trumps corona report negative: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਵਿਡ -19 ਟੈਸਟ ਦੀ ਰਿਪੋਰਟ ਨਕਾਰਾਤਮਕ ਆ ਗਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਵ੍ਹਾਈਟ ਹਾਊਸ ਦੇ ਡਾਕਟਰ ਨੇ ਦਿੱਤੀ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਟਰੰਪ 10 ਦਿਨ ਪਹਿਲਾਂ ਕੋਰੋਨਾ ਨਾਲ ਸੰਕਰਮਿਤ ਹੋਏ ਸਨ। ਉਨ੍ਹਾਂ ਦੇ ਡਾਕਟਰ ਸੀਨ ਕੌਨਲੀ ਨੇ ਕਿਹਾ, “ਮੈਂ ਤੁਹਾਡੇ ਨਾਲ ਸਾਂਝੀ ਕਰ ਸਕਦਾ ਹਾਂ ਕਿ ਟਰੰਪ ਦੀ ਕੋਰੋਨਾ ਰਿਪੋਰਟ ਨਕਾਰਾਤਮਕ ਆ ਗਈ ਹੈ।” ਇਸ ਤੋਂ ਪਹਿਲਾਂ, ਵ੍ਹਾਈਟ ਹਾਊਸ ਦੇ ਡਾਕਟਰ ਸ਼ੀਨ ਕੌਨਲੀ ਨੇ ਸ਼ਨੀਵਾਰ ਦੇਰ ਰਾਤ ਕਿਹਾ ਸੀ, “ਮੈਂ ਤੁਹਾਨੂੰ ਅੱਜ ਸ਼ਾਮ ਨੂੰ ਇਹ ਦੱਸ ਕੇ ਖੁਸ਼ ਹਾਂ ਕਿ ਰਾਸ਼ਟਰਪਤੀ ਟਰੰਪ ਤੋਂ ਹੁਣ ਕਿਸੇ ਨੂੰ ਕੋਰੋਨਾ ਹੋਣ ਦਾ ਜੋਖਮ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਹੁਣ ਉਹ ਜਨਤਕ ਜੀਵਨ ਵਿੱਚ ਵਾਪਿਸ ਆ ਸਕਦੇ ਹਨ। ਰਾਸ਼ਟਰਪਤੀ ਨੂੰ ਪਿੱਛਲੇ ਹਫਤੇ ਸ਼ੁੱਕਰਵਾਰ ਤੋਂ ਬੁਖਾਰ ਨਹੀਂ ਹੋਇਆ ਸੀ। ਰਾਸ਼ਟਰਪਤੀ ਟਰੰਪ ਦਾ ਡਾਕਟਰਾਂ ਦੀ ਟੀਮ ਦੁਆਰਾ ਕੋਵਿਡ -19 ਦਾ ਇਲਾਜ਼ ਪੂਰਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਕੋਰੋਨਾ ਹੋਣ ਬਾਰੇ ਪਿੱਛਲੇ ਹਫਤੇ ਪਤਾ ਲੱਗਿਆ ਸੀ ਅਤੇ ਇਸ ਸ਼ਨੀਵਾਰ ਨੂੰ ਇਸ ਦੇ 10 ਦਿਨ ਪੂਰੇ ਹੋਏ ਸਨ। ਡਾਕਟਰ ਕੌਨਲੀ ਨੇ ਕਿਹਾ ਕਿ ਸ਼ਨੀਵਾਰ ਤੱਕ ਜਨਤਕ ਜੀਵਨ ਵਿੱਚ ਵਾਪਿਸ ਆਉਣਾ ਉਨ੍ਹਾਂ ਲਈ ਸੁਰੱਖਿਅਤ ਰਹੇਗਾ। ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਰੈਲੀਆਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, “ਮੈਂ ਚੰਗਾ ਮਹਿਸੂਸ ਕਰਦਾ ਹਾਂ, ਬਹੁਤ ਚੰਗਾ, ਬਲਕਿ ਬਹੁਤ ਵਧੀਆਂ ਮਹਿਸੂਸ ਕਰ ਰਿਹਾ ਹਾਂ। ਮੈਂ ਤਿਆਰ ਹਾਂ, ਮੈਂ ਰੈਲੀਆਂ ਕਰਨਾ ਚਾਹੁੰਦਾ ਹਾਂ।”