These areas of Chandigarh : ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਕੰਟੇਨਮੈਂਟ ਜ਼ੋਨ ਵਿੱਚ ਸ਼ਾਮਲ ਕੀਤੇ ਇਲਾਕਿਆਂ ਨੂੰ ਇਸ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਪ੍ਰੋਟੋਕਾਲ ਮੁਤਾਬਕ 14 ਦਿਨਾਂ ਤੱਕ ਪਾਬੰਦੀਆਂ ਲੱਗੀਆਂ ਹੋਈਆਂ ਸਨ।। ਸਬ-ਡਵੀਜ਼ਨਲ ਮੈਜਿਸਟ੍ਰੇਟ ਸੁਧਾਂਸ਼ੂ ਗੌਤਮ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਰਾਮ ਦਰਬਾਰ ਦੇ ਫੇਸ-2 ਦੇ ਮਕਾਨ ਨੰਬਰ 1901-195 ਤੇ 1884-1886, ਮੌਲੀ ਜਾਗਰਾਂ ਦੇ ਮਕਾਨ ਨੰਬਰ 3159-3170 ਤੱਕ ਸੈਕਟਰ-27 ਦੇ 3182 ਤੋਂ 3185 ਤੇ ਸੈਕਟਰ-7 ਦੇ ਮਕਾਨ ਨੰਬਰ 1807 ਤੋਂ 1810 ਨੂੰ ਕੰਟੇਨਮੈਂਟ ਜ਼ੋਨ ਵਿੱਚ ਸ਼ਾਮਲ ਕੀਤਾ ਗਿਆ ਸੀ। ਇਥੇ ਬੀਤੀ 25 ਸਤੰਬਰ ਨੂੰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ ਤੇ ਪ੍ਰੋਟੋਕਾਲ ਮੁਤਾਬਕ 8 ਅਕਤੂਬਰ ਨੂੰ ਬਾਅਦ ਇਨ੍ਹਾਂ ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਮੈਜਿਸਟ੍ਰੇਟ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿੱਚ ਟੈਸਟਿੰਗ ਵੀ ਹੋ ਚੁੱਕੀ ਹੈ। ਹਾਲਾਂਕਿ ਮੈਡੀਕਲ ਟੀਮ ਵੱਲੋਂ ਰੈਗੂਲਰ ਸਕ੍ਰੀਨਿੰਗ ਤੇ ਮਾਨੀਟਰਿੰਗ ਜਾਰੀ ਰੱਖੀ ਜਾਵੇਗੀ। ਮਿਊਂਸੀਪਲ ਅਥਾਰਟੀਜ਼ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਰੈਗੂਲਰ ਸੈਨੀਟਾਈਜ਼ੇਨ ਵੀ ਕੀਤੀ ਜਾਏਗੀ ਅਤੇ ਇਲਾਕੇ ਦੇ ਲੋਕਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ, ਮਾਸਕ ਪਹਿਨਣਾ ਅਤੇ ਹੱਥਾਂ ਦੀ ਸਾਫ-ਸਫਾਈ ਲਈ ਸਖਤੀ ਨਾਲ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਚੰਡੀਗੜ੍ਹ ਵਿੱਚ ਕੋਰੋਨਾ ਦੇ 102 ਮਾਮਲੇ ਸਾਹਮਣਏ ਆਏ ਸਨ। ਇਸ ਸਮੇਂ ਸ਼ਹਿਰ ਵਿੱਚ ਕੋਰੋਨਾ ਦੇ 1392 ਮਾਮਲੇ ਐਕਟਿਵ ਹਨ। ਹੁਣ ਤੱਕ 12,922 ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਉਥੇ ਹੀ ਬੀਤੇ ਦਿਨ 154 ਲੋਕਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਕੇ ਡਿਸਚਾਰਜ ਕੀਤਾ ਗਿਆ। ਹੁਣ ਤੱਕ ਸ਼ਹਿਰ ਵਿੱਚ 11,344 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 84,67 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ।