unique record in the history of cricket: ਆਈਪੀਐਲ ਦੇ 13 ਵੇਂ ਸੀਜ਼ਨ ਦੇ 36 ਵੇਂ ਮੈਚ ਦੇ ਦੂਜੇ ਸੁਪਰ ਓਵਰ ਵਿੱਚ ਕਿੰਗਜ਼ ਇਲੈਵਨ ਪੰਜਾਬ (KXIP) ਜੇਤੂ ਰਿਹਾ। ਪੰਜਾਬ ਨੇ ਮੁੰਬਈ ਇੰਡੀਅਨਜ਼ (MI) ਦੀ ਚੁਣੌਤੀ ਨੂੰ ਪਛਾੜ ਕੇ ਜਿੱਤ ਦਰਜ਼ ਕੀਤੀ। ਪੰਜਾਬ ਨੇ ਐਤਵਾਰ ਰਾਤ ਨੂੰ ਦੁਬਈ ਵਿੱਚ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 20 ਓਵਰਾਂ ਵਿੱਚ 176/6 ਦਾ ਸਕੋਰ ਬਣਾਇਆ ਅਤੇ ਮੈਚ ਬਰਾਬਰੀ ’ਤੇ ਰਿਹਾ। ਮੁੰਬਈ ਨੇ ਵੀ ਪਹਿਲਾਂ ਬੱਲੇਬਾਜ਼ੀ ਕਰਦਿਆਂ 176/6 ਦੌੜਾਂ ਬਣਾਈਆਂ ਸਨ। ਪਹਿਲਾ ਸੁਪਰ ਓਵਰ 5-5 ਦੌੜਾਂ ਨਾਲ ਟਾਈ ਰਿਹਾ। ਇਸ ਤੋਂ ਬਾਅਦ ਦੂਸਰਾ ਸੁਪਰ ਓਵਰ ਹੋਇਆ, ਜਿਸ ਵਿੱਚ ਪੰਜਾਬ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਕ੍ਰਿਕਟ ਇਤਿਹਾਸ ‘ਚ ਇਹ ਵਿਲੱਖਣ ਗੱਲ ਸੀ ਕੇ ਇੱਕ ਮੈਚ ਵਿੱਚ ਦੋ ਸੁਪਰ ਓਵਰ ਹੋਏ ਹਨ। ਸਭ ਤੋਂ ਵੱਡੀ ਗੱਲ, ਐਤਵਾਰ ਨੂੰ ਮੌਜੂਦਾ ਆਈਪੀਐਲ ਦੇ 35 ਵੇਂ ਮੈਚ ਦਾ ਨਤੀਜਾ ਵੀ ਇੱਕ ਸੁਪਰ ਓਵਰ ਦੌਰਾਨ ਆਇਆ ਸੀ। ਦਿਨ ਦੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਇੱਕ ਸੁਪਰ ਓਵਰ ਵਿੱਚ ਹਰਾਇਆ ਸੀ। ਆਈਸੀਸੀ ਦੇ ਨਵੇਂ ਨਿਯਮ ਅਨੁਸਾਰ, ਜੇ ਸੁਪਰ ਓਵਰ ਵੀ ਟਾਈ ਹੋ ਜਾਂਦਾ ਹੈ, ਤਾਂ ਨਤੀਜਾ ਨਹੀਂ ਆਉਣ ਤੱਕ ਸੁਪਰ ਓਵਰ ਹੀ ਖੇਡੇ ਜਾਣਗੇ। ਕੱਲ ਪਹਿਲੀ ਵਾਰ, ਇਸ ਨਿਯਮ ਦੇ ਤਹਿਤ ਦੋ ਸੁਪਰ ਓਵਰ ਹੋਏ ਸਨ।