਸਹੂਲਤਾਂ ਲਈ, ਬੋਲੀਵਰਾਂ ਵਿੱਚ ਭੁਗਤਾਨ ਕਰਨਾ ਜ਼ਰੂਰੀ ਹੈ। ਵੀਨੇਜ਼ੁਏਲਾ ਵਿੱਚ ਮਹਿੰਗਾਈ ਦੀ ਦਰ ਇਹ ਹੈ ਕਿ ਇੱਕ ਕਿੱਲੋ ਮੀਟ ਦੀ ਅਦਾਇਗੀ ਕਰਨ ਲਈ ਲੱਖਾਂ ਬੋਲੀਵਾਰਾਂ ਦੀ ਜ਼ਰੂਰਤ ਪੈਂਦੀ ਹੈ। ਗਰੀਬੀ ਅਤੇ ਭੁੱਖ ਤੋਂ ਬਚਣ ਲਈ ਲੱਗਭਗ 30 ਲੱਖ ਲੋਕ ਵੀਨੇਜ਼ੁਏਲਾ ਛੱਡ ਕੇ ਬ੍ਰਾਜ਼ੀਲ, ਚਿਲੀ, ਕੋਲੰਬੀਆ, ਇਕੂਏਟਰ ਅਤੇ ਪੇਰੂ ਵਰਗੇ ਦੇਸ਼ਾਂ ਵਿੱਚ ਵਸ ਗਏ ਹਨ।
33 ਸਾਲਾ ਰੀਨਾਲਡੋ ਰਿਵੇਰਾ ਵੀ ਆਪਣੀ ਪਤਨੀ ਅਤੇ 18 ਮਹੀਨੇ ਦੇ ਬੇਟੇ ਨਾਲ ਵੈਨਜ਼ੂਏਲਾ ਛੱਡ ਗਿਆ ਹੈ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ, ਵੀਨੇਜ਼ੁਏਲਾ ਵਿੱਚ ਤੁਸੀਂ ਪੂਰੇ ਮਹੀਨੇ ਕੰਮ ਕਰਨ ਤੋਂ ਬਾਅਦ ਸਿਰਫ ਦੋ ਦਿਨ ਹੀ ਖਾ ਸਕਦੇ ਹੋ। ਇਹ ਜਿਊਣ ਅਤੇ ਮਰਨ ਦਾ ਸਵਾਲ ਸੀ, ਜਾਂ ਤਾਂ ਅਸੀਂ ਦੇਸ਼ ਛੱਡਦੇ ਜਾਂ ਫਿਰ ਭੁੱਖ ਨਾਲ ਮਰ ਜਾਂਦੇ। ਸਾਲ 2014 ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀ ਕੀਮਤ ਡਿੱਗਣ ਤੋਂ ਬਾਅਦ ਵੀਨੇਜ਼ੁਏਲਾ ਸਮੇਤ ਕਈ ਦੇਸ਼ ਪ੍ਰਭਾਵਿਤ ਹੋਏ ਸਨ। ਵੀਨੇਜ਼ੁਏਲਾ ਦੇ ਕੁੱਲ ਬਰਾਮਦ ਦਾ ਸਿਰਫ ਤੇਲ ਹੀ 96% ਹਿੱਸਾ ਹੈ। ਚਾਰ ਸਾਲ ਪਹਿਲਾਂ ਤੇਲ ਦੀ ਕੀਮਤ ਪਿੱਛਲੇ 30 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ। ਵਿੱਤੀ ਸੰਕਟ ਕਾਰਨ ਸਰਕਾਰ ਨੇ ਨੋਟ ਛਾਪਣਾ ਜਾਰੀ ਰੱਖਿਆ, ਜਿਸ ਨਾਲ ਬਹੁਤ ਜ਼ਿਆਦਾ ਮਹਿੰਗਾਈ ਦੀ ਸਥਿਤੀ ਪੈਦਾ ਹੋ ਗਈ ਅਤੇ ਮੁਦਰਾ ਬੋਲੀਵਰ ਦੀ ਕੀਮਤ ਨਿਰੰਤਰ ਘਟਦੀ ਰਹੀ।
ਵੀਨੇਜ਼ੁਏਲਾ ਦੇ ਰਾਸ਼ਟਰਪਤੀ ਮਦੂਰੋ ਨੇ ਓਪੇਕ (ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸਮੂਹ) ਦੇਸ਼ਾਂ ਦੀਆਂ ਪਾਬੰਦੀਆਂ ਨੂੰ ਆਪਣੇ ਦੇਸ਼ ਦੇ ਆਰਥਿਕ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ ਮਦੂਰੋ ਨੂੰ ਵੀਨੇਜ਼ੁਏਲਾ ਦੀ ਸੱਤਾ ਤੋਂ ਬਾਹਰ ਕੱਢਣ ਲਈ ਆਰਥਿਕ ਪਾਬੰਦੀਆਂ ਜ਼ਰੀਏ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਹਾਲਾਂਕਿ, ਮਦੂਰੋ ਦੇ ਆਲੋਚਕ ਕਹਿੰਦੇ ਹਨ ਕਿ ਦੋ ਦਹਾਕਿਆਂ ਤੋਂ ਮਦੂਰੋ ਦੇ ਸ਼ਾਸਨ ਦੌਰਾਨ ਫੈਲੀ ਹਫੜਾ-ਦਫੜੀ ਅਤੇ ਭ੍ਰਿਸ਼ਟਾਚਾਰ ਦੇ ਕਾਰਨ ਦੇਸ਼ ਵਿੱਚ ਅਜਿਹੀ ਸਥਿਤੀ ਵਾਪਰੀ ਹੈ।