BJP government is adding fuel fire Bittu: ਲੁਧਿਆਣਾ, (ਤਰਸੇਮ ਭਾਰਦਵਾਜ)- ਪਿਛਲੇ ਡੇਢ-ਦੋ ਮਹੀਨਿਆਂ ਤੋਂ ਕਿਸਾਨੀ ਮੁੱਦਾ ਬਹੁਤ ਭੱਖਿਆ ਹੋਇਆ ਹੈ।ਇਸ ‘ਤੇ ਬੋਲਦਿਆਂ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਬੀਜੇਪੀ ਸਰਕਾਰ ਆਗੂ ਇਸ ਮੁੱਦੇ ਨੂੰ ਸੁਲਝਾਉਣ ਦੀ ਬਜਾਏ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ।ਪਿਛਲੇ ਕਈ ਦਿਨਾਂ ਤੋਂ ਕਿਸਾਨ ਧਰਨਿਆਂ ‘ਤੇ ਬੈਠੇ ਹਨ ਰੇਲਾਂ ਰੋਕੀਆਂ ਜਾ ਰਹੀਆਂ ਹਨ ਜਿਸ ਕਾਰਨ ਕਿਸਾਨਾਂ ‘ਤੇ ਪਰਚੇ ਦਰਜ ਹੋ ਰਹੇ ਹਨ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਕਿਸਾਨਾਂ ‘ਤੇ ਪਰਚੇ ਦਰਜ ਨਾ ਕਰਕੇ ਮੇਰੇ ‘ਤੇ ਕੀਤੇ ਜਾਣ।ਉਨਾਂ ਕਿਹਾ ਕਿ ਮੇਰੀ ਬੀਜੇਪੀ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।ਪੰਜਾਬ ਦੇ ਬੀਜੇਪੀ ਵਾਲੇ ਮੋਦੀ ਦੇ ਡਰੋਂ ਗੱਲ ਨਹੀਂ ਕਰਦੇ।ਕਿਉਂਕਿ ਮੋਦੀ ਜੀ ਪੰਜਾਬ ਦੇ ਬੀਜੇਪੀ ਆਗੂਆਂ ਨੂੰ ਜਾਣਦੇ ਨਹੀਂ।ਵਾਜਪਾਈ ਅਤੇ ਅਡਵਾਨੀ ਦੇ ਰਾਜਕਾਲ ‘ਚ ਪੰਜਾਬ ਦੀ ਗੱਲ ਹੁੰਦੀ ਸੀ।ਉਨ੍ਹਾਂ
ਦੱਸਿਆ ਕਿ ਅੱਜ ਸਤਿਕਾਰਯੋਗ ਅਸ਼ਵਨੀ ਕੁਮਾਰ ਜੀ ਲੁਧਿਆਣਾ ਜ਼ਿਲੇ ਵਿਖੇ ਪਹੁੰਚੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਦੱਸਦੇ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਕਿਸੇ ਮੰਡੀ, ਪਿੰਡ ‘ਚ ਬਲਾਉਂਦੇ।ਸਾਰੀਆਂ ਕਿਸਾਨ ਬੰਦੀਆਂ ਨੇ ਉਨਾਂ੍ਹ ਦਾ ਸ਼ਾਂਤਮਈ ਢੰਗ ਨਾਲ ਉਨ੍ਹਾਂ ਦਾ ਵਿਰੋਧ ਕੀਤਾ।ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਦੇ ਆਲੀਸ਼ਾਨ 4 ਸਿਤਾਰਾ ਰੈਸਟੋਰੈਂਟ ‘ਚ ਆਏ ਉਥੇ ਉਨ੍ਹਾਂ ਨੇ ਭਾਸ਼ਣ ਦਿੱਤਾ।ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਅਸ਼ਵਨੀ ਕੁਮਾਰ ਨੇ ਉਨ੍ਹਾਂ ਵਪਾਰੀਆਂ ਨਾਲ ਬੈਠ ਕੇ ਹੀ ਕਿਸਾਨਾਂ ਅਤੇ ਮੈਨੂੰ ਬੁਰਾ-ਭਲਾ ਬੋਲਿਆ ਜਿਨ੍ਹਾਂ ਨੂੰ ਉਹ ਪੰਜਾਬ ਦੀਆਂ ਜਮੀਨਾਂ ਵੇਚਣ ਜਾ ਰਹੇ ਹਨ।ਉਨਾਂ੍ਹ ਕਿਹਾ ਕਿ ਕਿਸਾਨਾਂ
ਨੂੰ ਉਨਾਂ੍ਹ ਦੇ ਬੱਚਿਆਂ ਨੂੰ ਸੜਕਾਂ ‘ਤੇ ਰੁਲਦਿਆਂ ਦੇਖਣ, ਸਮਝਣ ਦੀ ਬਜਾਏ ਅੱਖਾਂ ਪਰੋਖੇ ਕਰ ਕੇ ਉਨ੍ਹਾਂ ਨੇ 4 ਸਟਾਰ ਡੀਲੈਕਸ ਹੋਟਲ ‘ਚ ਚਾਰ ਕੁ ਵਪਾਰੀਆਂ ਨਾਲ ਕਿਸਾਨਾਂ ਦੇ ਮੁੱਦੇ ‘ਤੇ ਮੀਟਿੰਗ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਸ਼ਰਮ ਕਰਨੀ ਚਾਹੀਦੀ ਹੈ।ਪੰਜਾਬ ਨੇ ਅਸ਼ਵਨੀ ਕੁਮਾਰ ਨੂੰ ਬਹੁਤ ਕੁਝ ਦਿੱਤਾ,ਪੰਜਾਬੀ ਹੋਣ ਦੇ ਨਾਂ ‘ਤੇ ਹੀ ਉਹ ਕਿਸਾਨਾਂ ਬਾਰੇ ਕੁਝ ਸੋਚ ਲੈਣ।ਰਵਨੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਕਿਸੇ ਨੂੰ ਨਿੱਜੀ ਤੌਰ ‘ਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਮੇਰਾ ਬੀਜੇਪੀ ਸਰਕਾਰ ਨੂੰ ਕਹਿਣਾ ਹੈ ਕਿ ਸੁਧਰ ਜੋ ਨਹੀਂ ਤਾਂ ਕੰਮ ਬਹੁਤ ਵੱਧ ਜਾਵੇਗਾ ਕਿਸਾਨਾਂ ਦੇ, ਪੰਜਾਬੀਆਂ ਦੇ ਵਿਰੋਧ ਦਾ ਭਾਂਬੜ ਮਚੇਗਾ ਅਸੀਂ ਸਾਰੇ ਕਿਸਾਨੀ ਝੰਡੇ ਹੇਠਾਂ ਇਕੱਠੇ ਹੋ ਕੇ ਲੜਾਈ ਲੜਾਂਗੇ।