Bathinda HIV infected blood case: ਬੀਤੇ ਦਿਨ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ 7 ਸਾਲਾਂ ਬੱਚੀ ਨੂੰ ਡਾਕਟਰਾਂ ਦੀ ਲਾਪਰਵਾਹੀ ਕਾਰਨ HIV ਪਾਜ਼ੀਟਿਵ ਖੂਨ ਚੜ੍ਹਾ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਹੈਰਾਨੀ ਵਾਲੀ ਗੱਲ ਇਹ ਸੀ ਕਿ 7 ਸਾਲਾਂ ਬੱਚੀ ਦੇ ਨਾਲ-ਨਾਲ ਇੱਕ ਮਹਿਲਾ ਨੂੰ ਵੀ HIV ਪਾਜ਼ੀਟਿਵ ਖੂਨ ਚੜ੍ਹਾਇਆ ਗਿਆ ਸੀ। ਹਾਲਾਂਕਿ ਅੱਜ ਦੇ ਸਮੇਂ ਵਿੱਚ ਖੂਨ ਦਾਨ ਕਰਨ ਨੂੰ ਸਭ ਤੋਂ ਵੱਡਾ ਦਾਨ ਮਾਣਿਆ ਜਾਂਦਾ ਹੈ ਤੇ ਉੱਥੇ ਹੀ ਦੂਜੇ ਪਾਸੇ ਡਾਕਟਰਾਂ ਨੂੰ ਵੀ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਪਰ ਡਾਕਟਰਾਂ ਵੱਲੋਂ ਇੰਨੀ ਵੱਡੀ ਲਾਪਰਵਾਹੀ ਕਾਰਨ ਲੋਕਾਂ ਦਾ ਇਸ ਤੁੱਕ ਤੋਂ ਯਕੀਨ ਉੱਠ ਗਿਆ ਹੈ। ਕਿਉਂਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ 7 ਸਾਲਾਂ ਬੱਚੀ ਤੇ ਉਸ ਮਹਿਲਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਖਤਰੇ ਵਿੱਚ ਪਾ ਦਿੱਤੀ ਗਈ।
ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ MLT ਰਿਚਾ ਗੋਇਲ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸਦੇ ਨਾਲ ਹੀ MLT ਬਲਦੇਵ ਸਿੰਘ ਰੋਮਾਣਾ ਨੂੰ ਵੀ ਅਦਾਲਤ ਵੱਲੋਂ ਦੋ ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਇੰਨਾ ਹੀ ਇਸ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਵੱਡੀ ਸਾਜਿਸ਼ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਖੂਨ ਸਿਰਫ ਬੱਚੀ ਨੂੰ ਹੀ ਨਹੀਂ ਇਸ ਤੋਂ ਪਹਿਲਾਂ ਵੀ ਕਈਆਂ ਨੂੰ ਚੜ੍ਹਾਇਆ ਜਾ ਚੁੱਕਿਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਤਿੰਨ ਮਹੀਨੇ ਪਹਿਲਾਂ ਵੀ ਇੱਕ ਔਰਤ ਨੂੰ ਇਸੇ ਤਰਾਂ HIV ਪਾਜ਼ੀਟਿਵ ਖੂਨ ਚੜ੍ਹਾਇਆ ਗਿਆ ਸੀ। ਜਿਸਦੀ ਸਥਿਤੀ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ।
ਦੱਸ ਦੇਈਏ ਕਿ ਬਠਿੰਡਾ ਨੂੰ ਖੂਨ ਦਾਣਿਆਂ ਦਾ ਸ਼ਹਿਰ ਮੰਨਿਆ ਜਾਂਦਾ ਹੈ, ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਖੂਨ ਦਾਨ ਕਰਨ ਵਾਲਿਆਂ ਸੰਸਥਾਵਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਹਸਪਤਾਲਾਂ ਵਿੱਚ ਇਸ ਤਰਾਂ ਦੇ ਸਟਾਫ ‘ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜੋ ਦੂਜਿਆਂ ਲਈ ਮਿਸਾਲ ਬਣੇ।