rahul gandhi economy india corona crisis: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਡਿੱਗਦੀ ਹੋਈ ਅਰਥਵਿਵਸਥਾ ਅਤੇ ਕੋਰੋਨਾ ਸੰਕਟ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ।ਰਾਹੁਲ ਗਾਂਧੀ ਨੇ 10 ਦੇਸ਼ਾਂ ਦਾ ਅੰਕੜਾ ਟਵੀਟ ਰਾਹੀਂ ਸ਼ੇਅਰ ਕਰਦਿਆਂ ਕਿਹਾ ਕਿ ਜਿਸ ‘ਚ ਅਰਥਵਿਵਸਥਾ ਅਤੇ ਕੋਰੋਨਾ ਨੂੰ ਲੈ ਕੇ ਫੈਕਟ ਦਿੱਤੇ ਗਏ ਹਨ।ਇਸ ‘ਚ ਭਾਰਤ ਦੀ ਸਥਿਤੀ ਗੰਭੀਰ ਚਿੰਤਾਜਨਕ ਹੈ।ਰਾਹੁਲ ਗਾਂਧੀ ਨੇ ਕੋਰੋਨਾ ਅਤੇ ਅਰਥਵਿਵਸਥਾ ਨੂੰ ਲੈ ਕੇ ਜੋ ਅੰਕੜਾ ਸ਼ੇਅਰ ਕੀਤਾ ਹੈ।ਉਸ ‘ਚ ਭਾਰਤ, ਅਰਥਵਿਵਸਥਾ ਨੂੰ ਲੈ ਕੇ ਹੋ ਅੰਕੜਾ ਸ਼ੇਅਰ ਕੀਤਾ ਹੈ, ਉਸ ‘ਚ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਵੀ ਪਿੱਛੇ ਹੈ।
ਬੰਗਲਾਦੇਸ਼ ਜਿਥੇ ਪਹਿਲੇ ਸਥਾਨ ‘ਤੇ ਹੈ,ਦੂਜੇ ਪਾਸੇ ਪਾਕਿਸਤਾਨ 5ਵੇਂ ਸਥਾਨ ‘ਤੇ ਹੈ।ਭਾਰਤ ਨੂੰ ਅੰਕੜਿਆਂ ‘ਚ 11ਵੇਂ ਨੰਬਰ ‘ਤੇ ਸਥਾਨ ਦਿੱਤਾ ਗਿਆ ਹੈ।ਅੰਕੜਿਆਂ ਮੁਤਾਬਕ,ਭਾਰਤ ਦੀ ਜੀਡੀਪੀ ਗ੍ਰੋਥ-2020 ਮਾਈਨਸ 10.3 ਹੈ,ਜਦੋਂ ਕਿ ਕੋੋਰੋਨਾ ਦੇ ਮਾਮਲੇ ‘ਚ ਵੀ ਭਾਰਤ ਦੀ ਸਥਿਤੀ ਚਿੰਤਾਜਨਕ ਹੈ।ਦੂਜੇ ਪਾਸੇ, ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਮੁਤਾਬਕ,ਦੇਸ਼ ‘ਚ ਕੋਰੋਨਾ ਦੇ 75 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।ਬੀਤੇ 24 ਘੰਟਿਆਂ ‘ਚ ਕੋਰੋਨਾ 55,722 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੌਰਾਨ 579 ਲੋਕਾਂ ਦੀ ਮੌਤ ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤਿੱਖਾ ਹਮਲਾ ਸਾਧਿਆ ਹੈ।ਹਾਲ ਹੀ ‘ਚ ਆਪਣੇ ਪੰਜਾਬ ਦੌਰੇ ਨਾਲ ਜੁੜੇ ਟਵੀਟ ਕਰਕੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਿਸਾਨਾਂ ਨੇ ਦੇਸ਼ ