Patiala police arrested : ਪਟਿਆਲਾ ਪੁਲਿਸ ਨੇ ਨਾਭਾ ਛੀਂਟਾਂਵਾਲਾ ਰੋਡ ‘ਤੇ 6 ਸਤੰਬਰ 2020 ਨੂੰ ਖੋਹੀ ਸਵਿਫਟ ਕਾਰ ਕੇਸ ਨੂੰ ਹੱਲ ਕਰ ਲਿਆ ਹੈ। ਇਸ ਵਾਰਦਾਤ ਪਿੱਛੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਪੁੱਤਰ ਓਂਕਾਰ ਸਿੰਘ ਵਾਸੀ ਪਿੰਡ ਢਾਹਾ ਥਾਣਾ ਨੂਰਪੁਰਬੇਦੀ ਜਿਲ੍ਹਾ ਰੂਪਨਗਰ ਦਾ ਹੱਥ ਦੱਸਿਆ ਜਾ ਰਿਹਾ ਹੈ ਜੋ ਕਿ ਨਾਭਾ ਜੇਲ ਵਿੱਚ ਹੈ ਅਤੇ ਆਪਣੇ ਗਿਰੋਹ ਦੀਆਂ ਅਪਾਰਿਧਕ ਗਤੀਵਿਧੀਆਂ ਨੂੰ ਸਰਗਰਮ ਕਰਨ ਦੀ ਕੋਸਿਸ਼ ਵਿੱਚ ਹੈ।ਇਸ ਵਿੱਚ ਸ਼ਾਮਲ ਦੋਸ਼ੀਆਂ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਪੁੱਤਰ ਜ਼ਸਪਾਲ ਸਿੰਘ ਵਾਸੀ ਠਾਕਰ ਅਬਾਦੀ, ਗਲੀ ਨੰਬਰ 01, ਧੋਬੀ ਘਾਟ ਅਬੋਹਰ ਜਿਲ੍ਹਾ ਫਾਜਿਲਕਾ ਅਤੇ ਕੁਲਵੰਤ ਸਿੰਘ ਉਰਫ ਜੱਗੂ ਪੁੱਤਰ ਬਲਵੀਰ ਸਿੰਘ ਵਾਸੀ ਪੱਕੀ ਟਿੱਬੀ ਥਾਣਾ ਕੰਵਰਵਾਲਾ ਜਿਲ੍ਹਾ ਸ੍ਰੀ ਮੁਕਤਸਰ ਨੂੰ ਮਿਤੀ 11.10.2020 ਨੂੰ ਦੋਰਾਹਾ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤੇ ਗਏ ਅਤੇ ਇਨ੍ਹਾਂ ਕੋਲੋਂ 32 ਬੋਰ ਪਿਸਤੌਲ, 2 ਮੈਗਜੀਨ ਅਤੇ 14 ਰੋਂਦ ਜਿੰਦਾ ਅਤੇ 315 ਬੋਰ ਪਿਸਤੌਲ 02 ਕਾਰਤੂਸ ਜਿੰਦਾ ਬਰਾਮਦ ਹੋਏ ਤੇ ਖੋਹੀ ਹੋਈ ਕਾਰ ਨੰਬਰ-PB-13AG-2136ਵੀ ਬਰਾਮਦ ਕੀਤੀ ਗਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਮਿਤੀ 06/10/2020 ਨੂੰ ਜ਼ਿਲ੍ਹਾ ਸੰਗਰੂਰ ਦੇ ਕਸਬਾ ਧੂਰੀ ਦੇ ਟੈਕਸੀ ਸਟੈਂਡ ਤੋਂ ਲਗਭਗ 1.30 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਸਵਿਫਟ ਕਾਰ PB-13AG-2136 ਨੂੰ ਕਿਰਾਏ ‘ਤੇ ਲੈ ਕੇ ਚੰਡੀਗੜ੍ਹ ਲਈ ਚੱਲੇ ਸੀ ਜਦੋਂ ਇਹ ਕਾਰ ਧੂਰੀ ਤੋ ਚੱਲਕੇ ਛੀਂਟਾਂਵਾਲਾ ਤੋਂ ਨਾਭਾ ਵੱਲ ਨੂੰ ਜਾ ਰਹੀ ਤਾਂ ਇਹ ਵਿਅਕਤੀ ਟੈਕਸੀ ਡਰਾਇਵਰ ਦਮਨਪ੍ਰੀਤ ਸਿੰਘ ਵਾਸੀ ਧੂਰੀ ਤੋਂ ਪਿਸਤੌਲ ਦੀ ਨੋਕ ‘ਤੇ ਸਵਿਫਟ ਕਾਰ ਨੂੰ ਖੋਹ ਕਰਕੇ ਮੌਕੇ ਤੋਂ ਫਰਾਰ ਹੋ ਗਏ। ਦੋਸ਼ੀ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਅਤੇ ਕੁਲਵੰਤ ਸਿੰਘ ਉਰਫ ਜੱਗੂ ਉਕਤ ਦਿਲਪ੍ਰੀਤ ਸਿੰਘ ਬਾਬਾ ਪੁੱਤਰ ਓਂਕਾਰ ਸਿੰਘ ਵਾਸੀ ਪਿੰਡ ਢਾਹਾ ਥਾਣਾ ਨੂਰਪੁਰਬੇਦੀ ਜਿਲ੍ਹਾ ਰੂਪਨਗਰ ਦੇ ਸਾਥੀ ਹਨ। ਦਿਲਪ੍ਰੀਤ ਸਿੰਘ ਬਾਬਾ ਨੇ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਉਕਤ ਅਤੇ ਆਪਣੇ ਹੋਰ ਸਾਥੀਆਂ ਰਾਹੀਂ ਹਿਮਾਚਲ ਪ੍ਰਦੇਸ਼ ਦੇ ਬੱਦੀ ਸਹਿਰ ਵਿੱਚ ਸਕਰੈਬ ਦੇ ਕਾਰੋਬਾਰੀ ਸਾਹਿਬ ਸਿੰਘ ਤੋਂ ਹਰ ਮਹੀਨੇ ਮੋਟੀ ਫਿਰੌਤੀ ਦੇਣ ਦੀ ਮੰਗ ਕੀਤੀ ਸੀ। ਜਦੋਂ ਸਾਹਿਬ ਸਿੰਘ ਨੇ ਫਿਰੌਤੀ ਦੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦਿਲਪ੍ਰੀਤ ਸਿੰਘ ਬਾਬੇ ਆਪਣੇ ਗਿਰੋਹ ਵਿੱਚ ਤਿਆਰ ਕੀਤੇ ਨਵੇ ਬੰਦੇ ਭੇਜਕੇ ਪਹਿਲਾਂ ਉਸਦੇ ਦਫਤਰ ਦੀ ਰੈਕੀ ਕਰਵਾਈ ਅਤੇ ਫਿਰ ਗਗਨਦੀਪ ਸਿੰਘ ਉਰਫ ਗੱਗੀ ਲਾਹੋਰੀਆ ਉਕਤ ਅਤੇ ਆਪਣੇ ਸਾਥੀਆਂ ਨੂੰ ਭੇਜ ਕੇ ਸਕਰੈਪ ਦੇ ਕਾਰੋਬਾਰੀ ਸਾਹਿਬ ਸਿੰਘ ਦੇ ਦਫਤਰ ਬੱਦੀ ਵਿਖੇ ਫਾਇਰਿੰਗ ਕਰਵਾਈ ਸੀ ।
ਪਟਿਆਲਾ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਸ ਗੈਂਗ ਦੇ ਕਾਰ ਖੋਹ ਵਿੱਚ ਸਾਮਲ ਮੈਬਰਾਂ ਨੂੰ ਫੜਨ ਲਈ ਖਾਸ ਮੁਹਿੰਮ ਚਲਾਈ ਹੋਈ ਸੀ ਜਿਸ ਦੇ ਤਹਿਤ ਹੀ ਮਿਤੀ 10.11.2020 ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਸਪੈਸਲ ਨਾਕਾਬੰਦੀ ਦੌਰਾਨ ਨਿੰਮ ਵਾਲਾ ਢਾਬਾ ਨੇੜੇ ਦੋਰਾਹਾ ਤੋ ਸਰਵਿਸ ਰੋਡ ਤੋ ਗੈਂਗਸਟਰ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਪੁੱਤਰ ਜ਼ਸਪਾਲ ਸਿੰਘ ਵਾਸੀ ਠਾਕਰ ਅਬਾਦੀ ਗਲੀ ਨੰਬਰ 01 ਧੋਬੀ ਘਾਟ ਅਬੋਹਰ ਜ਼ਿਲ੍ਹਾ ਫ਼ਾਜਿਲਕਾ ਅਤੇ ਕੁਲਵੰਤ ਸਿੰਘ ਜੱਗੂ ਪੁੱਤਰ ਬਲਵੀਰ ਸਿੰਘ ਵਾਸੀ ਬੁਰਜ ਭਲਾਈ ਜ਼ਿਲ੍ਹਾ ਮਾਨਸਾ ਨੂੰ ਖੋਹੀ ਹੋਈ ਸਵਿਫਟ ਕਾਰ ਸਮੇਤ ਕਾਬੂ ਕੀਤਾ ਗਿਆ ਜਿਸ ‘ਤੇ ਇਹਨਾ ਨੇ ਜਾਅਲੀ ਨੰਬਰPB-30U-3162ਲਾਇਆ ਹੋਇਆ ਸੀ। ਪਟਿਆਲਾ ਪੁਲਿਸ ਵੱਲੋਂ ਦਿਲਪ੍ਰੀਤ ਬਾਬੇ ਦੀ ਗਤੀਵਿਧੀਆਂ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।