Armenia Azerbaijan agree on ceasefire: ਅਰਮੀਨੀਆ ਅਤੇ ਅਜ਼ਰਬੈਜਾਨ ਵਿਚਕਾਰ ਜਾਰੀ ਯੁੱਧ ਹੁਣ ਰੁੱਕ ਸਕਦਾ ਹੈ। ਰੂਸ ਦੀਆਂ ਕੋਸ਼ਿਸ਼ਾਂ ਸਦਕਾ ਦੋਵੇਂ ਦੇਸ਼ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ । ਮਾਸਕੋ ਵਿੱਚ ਰੂਸ ਦੇ ਵਿਦੇਸ਼ ਮੰਤਰੀ ਨੇ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਦੀ ਘੋਸ਼ਣਾ ਕੀਤੀ । ਮਾਸਕੋ ਵਿੱਚ ਬੈਠਕ ਤੋਂ ਬਾਅਦ ਅਰਮੀਨੀਆ ਅਤੇ ਅਜ਼ਰਬੈਜਾਨ ਅੱਜ ਦੁਪਹਿਰ 12 ਵਜੇ ਇਨ੍ਹਾਂ ਜੰਗਬੰਦੀ ਨੂੰ ਸਵੀਕਾਰ ਕਰਨਗੇ। ਦੋਨੋਂ ਦੇਸ਼ ਇੱਕ-ਦੂਜੇ ਦੀਆਂ ਫੌਜਾਂ ਦੀਆਂ ਲਾਸ਼ਾਂ ਅਤੇ ਯੁੱਧ ਦੇ ਕੈਦੀਆਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਰਮੀਨੀਆ-ਅਜ਼ਰਬੈਜਾਨ ਵਿਚਕਾਰ ਗੱਲਬਾਤ ਦੁਬਾਰਾ ਸ਼ੁਰੂ ਕੀਤੀ ਜਾਵੇਗੀ ।
ਇਸ ਐਲਾਨ ਤੋਂ ਪਹਿਲਾਂ ਮਾਸਕੋ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਨਿਗਰਾਨੀ ਹੇਠ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ 10 ਘੰਟੇ ਗੱਲਬਾਤ ਕੀਤੀ ਸੀ। ਲਾਵਰੋਵ ਨੇ ਕਿਹਾ ਕਿ ਇਹ ਜੰਗਬੰਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਦਾ ਰਾਹ ਪੱਧਰਾ ਕਰੇਗੀ । ਭਾਰਤ ਦੀ ਸੀਮਾ ਦੇ ਨੇੜੇ 4000 ਕਿਲੋਮੀਟਰ ਦੂਰ ਵਸੇ ਅਰਮੀਨੀਆ ਅਤੇ ਅਜ਼ਰਬੈਜਾਨ ਦੇ ਵਿਚਕਾਰ 27 ਸਤੰਬਰ ਤੋਂ 4400 ਵਰਗ ਕਿਲੋਮੀਟਰ ਦੇ ਨਾਗਰਨੋ-ਕਾਰਾਬਖ ਖੇਤਰ ‘ਤੇ ਕਬਜ਼ੇ ਨੂੰ ਲੈ ਕੇ ਯੁੱਧ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਸੈਨਿਕ ਮਾਰੇ ਗਏ ਹਨ, ਟੈਂਕ, ਡਰੋਨ ਅਤੇ ਹੈਲੀਕਾਪਟਰ ਵੀ ਨੁਕਸਾਨੇ ਗਏ ਹਨ।
ਕੀ ਹੈ ਦੋਨਾਂ ਦੇਸ਼ਾਂ ਵਿਚਾਲੇ ਵਿਵਾਦ
