Farmers of Barnala : ਬਰਨਾਲਾ : ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਸ ਲਈ ਪਿੰਡਾਂ ‘ਚ ਜਾ ਕੇ ਬੋਰਡ ਵੀ ਲਗਾਏ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਜਦੋਂ ਬਰਨਾਲਾ ਦੇ ਪਿੰਡ ਠੀਕਰੀਵਾਲ ਵਿਖੇ ਪਰਾਲੀ ਨਾ ਫੂਕਣ ਵਾਸਤੇ ਪੰਜਾਬ ਸਰਕਾਰ ਵੱਲੋਂ ਬੋਰਡ ਪਿੰਡਾਂ ਦੇ ਵਿਚ ਲਾਏ ਜਾ ਰਹੇ ਹਨ। ਜਦੋਂ ਬਰਨਾਲਾ ਨੇੜੇ ਪਿੰਡ ਠੀਕਰੀਵਾਲ ਵਿਖੇ ਬੋਰਡ ਲਗਾਉਣ ਲੱਗੇ ਤਾਂ ਕਿਸਾਨਾਂ ਨੇ ਬੋਰਡ ਫਾੜਣੇ ਸ਼ੂਰੁ ਕਰ ਦਿੱਤੇ। ਕਿਸਾਨਾਂ ਨੇ ਕਿਹਾ ਕਿ ਜਦੋਂ ਸਰਕਾਰ ਸਾਡੀ ਹੀ ਗੱਲ ਨਹੀਂ ਮੰਨ ਰਹੀ ਤਾਂ ਅਸੀਂ ਬੋਰਡ ਇੱਥੇ ਕਿਉਂ ਲਗਾਉਣ ਦੇਈਏ।
ਬੋਰਡ ਲਾਉਣ ਵਾਲਿਆਂ ਨੇ ਗੱਡੀ ਭਜਾ ਕੇ ਆਪਣਾ ਖਿਹੜਾ ਛੁਡਾਇਆ। ਲੋਕਾਂ ਨੇ ਮੌਕੇ ‘ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਰਾਏਸਰ ਦੇ ਕਿਸਾਨਾਂ ਨੇ ਦੱਸਿਆ ਕਿ ਅਸੀਂ ਠੀਕਰੀਵਾਲ ਪਿੰਡ ਤੋਂ ਇੰਨਾ ਦੇ ਪਿੱਛੇ ਲੱਗੇ ਹੋਏ ਸੀ ਪਰ ਜਦੋਂ ਰਾਏਸਰ ਦੀ ਮੰਡੀ ਵਿੱਚ ਬੋਰਡ ਲਗਾਉਣ ਲੱਗੇ ਤਾਂ ਅਸੀ ਰੋਕ ਕੇ ਬੋਰਡ ਨੂੰ ਅੱਗ ਲਗਾਉਣੀ ਸ਼ੂਰੁ ਕਰ ਦਿੱਤੀ । ਫਿਰ ਉਸ ਤੋ ਬਾਅਦ ਉਹ ਗੱਡੀ ਲੈ ਕੇ ਭੱਜ ਗਏ । ਅਸੀ ਪੰਜਾਬ ਸਰਕਾਰ ਦੇ ਬੋਰਡ ਮੰਡੀਆਂ ਦੇ ਵਿਚ ਜੋ ਲਗਾਏ ਜਾ ਰਹੇ ਹਨ ਅਸੀਂ ਕੋਈ ਵੀ ਬੋਰਡ ਨਹੀ ਲੱਗਣ ਦੇਵਾਂਗੇ। ਇਸ ਤਰ੍ਹਾਂ ਅਸੀ ਪੰਜਾਬ ਸਰਕਾਰ ਦੀ ਵਿਰੋਧਤਾ ਕਰਦੇ ਰਹਾਂਗੇ।