Mars will appear bigger: ਹੁਣ ਤੋਂ ਤਿੰਨ ਦਿਨ ਯਾਨੀ ਕਿ 13 ਅਕਤੂਬਰ ਨੂੰ ਪੁਲਾੜ ਵਿੱਚ ਕੁਝ ਅਜਿਹਾ ਹੋਵੇਗਾ ਜਿਸਨੂੰ ਅਗਲੀ ਵਾਰ ਦੇਖਣ ਲਈ ਤੁਹਾਨੂੰ ਸਾਲ 2035 ਤੱਕ ਦੀ ਉਡੀਕ ਕਰਨੀ ਪਵੇਗੀ। ਜੀ ਹਾਂ, ਇਸ ਦਿਨ ਮੰਗਲ ਗ੍ਰਹਿ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ, ਜਿਸ ਨਾਲ ਇਹ ਸਭ ਤੋਂ ਵੱਡਾ ਦਿਖਾਈ ਦੇਵੇਗਾ। ਖਗੋਲ ਵਿਗਿਆਨੀ ਅਤੇ ਮੰਗਲ ਨੂੰ ਪਸੰਦ ਕਰਨ ਵਾਲੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹ ਹੈ।
ਦਰਅਸਲ, ਮੰਗਲ ਗ੍ਰਹਿ 13 ਅਕਤੂਬਰ ਨੂੰ ਥੋੜ੍ਹੀ ਦੇਰ ਲਈ ਧਰਤੀ ਦੇ ਨੇੜੇ ਵੇਖਿਆ ਜਾਵੇਗਾ। ਅਜਿਹੀ ਘਟਨਾ 2035 ਤੱਕ ਦੁਬਾਰਾ ਨਹੀਂ ਵਾਪਰੇਗੀ। ਇਹ ਉਦੋਂ ਹੋਵੇਗਾ ਜਦੋਂ ਮੰਗਲ ਸੂਰਜ ਦੇ ਬਿਲਕੁਲ ਉਲਟ ਹੋਵੇਗਾ ਅਤੇ ਧਰਤੀ ਸਿੱਧੇ ਮੰਗਲ ਅਤੇ ਸੂਰਜ ਦੇ ਵਿਚਕਾਰ ਸਥਿਤ ਹੋਵੇਗੀ। ਮੰਗਲ ਅਤੇ ਧਰਤੀ ਇਕੱਠੇ ਚੱਕਰ ਕੱਟ ਰਹੇ ਹੋਣ ਕਾਰਨ ਸੂਰਜ ਡੁੱਬਣ ਦੇ ਸਮੇਂ ਅਸਮਾਨ ਵਿੱਚ ਇਹ ਨਜ਼ਾਰਾ ਲੋਕਾਂ ਨੂੰ ਦਿਖਾਈ ਦੇਵੇਗਾ। ਉਸ ਸਮੇਂ ਗ੍ਰਹਿ ਸਭ ਤੋਂ ਚਮਕਦਾਰ ਅਤੇ ਦੂਰਬੀਨਾਂ ਨਾਲ ਆਪਣੇ ਸਭ ਤੋਂ ਸਪਸ਼ਟ ਰੂਪ ਵਿੱਚ ਦਿਖਾਈ ਦੇਣਗੇ।
ਮਿਲੀ ਜਾਣਕਾਰੀ ਅਨੁਸਾਰ ਮੰਗਲ ਗ੍ਰਹਿ 6 ਅਕਤੂਬਰ ਨੂੰ ਅਸਲ ਵਿੱਚ ਧਰਤੀ ਦੇ ਸਭ ਤੋਂ ਨੇੜੇ ਸੀ, ਜੋ ਗ੍ਰਹਿ ਦੇ ਆਕਾਰ ਤੇ ਝੁਕਾਅ ਕਾਰਨ ਸਿਰਫ 62 ਮਿਲੀਅਨ ਕਿਲੋਮੀਟਰ ਦੀ ਦੂਰੀ ‘ਤੇ ਸੀ। ਮੰਗਲ ਗ੍ਰਹਿ ਚੰਦਰਮਾ ਤੋਂ 160 ਗੁਣਾ ਦੂਰ ਹੈ ਅਤੇ 2035 ਤੱਕ ਦੁਬਾਰਾ ਨਹੀਂ ਵੇਖਿਆ ਜਾਵੇਗਾ। ਇਸ ਸ਼ਾਨਦਾਰ ਨਜ਼ਾਰੇ ਨੂੰ ਵੇਖਣ ਲਈ ਤੁਹਾਨੂੰ ਆਸ ਕਰਨੀ ਹੋਵੇਗੀ ਕਿ ਸ਼ਾਮ ਨੂੰ ਅਸਮਾਨ ਸਾਫ ਰਹੇ। ਜੇ ਆਸਮਾਨ ਸਾਫ ਰਹਿੰਦਾ ਹੈ ਤਾਂ ਮੰਗਲ ਪੂਰਬ ਦਿਸ਼ਾ ਵਿੱਚ ਦਿਖਾਈ ਦੇਵੇਗਾ। ਮੰਗਲ ਇਸ ਦੇ ਚਮਕਦਾਰ, ਸੰਤਰੀ ਰੰਗ ਵਿੱਚ ਚਮਕਦਾ ਦਿਖਾਈ ਦੇਵੇਗਾ।