BSF seeks approval from Center : ਅੰਮ੍ਰਿਤਸਰ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੁਆਰਾ ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਸਰਹੱਦ ਅਤੇ ਫਿਰੋਜ਼ਪੁਰ ਵਿੱਚ ਹੁਸੈਨੀਵਾਲਾ ਸਰਹੱਦ ‘ਤੇ ਭਾਰਤ-ਪਾਕਿਸਤਾਨ ਦਰਮਿਆਨ ਬੀਟਿੰਗ ਦਿ ਰੀਟ੍ਰੀਟ ਸੇਰਾਮਨੀ ਨੂੰ ਦੁਬਾਰਾ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿੱਚ ਆਮ ਦਰਸ਼ਕਾਂ ਦੀ ਐਂਟਰੀ ਅਗਲੇ ਹਫਤੇ ਤੱਕ ਸ਼ੁਰੂ ਕੀਤੀ ਜਾਏਗੀ। ਇਸਦੇ ਲਈ ਬੀਐਸਐਫ ਨੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ ਪਹਿਲ ਕੀਤੀ ਹੈ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਵਧਦੇ ਫੈਲਾਅ ਕਾਰਨ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ 7 ਮਾਰਚ ਨੂੰ ਰਿਟ੍ਰੀਟ ਦੇਖਣ ਵਾਲੇ ਦਰਸ਼ਕਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਕੁਝ ਦਿਨ ਪਹਿਲਾਂ ਪਾਕਿਸਤਾਨ ਨੇ ਪਾਕਿ ਰੇਂਜਰਜ਼ ਦੀ ਰੀਟਰੀਟ ਨੂੰ ਦੇਖਣ ਲਈਈ ਆਮ ਦਰਸ਼ਕਾਂ ਦੀ ਐਂਟਰੀ ਸ਼ੁਰੂ ਕੀਤੀ ਹੈ। ਜਦਕਿ ਭਾਰਤ ਵੱਲੋਂ ਅਜੇ ਵੀ ਪਾਬੰਦੀ ਹੈ। ਪਾਕਿਸਤਾਨ ਨੇ ਉਕਤ ਪਹਿਲ ਕੀਤੀ ਸੀ ਅਤੇ ਹੁਣ ਇਧਰ ਬੀਐੱਸਐਫ ਵੀ ਕੇਂਦਰ ਸਰਕਾਰ ਤੋਂ ਰਾਬਤਾ ਕਾਇਮ ਕਰ ਰਹੀ ਹੈ।