ਯੂਰਪ ਦੇ ਨੇੜੇ ਏਸ਼ੀਆ ਦਾ ਦੇਸ਼ ਅਰਮੀਨੀਆ ਅਤੇ ਇਸ ਦਾ ਗੁਆਂਢੀ ਦੇਸ਼ ਅਜ਼ਰਬੈਜਾਨ ਹੈ। ਝਗੜੇ ਦੀ ਜੜ੍ਹ ਵਿੱਚ ਹੈ 4400 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਨਾਗੋਰਨੋ-ਕਰਾਬਖ ਨਾਮ ਦਾ ਖੇਤਰ। ਨਾਗੋਰਨੋ-ਕਰਾਬਾਖ ਖੇਤਰ ਅੰਤਰਰਾਸ਼ਟਰੀ ਪੱਧਰ ‘ਤੇ ਅਜ਼ਰਬੈਜਾਨ ਦਾ ਹਿੱਸਾ ਹੈ ਪਰ ਅਰਮੀਨੀਆ ਦੇ ਨਸਲੀ ਧੜਿਆਂ ਦਾ ਕਬਜ਼ਾ ਹੈ। 1991 ਵਿੱਚ ਇਸ ਇਲਾਕੇ ਦੇ ਲੋਕਾਂ ਨੇ ਆਪਣੇ ਆਪ ਨੂੰ ਅਜ਼ਰਬੈਜਾਨ ਤੋਂ ਸੁਤੰਤਰ ਕਰਾਰ ਦਿੱਤਾ ਅਤੇ ਅਰਮੀਨੀਆ ਦਾ ਹਿੱਸਾ ਘੋਸ਼ਿਤ ਕੀਤਾ । ਦੋਵਾਂ ਦੇਸ਼ਾਂ ਵਿੱਚ ਪਹਿਲਾਂ ਵੀ ਇਹੋ ਕੁਝ ਹੋਇਆ ਹੈ। ਮੌਜੂਦਾ ਤਣਾਅ ਸਾਲ 2018 ਵਿੱਚ ਸ਼ੁਰੂ ਹੋਇਆ ਸੀ, ਜਦੋਂ ਦੋਵੇਂ ਫੌਜਾਂ ਨੇ ਸਰਹੱਦ ਨਾਲ ਲੱਗਦੇ ਖੇਤਰ ਵਿੱਚ ਆਪਣੀ ਫੌਜ ਵਧਾ ਦਿੱਤੀ ਸੀ। ਇਸ ਤਣਾਅ ਤੋਂ ਬਾਅਦ ਯੁੱਧ ਦਾ ਰੂਪ ਧਾਰਨ ਕਰ ਲਿਆ। ਇਹ ਦੋਵੇਂ ਦੇਸ਼ ਇਕ ਵਾਰ ਸੋਵੀਅਤ ਯੂਨੀਅਨ ਦਾ ਹਿੱਸਾ ਸਨ, ਇਕ ਦੂਜੇ ਦੇ ਗੁਆਂਢੀ ਹਨ। ਦੋਵੇਂ ਦੇਸ਼ ਈਰਾਨ ਅਤੇ ਤੁਰਕੀ ਵਿਚਾਲੇ ਪੈਂਦੇ ਹਨ।
ਦੱਸ ਦੇਈਏ ਕਿ 27 ਸਤੰਬਰ ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਹੁਣ ਤੱਕ ਦਰਜਨਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਦੋਵਾਂ ਦੇਸ਼ਾਂ ਨੇ ਉਨ੍ਹਾਂ ‘ਤੇ ਉਨ੍ਹਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾਇਆ ਹੈ ਜੋ ਵਿਵਾਦ ਖੇਤਰ ਤੋਂ ਬਹੁਤ ਦੂਰ ਹਨ । ਨਾਗੋਰਨੋ-ਕਰਾਬਾਖ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਟਕਰਾਅ ਵਿੱਚ ਹੁਣ ਤੱਕ ਉਸਦੇ ਪੱਖ ਦੇ ਤਕਰੀਬਨ 200 ਕਰਮਚਾਰੀ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 18 ਆਮ ਨਾਗਰਿਕ ਮਾਰੇ ਗਏ ਹਨ ਜਦਕਿ 90 ਤੋਂ ਵੱਧ ਜ਼ਖਮੀ ਹਨ।