M&M offers free coronavirus insurance: ਨਵੀਂ ਦਿੱਲੀ: ਅਨਲੌਕ-5 ਦੇ ਨਾਲ ਹੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਦੀ ਰਫਤਾਰ ਤੇਜ਼ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਕਾਰ ਨਿਰਮਾਤਾ ਕੰਪਨੀਆਂ ਆਪਣੀਆਂ ਆਲੀਸ਼ਾਨ ਅਤੇ ਵਿਲੱਖਣ ਯੋਜਨਾਵਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਕੜੀ ਵਿੱਚ ਮਹਿੰਦਰਾ ਅਤੇ ਮਹਿੰਦਰਾ ਕੰਪਨੀ ਇੱਕ ਵਿਲੱਖਣ ਯੋਜਨਾ ਲੈ ਕੇ ਆਈ ਹੈ। ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਚੁਣੇ ਵਾਹਨਾਂ ਵਿਚੋਂ ਕੁਝ ਖਰੀਦਣ ‘ਤੇ ਖਰੀਦਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਵਾਇਰਸ ਬੀਮਾ ਦਿੱਤਾ ਜਾਵੇਗਾ। ਇਹ ਬੀਮਾ ਖਰੀਦਦਾਰ ਲਈ ਮੁਫਤ ਹੈ।
ਇਸ ਤਿਉਹਾਰ ਦੀ ਪੇਸ਼ਕਸ਼ ਦੇ ਤਹਿਤ ਬੋਲੇਰੋ ਪਿਕ-ਅਪ ਸੀਰੀਜ਼ ਦੇ ਨਾਲ ਮੁਫਤ ਕੋਰੋਨਾ ਵਾਇਰਸ ਬੀਮਾ ਉਪਲਬਧ ਹੋਵੇਗਾ। ਇੱਕ ਵੈਬਸਾਈਟ ਅਨੁਸਾਰ ਇਸ ਦੇ ਤਹਿਤ ਵਾਹਨ ਮਾਲਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ (ਦੋ ਬੱਚਿਆਂ ਤੱਕ) ਨੂੰ 1 ਲੱਖ ਰੁਪਏ ਤੱਕ ਦਾ ਬੀਮਾ ਕਵਰ ਮਿਲੇਗਾ। ਕੰਪਨੀ ਦੇ ਅਨੁਸਾਰ 1 ਅਕਤੂਬਰ ਤੋਂ 30 ਨਵੰਬਰ ਤੱਕ ਬੋਲੇਰੋ ਪਿਕਅਪ ਸੀਰੀਜ਼ ਦੀ ਕਾਰ ਖਰੀਦ ਕੇ ਬੀਮਾ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਵਿੱਚ Pickup ਮੈਕਸੀ ਟਰੱਕ, ਸਿਟੀ Pickup ਅਤੇ ਕੈਂਪਰ ਗੱਡੀਆਂ ਸ਼ਾਮਿਲ ਹਨ। ਕੰਪਨੀ ਅਨੁਸਾਰ ਇੱਕ ਨਵੀਂ ਕਾਰ ਖਰੀਦਣ ਨਾਲ 9.5 ਮਹੀਨਿਆਂ ਤੱਕ ਬੀਮਾ ਕਵਰ ਰਹੇਗਾ। M&M ਦੇ ਵੀਪੀ ਸੇਲਜ਼ ਸਤਿੰਦਰ ਸਿੰਘ ਬਾਜਵਾ ਨੇ ਕਿਹਾ ਕਿ Pickup ਦੇ ਗਾਹਕਾਂ ਨੂੰ ਲਗਾਤਾਰ ਯਾਤਰਾ ਕਰਨੀ ਪੈਂਦੀ ਹੈ। ਉਹ ਆਪਣੇ ਆਸ-ਪਾਸ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਚ ਨਹੀਂ ਸਕਦੇ। ਇਸ ਲਈ ਉਨ੍ਹਾਂ ਨੂੰ ਬੀਮਾ ਕਵਰ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਉਸਨੇ ਬੀਮਾ ਯੋਜਨਾ ਲਈ ਓਰੀਐਂਟਲ ਬੀਮਾ ਕੰਪਨੀ ਨਾਲ ਸਮਝੌਤਾ ਕੀਤਾ ਹੈ।
ਦੱਸ ਦੇਈਏ ਕਿ Mahindra and Mahindra ਨੇ ਪਿਛਲੇ ਹਫਤੇ Thar ਨੂੰ ਇੱਕ ਨਵੇਂ ਡਿਜ਼ਾਈਨ ਵਿੱਚ ਪੇਸ਼ ਕੀਤਾ ਸੀ। ਇਸ SUV ਦੀ ਬੁਕਿੰਗ ਸ਼ੁਰੂ ਹੋਣ ਦੇ 4 ਦਿਨਾਂ ਦੇ ਅੰਦਰ ਹੀ 9,000 ਬੁਕਿੰਗ ਮਿਲ ਗਈਆਂ। ਕੰਪਨੀ ਅਨੁਸਾਰ ਇਸ ਦੀ ਬੁਕਿੰਗ ਪਹਿਲੇ ਪੜਾਅ ਵਿੱਚ ਦੇਸ਼ ਦੇ 18 ਸ਼ਹਿਰਾਂ ਵਿੱਚ ਸ਼ੁਰੂ ਹੋ ਗਈ ਹੈ । ਇਨ੍ਹਾਂ ਸ਼ਹਿਰਾਂ ਵਿੱਚ SUV ਦੀ ਟੈਸਟ ਡਰਾਈਵਿੰਗ ਅਤੇ ਡੈਮੋ ਦਿਖਾਉਣ ਦੀ ਸਹੂਲਤ ਵੀ ਹੈ।