Rahul Gandhi to start Wayanad visit: ਕਾਂਗਰਸ ਨੇਤਾ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਤੋਂ ਆਪਣੇ ਸੰਸਦੀ ਖੇਤਰ ਵਾਯਨਾਡ ਦਾ ਦੌਰਾ ਕਰਨਗੇ। ਦੇਸ਼ ਵਿੱਚ ਕੋਰੋਨਾ ਸੰਕਟ ਅਤੇ ਲਾਕਡਾਊਨ ਲੱਗਣ ਤੋਂ ਬਾਅਦ ਰਾਹੁਲ ਗਾਂਧੀ ਦਾ ਕੇਰਲ ਦਾ ਇਹ ਪਹਿਲਾ ਦੌਰਾ ਹੋਵੇਗਾ । ਆਪਣੇ ਦੌਰੇ ‘ਤੇ ਉਹ ਕੇਰਲਾ ਵਿੱਚ ਤਿੰਨ ਦਿਨ ਬਿਤਾਉਣਗੇ, ਇਸ ਦੌਰਾਨ ਦੋ ਦਿਨਾਂ ਆਪਣੇ ਸੰਸਦੀ ਖੇਤਰ ਵਾਯਨਾਡ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ।
ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਕੇਰਲਾ ਦੇ ਕਾਲੀਕਟ ਹਵਾਈ ਅੱਡੇ ‘ਤੇ ਪਹੁੰਚਣਗੇ, ਜਿੱਥੇ ਮੱਲਪੁਰਮ ਕੁਲੈਕਟਰੇਟ ਪਹੁੰਚ ਕੇ ਕੋਰੋਨਾ ਸੰਕਟ ‘ਤੇ ਬੈਠਕ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਕੋਰੋਨਾ ਦੀ ਸਥਿਤੀ, ਰਾਹਤ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਇਸ ਤੋਂ ਬਾਅਦ ਰਾਹੁਲ ਵਾਯਾਨਡ ਪਹੁੰਚਣਗੇ, ਜਿੱਥੇ ਉਹ ਦੋ ਦਿਨ ਤੱਕ ਰੁਕਣਗੇ।
ਰਾਹੁਲ ਗਾਂਧੀ ਲਾਕਡਾਊਨ ਦੇ ਸਮੇਂ ਵੀਡੀਓ ਕਾਨਫਰੰਸਿੰਗ ਰਾਹੀਂ ਵਾਯਾਨਡ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਰਹੇ ਹਨ । ਰਾਹੁਲ ਨੇ ਲਗਾਤਾਰ ਮੀਟਿੰਗਾਂ ਕੀਤੀਆਂ ਹਨ, ਇਸ ਤੋਂ ਇਲਾਵਾ ਰਾਹਤ ਸਮੱਗਰੀ, ਜ਼ਰੂਰੀ ਸਮਾਨ, ਆਨਲਾਈਨ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ, ਲਾਕਡਾਊਨ ਲੱਗਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਕੋਰੋਨਾ ਸੰਕਟ ਕਾਰਨ ਰਾਹੁਲ ਗਾਂਧੀ ਇੱਥੇ ਸਿਰਫ ਮੀਟਿੰਗਾਂ ਵਿੱਚ ਸ਼ਾਮਿਲ ਹੋਣਗੇ ਅਤੇ ਕੁਝ ਲੋਕਾਂ ਨੂੰ ਮਿਲਣਗੇ । ਹਾਲਾਂਕਿ, ਕਿਸੇ ਵੀ ਤਰ੍ਹਾਂ ਦੀ ਜਨਤਕ ਮੀਟਿੰਗ ਦਾ ਕੋਈ ਪ੍ਰੋਗਰਾਮ ਨਹੀਂ ਹੈ।
ਗੌਰਤਲਬ ਹੈ ਕਿ ਸ਼ੁਰੂ ਵਿੱਚ ਕੇਰਲਾ ਵਿੱਚ ਕੋਰੋਨਾ ਸੰਕਟ ਕਾਬੂ ਵਿੱਚ ਸੀ, ਪਰ ਹੁਣ ਇੱਥੇ ਵੀ ਤੇਜ਼ੀ ਨਾਲ ਕੇਸ ਵਧ ਰਹੇ ਹਨ। ਕੇਰਲ ਵਿੱਚ ਕੋਰੋਨਾ ਦੇ ਕੁੱਲ ਮਾਮਲੇ 3.40 ਲੱਖ ਤੋਂ ਵੱਧ ਹਨ, ਜਦਕਿ ਹੁਣ ਤੱਕ 1100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ । ਰਾਜ ਵਿੱਚ ਅਜੇ ਵੀ 1 ਲੱਖ ਦੇ ਕਰੀਬ ਸਰਗਰਮ ਕੇਸ ਹਨ ਜੋ ਪਿਛਲੇ ਸਮੇਂ ਵਿੱਚ ਤੇਜ਼ੀ ਨਾਲ ਵਧੇ ਹਨ।