india ban import air conditioners : ਸਰਕਾਰ ਨੇ ਰੈਫਰਿਜ਼ਰੇਟਰ ਦੇ ਨਾਲ ਆਉਣ ਵਾਲੇ ਏਅਰ-ਕੰਡੀਸ਼ਨਰ ਦੇ ਆਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ।ਘਰੇਲੂ ਮੈਨੂੰਫੈਕਚਰਿੰਗ ਨੂੰ ਬੜਾਵਾ ਦੇਣ ਅਤੇ ਗੈਰ-ਜ਼ਰੂਰੀ ਸਮਾਨ ਦੇ ਆਯਾਤ ‘ਚ ਕਮੀ ਲਿਆਉਣ ਲਈ ਇਹ ਕਦਮ ਉਠਾਇਆ ਗਿਆ ਹੈ।ਇਸ ਨਾਲ ਚੀਨੀ ਕਾਰੋਬਾਰੀਆਂ ਨੂੰ ਵੱਡਾ ਝਟਕਾ ਲੱਗੇਗਾ।ਮਹੱਤਵਪੂਰਨ ਹੈ ਕਿ ਦੇਸ਼ ‘ਚ ਏਸੀ ਦਾ ਬਾਜ਼ਾਰ ਕਰੀਬ 40 ਕਰੋੜ ਰੁਪਏ ਦਾ ਹੁੰਦਾ ਹੈ।ਭਾਰਤ ਆਪਣੀ ਏਸੀ ਦੀ ਜ਼ਰੂਰਤ
ਦਾ ਕਰੀਬ 28 ਫੀਸਦੀ ਆਯਾਤ ਚੀਨ ਤੋਂ ਕਰਦਾ ਹੈ।ਕਈ ਮਾਮਲਿਆਂ ‘ਚ ਤਾਂ ਏਸੀ ਦੇ 85 ਤੋਂ 100 ਫੀਸਦੀ ਕੰਪੋਨੇਂਟ ਆਯਾਤ ਕੀਤੇ ਜਾਂਦੇ ਹਨ।ਜਾਣਕਾਰੀ ਮੁਤਾਬਕ ਫਰਿੱਜ਼ ਅਤੇ ਏਅਰ ਕੰਡੀਸ਼ਨਰ ਦੇ ਆਯਾਤ ਨੂੰ ਲੈ ਕੇ ਨੀਤੀ ਬਣਾਈ ਗਈ ਹੈ।ਇਸ ਤਹਿਤ ਇਸ ਨੂੰ ਮੁਕਤ ਸ਼੍ਰੇਣੀ ਤੋਂ ਹਟਾ ਕੇ ਪ੍ਰਤੀਬੰਧਾਤਮਕ ਸੂਚੀ ‘ਚ ਪਾਇਆ ਗਿਆ ਹੈ।ਸਿਪਲਟ ਅਤੇ ਵਿੰਡੋ ਜਾਂ ਹੋਰ ਸਾਰੇ ਤਰਾਂ੍ਹ ਦੇ ਏਅਰਕੰਡੀਸ਼ਨਰ ਦੇ ਆਯਾਤ ‘ਤੇ ਰੋਕ ਲਗਾਈ ਹੈ।ਭਾਰਤ ‘ਚ ਕਈ ਵਿਦੇਸ਼ੀ ਕੰਪਨੀਆਂ ਨੇ ਆਪਣੇ ਪਲਾਂਟ ਲਾ ਰੱਖੇ ਹਨ।ਉਨਾਂ੍ਹ ਦੇ ਕਾਰੋਬਾਰ ‘ਤੇ ਇਸਦਾ ਅਸਰ ਨਹੀਂ ਹੋਵੇਗਾ।ਦੱਸਣਯੋਗ ਹੈ ਕਿ ਜੁਲਾਈ ਮਹੀਨੇ ‘ਚ ਭਾਰਤ ਸਰਕਾਰ ਨੇ ਰੰਗੀਨ ਟੀਵੀ ਸੈੱਟ ਦੇ ਆਯਾਤ ‘ਤੇ ਬੈਨ ਲਗਾ ਦਿੱਤਾ ਸੀ।ਚੀਨ ਤੋਂ ਵੱਡੇ ਪੈਮਾਨੇ ‘ਤੇ ਕਲਰ ਟੀਵੀ ਭਾਰਤ ਮੰਗਵਾਏ ਜਾਂਦੇ ਸਨ।