Women robbed youngsters : ਨੰਗਲ : ਬੀਤੇ ਦਿਨ ਭਰ ਸਥਾਨਕ ਕਿਸਾਨ ਮੰਡੀ ਨੇੜੇ ਦੋ ਔਰਤਾਂ ਨੇ ਇੱਕ ਨੌਜਵਾਨ ਨੂੰ ਫਿਲਮੀ ਸਟਾਈਲ ਵਿੱਚ ਲੁੱਟ ਲਿਆ ਅਤੇ ਉਸ ਕੋਲੋਂ 25,000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਨੰਗਲ ਦੀ ਸਰਕਾਰੀ ਕਾਲੋਨੀ 153 ਐੱਚ ਵਿੱਚ ਰਹਿਣ ਵਾਲੇ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਧੋਬੀਘਾਟ ਵਿਚ ਕੱਪੜੇ ਧੌਣ ਦਾ ਕੰਮ ਕਰਦਾ ਹੈ ਅਤੇ ਬੀਤੀ ਸ਼ਾਮ ਲਗਭਗ 4 ਵਜੇ ਉਹ ਸਾਈਕਲ ‘ਤੇ ਮਹਿਤਪੁਰ ਤੋਂ ਆਪਣੇ ਘਰ ਆ ਰਿਹਾ ਸੀ ਕਿ ਉਸ ਦੀ ਸਾਈਕਲ ਦੀ ਚੇਨ ਉਤਰ ਗਈ। ਉਹ ਚੇਨ ਚੜ੍ਹਾਉਣ ਵਿੱਚ ਲੱਗਾ ਹੋਇਆ ਸੀ ਕਿ ਇੰਨੇ ਵਿੱਚ ਦੋ ਔਰਤਾਂ ਉਸ ਕੋਲ ਆਈਆਂ ਅਤੇ ਉਸ ਤੋਂ ਪੁੱਛਣ ਲੱਗੀਆਂ ਕਿ ਉਹ ਉਸ ਦੀ ਕੁਝ ਮਦਦ ਕਰਨ। ਉਸ ਦੇ ਮਨਾ ਕਰਨ ’ਤੇ ਅਚਾਨਕ ਉਨ੍ਹਾਂ ਵਿੱਚੋਂ ਇੱਕ ਨੇ ਕਮੀਜ਼ ਦੀ ਜੇਬ ਵਿੱਚ ਰੱਖੇ ਪੈਸੇ ਕੱਢ ਲਏ ਤਾਂ ਦੂਸਰੀ ਨੇ ਉਸ ਦੀ ਪੈਂਟ ਦੀ ਜੇਬ ਵਿੱਚੋਂ।
ਉਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਹ ਕੁਝ ਬੋਲਿਆ ਤਾਂ ਉਹ ਆਪਣੇ ਕੱਪੜੇ ਫਾੜ ਕੇ ਰੌਲਾ ਪਾ ਦੇਣਗੀਆਂ ਕਿ ਉਸ ਨੇ ਉਨ੍ਹਾਂ ਨਾਲ ਇਹ ਸਭ ਕੁਝ ਕੀਤਾ ਹੈ। ਰਮੇਸ਼ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਸਿੱਧਾ ਥਾਣੇ ਪਹੁੰਚ ਗਿਆ, ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਰਮੇਸ਼ ਨੇ ਦੱਸਿਆ ਕਿ ਕਿਉਂਕਿ ਉਸ ਨੇ ਪਿੰਡ ਜਾਣਾ ਸੀ, ਇਸ ਲਈ ਉਸਨੇ ਬੈਂਕ ਤੋਂ ਇਹ ਰਕਮ ਕੱਢਵਾਈ ਸੀ। ਰਮੇਸ਼ ਨੇ ਦੱਸਿਆ ਕਿ ਉਸਨੂੰ ਦੋਵੇਂ ਔਰਤਾਂ ਨੂੰ ਪਛਾਣ ਕੇ ਪੁਲਿਸ ਨੂੰ ਦੱਸ ਦਿੱਤਾ ਹੈ। ਇਸ ਬਾਰੇ ਏਐਸਆਈ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਿਕਾਇਤ ਸ਼ਿਕਾਇਤ ਦਰਜ ਕਰ ਲਈ ਹੈ ਤੇ ਹੁਣ ਮਾਮਲੇ ਦੀ ਜਾਂਚ ਚੱਲ ਰਹੀ ਹੈ।