Indian origin men women face: ਪੂਰੀ ਦੁਨੀਆ ਵਿੱਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਭਾਰਤੀਆਂ ਲਈ ਵਧੇਰੇ ਖ਼ਤਰਨਾਕ ਹੋ ਗਿਆ ਹੈ । ਲੰਡਨ ਵਿੱਚ ਸ਼ੁੱਕਰਵਾਰ ਨੂੰ ਇੱਕ ਨਵਾਂ ਅੰਕੜਾ ਵਿਸ਼ਲੇਸ਼ਣ ਜਾਰੀ ਕੀਤਾ ਗਿਆ, ਜਿਸ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿੱਚ ਵਸਦੇ ਭਾਰਤੀਆਂ ਦੀ ਕੋਵਿਡ-19 ਨਾਲ ਮੌਤ ਹੋਣ ਦੀ ਸੰਭਾਵਨਾ 50-75 ਪ੍ਰਤੀਸ਼ਤ ਵਧੇਰੇ ਹੈ । ਇਸ ਵਾਇਰਸ ਨਾਲ ਮੌਤ ਦੇ ਜੋਖਮ ਨੂੰ ਭਾਰਤੀ ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਿੱਚ ਦੱਸਿਆ ਗਿਆ ਹੈ।
‘ਦਿ ਆਫਿਸ ਫਾਰ ਨੈਸ਼ਨਲ ਸਟੈਟਿਕਸ’ (ONS) ਨੇ ਇਸ ਸਾਲ ਦੇ ਸ਼ੁਰੂ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਨੂੰ ਲੈ ਕੇ ਇੱਕ ਨਸਲੀ ਫ਼ਰਕ ਪਾਇਆ ਸੀ । ਇਸ ਹਫਤੇ ਆਪਣੇ ਅੰਕੜਿਆਂ ਨੂੰ ਅਪਡੇਟ ਕਰਦੇ ਹੋਏ ONS ਨੇ ਦੱਸਿਆ ਕਿ ਇਸ ਅਸਮਾਨਤਾ ਦੇ ਪਿੱਛੇ ਪਹਿਲਾਂ ਤੋਂ ਚੱਲੀ ਆ ਰਹੀ ਕਿਸੇ ਬਿਮਾਰੀ ਨਾਲੋਂ ਵਧੇਰੇ ਰਹਿਣ-ਸਹਿਣ ਅਤੇ ਕਿੱਤਾ ਜ਼ਿੰਮੇਵਾਰ ਹੈ।
ਰਿਪੋ:ਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਰੇ ਭਾਈਚਾਰਿਆਂ ਵਿੱਚ ਕੋਰੋਨਾ ਵਾਇਰਸ ਨਾਲ ਮੌਤ ਹੋਣ ਦਾ ਜੋਖਮ ਪੁਰਸ਼ਾਂ ਵਿੱਚ ਮਹਿਲਾਵਾਂ ਨਾਲੋਂ ਵਧੇਰੇ ਹੈ। ਚੀਨੀ ਲੋਕਾਂ ਨੂੰ ਛੱਡ ਕੇ ਗੋਰੇ ਲੋਕਾਂ ਵਿੱਚ ਮੌਤ ਦਾ ਜੋਖਮ ਬਾਕੀ ਭਾਈਚਾਰੇ ਦੇ ਮੁਕਾਬਲੇ ਘੱਟ ਹੈ । ਆਪਣੇ ਪਿਛਲੇ ਵਿਸ਼ਲੇਸ਼ਣ ਵਿੱਚ ONS ਨੇ ਬੰਗਲਾਦੇਸ਼ ਅਤੇ ਪਾਕਿਸਤਾਨ ਦੀਆਂ ਬਸਤੀਆਂ ਵਿੱਚ ਕੋਰੋਨਾ ਦੇ ਜੋਖਮ ਬਾਰੇ ਅੰਕੜੇ ਪੇਸ਼ ਕੀਤੇ ਸਨ । ਇਸ ਰਿਪੋਰਟ ਵਿੱਚ ਬੰਗਲਾਦੇਸ਼ ਦੇ ਆਦਮੀਆਂ ਵਿਚੋਂ ਕੋਰੋਨਾ ਤੋਂ ਮੌਤ ਦਾ ਖ਼ਤਰਾ ਪਾਕਿਸਤਾਨ ਦੇ ਆਦਮੀਆਂ ਨਾਲੋਂ ਵਧੇਰੇ ਸੀ । ONS ਸਿਹਤ ਅਤੇ ਜੀਵਨ ਪ੍ਰੋਗਰਾਮ ਵਿਭਾਗ ਦੇ ਡਿਪਟੀ ਡਾਇਰੈਕਟਰ ਬੇਨ ਹਮਬਰਸਟਰੋਨ ਨੇ ਕਿਹਾ ਕਿ ਇਹ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੋਵਿਡ-19 ਵਿੱਚ ਜਾਤੀ ਘੱਟ ਗਿਣਤੀ ਸਮੂਹਾਂ ਵਿੱਚ ਮੌਤ ਦਰ ਵਧੇਰੇ ਹੈ।
ਦੱਸ ਦੇਈਏ ਕਿ ਇਨ੍ਹਾਂ ਵਿੱਚ ਬਲੈਕ ਅਫਰੀਕਨ, ਬਲੈਕ ਕੈਰੇਬੀਅਨ, ਬੰਗਲਾਦੇਸ਼ੀ ਅਤੇ ਪਾਕਿਸਤਾਨੀ ਵੀ ਸ਼ਾਮਿਲ ਹਨ। ਇਹ ਰਿਪੋਰਟ ਹਸਪਤਾਲ ਅਤੇ ONS ਦੇ ਆਪਣੇ ਸਰਵੇਖਣ ਤੋਂ ਲਏ ਗਏ ਅੰਕੜਿਆਂ ‘ਤੇ ਅਧਾਰਿਤ ਹੈ, ਜਿਸ ਵਿੱਚ ਸ਼ੂਗਰ, ਸਾਹ ਦੀ ਅਸਫਲਤਾ ਜਾਂ ਦਿਲ ਦੀ ਅਸਫਲਤਾ ਦੇ ਅਧਾਰ ‘ਤੇ ਵੱਖ-ਵੱਖ ਭਾਈਚਾਰਿਆਂ ਵਿੱਚ ਕੋਵਿਡ-19 ਦੀ ਮੌਤ ਦਰ ਦਾ ਪਤਾ ਲਗਾਇਆ ਗਿਆ ਹੈ।