coronavirus school reopening: ਕੋਰੋਨਾ
ਵਾਇਰਸ ਦਾ ਸੰਕਟ ਅਜੇ ਵੀ ਕਿਤੇ-ਕਿਤੇ ਦੇਸ਼ ‘ਚ ਮੰਡਰਾ ਰਿਹਾ ਹੈ।ਪਰ ਸਾਵਧਾਨੀਆਂ ਦੇ ਨਾਲ-ਨਾਲ ਅਨਲਾਕ ਵੀ ਜਾਰੀ ਹੈ।ਇਸ ਕੜੀ ‘ਚ ਸੋਮਵਾਰ ਤੋਂ ਦੇਸ਼ ਦੇ ਕਈ ਸੂਬਿਆਂ ‘ਚ ਸਕੂਲ ਖੁੱਲੇ ਹਨ।ਕੋਰੋਨਾ ਕਾਲ ‘ਚ ਪਹਿਲੀ ਵਾਰ ਸਕੂਲਾਂ ‘ਚ ਬੱਚਿਆਂ ਦੀ ਮੌਜੂਦਗੀ ਦਿਸੀ।ਪਰ ਇਸ ਦੌਰਾਨ ਬਹੁਤ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ।ਉੱਤਰ-ਪ੍ਰਦੇਸ਼, ਪੰਜਾਬ,ਹਿਮਾਚਲ ਪ੍ਰਦੇਸ਼ ਸਮੇਤ ਕੁਝ ਹੀ ਸੂਬਿਆਂ ਨੇ ਅਜੇ ਸਕੂਲ ਖੋਲਣ ਦਾ ਫੈਸਲਾ ਲਿਆ।ਸਕੂਲ ਖੁੱਲ੍ਹਣ ਦੇ ਨਾਲ ਬੱਚਿਆਂ, ਪਰਿਵਾਰਿਕ ਮੈਂਬਰਾਂ ਅਤੇ ਅਧਿਆਪਕ ਅਤੇ ਟੀਚਰ ‘ਚ ਉਤਸਾਹ ਹੈ।ਪਰ ਇੱਕ ਡਰ ਵੀ ਹੈ।ਉੱਤਰ-ਪ੍ਰਦੇਸ਼ ਦੇ ਨੋਇਡਾ
ਕੁਝ ਸਕੂਲ ਖੁੱਲ੍ਹੇ ਹਨ ਪਰ ਕਾਫੀ ਸਕੂਲਾਂ ਨੂੰ 21ਅਕਤੂਬਰ ਨੂੰ ਖੋਲਿਆ ਜਾਵੇਗਾ।ਸੋਮਵਾਰ ਤੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ।ਇਸ ਤਹਿਤ ਸਕੂਲ ਦੇ ਬਾਹਰ ਗੋਲੇ ਬਣਾਏ ਗਏ ਹਨ ਤਾਂ ਸ਼ੋਸਲ ਡਿਸਟੈਂਸਿੰਗ ਦਾ ਪਾਲਨ ਹੋ ਸਕੇ।ਸਕੂਲ ‘ਚ ਆਉਣ ਤੋਂ ਪਹਿਲਾਂ ਮਾਸਕ ਜ਼ਰੂਰੀ ਹੈ ਅਤੇ ਥਰਮਲ ਸਕੈਨਿੰਗ ਵੀ ਹੋਵੇਗੀ।ਲਖਨਊ ਦੇ ਸੀ.ਐੱਮ.ਐੱਸ ਸਕੂਲ ‘ਚ ਨੌਂਵੀ ਤੋਂ 12 ਤੱਕ ਸਕੂਲ ਖੁੱਲ੍ਹ ਗਏ ਹਨ।ਪਹਿਲੇ ਦਿਨ ਸਕੂਲ ‘ਚ ਕਾਫੀ ਘੱਟ ਬੱਚੇ ਦਿਖਾਈ।ਹਾਲਾਂਕਿ,ਜੋ ਵੀ ਬੱਚੇ ਆਏ ਬਹੁਤ ਉਤਸ਼ਾਹਿਤ ਦਿਖਾਈ ਦਿੱਤੇ।ਸਕੂਲ ‘ਚ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕੀਤਾ ਜਾ ਰਿਹਾ ਹੈ।ਜਦੋਂਕਿ ਬੱਚਿਆਂ ਲਈ ਮਾਸਕ ਜ਼ਰੂਰੀ ਹੈ।ਦੱਸਣਯੋਗ ਹੈ ਕਿ ਕੇਂਦਰ ਨੇ 15 ਅਕਤੂਬਰ ਤੋਂ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ।