bihar election 2020 rahul gandhi rally: ਬਿਹਾਰ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਹਰ ਸਿਆਸੀ ਪਾਰਟੀਆਂ ਵਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਕਾਂਗਰਸ ਨੇ ਵੀ ਚੋਣਾਂ ਨੂੰ ਲੈ ਕੇ ਆਪਣੇ ਆਗੂਆਂ ਦੀ ਰੈਲੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।ਇਸ ਕੜੀ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਬਿਹਾਰ ‘ਚ ਪਹਿਲੇ ਪੜਾਅ ਦੀਆਂ ਚੋਣਾਂ ਲਈ ਵੋਟਰਾਂ ਨਾਲ ਮਹਾਗਠਜੋੜ ਦੇ ਉਮੀਦਵਾਰ ਲਈ ਵੋਟ ਮੰਗਣਗੇ।ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦੇ ਦੌਰਾਨ ਰਾਹੁਲ
ਗਾਂਧੀ ਦੋ ਰੈਲੀਆਂ ਨੂੰ ਸੰਬੋਧਿਤ ਕਰਨਗੇ।ਪਹਿਲੀ ਰੈਲੀ ਨਵਾਦਾ ਜ਼ਿਲੇ ਦੇ ਹਿਸੂਆ ਵਿਧਾਨਸਭਾ ਸੀਟ ‘ਤੇ ਹੋਵੇਗੀ।ਜਿਸ ‘ਚ ਰਾਸ਼ਟਰੀ ਜਨਤਾ ਦਲ ਨੇਤਾ ਤੇਜਸਵੀ ਯਾਦਵ ਮੌਜੂਦ ਰਹਿ ਸਕਦੇ ਹਨ।ਦੂਸਰੀ ਰੈਲੀ ਭਾਗਲਪੁਰ ਵਿਧਾਨਸਭਾ ਸੀਟ ‘ਤੇ ਹੋਵੇਗੀ।ਇਸ ਤੋਂ ਇਲਾਵਾ ਦੂਸਰੇ ਅਤੇ ਤੀਸਰੇ ਪੜਾਅ ਦੀਆਂ ਚੋਣਾਂ ਪ੍ਰਚਾਰ ਦੌਰਾਨ ਵੀ ਰਾਹੁਲ ਗਾਂਧੀ ਰੈਲੀ ਕਰ ਸਕਦੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਅਕਤੂਬਰ ਨੂੰ ਬਿਹਾਰ ਦੇ ਸਾਸਾਰਸ,ਗਯਾ ਅਤੇ ਭਾਗਲਪੁਰ ‘ਚ ਰੈਲੀ ਹੋਵੇਗੀ।ਜਦੋਂ ਕਿ 28 ਅਕਤੂਬਰ ਨੂੰ ਦਰਭੰਗਾ,ਮੁਜੱਫਰਪੁਰ ਅਤੇ ਪਟਨਾ ‘ਚ ਇੱਕ ਨਵੰਬਰ ਨੂੰ ਛਪਰਾ, ਮੋਹਿਤਾਰੀ ਅਤੇ ਸਮਸਤੀਪੁਰ ‘ਚ ਅਤੇ 3 ਨਵੰਬਰ ਨੂੰ ਸਹਰਸਾ, ਅਰਰਿਯਾ ਅਤੇ ਬੇਤੀਆ ‘ਚ ਰੈਲੀ ਹੋਵੇਗੀ।ਇਨ੍ਹਾਂ ਸਾਰੀਆਂ ਰੈਲੀਆਂ ‘ਚ ਪੀਐੱਮ ਮੋਦੀ ਨਾਲ ਨਿਤੀਸ਼ ਕੁਮਾਰ ਸਟੇਜ ‘ਤੇ ਉਪਸਥਿਤ ਰਹਿਣਗੇ।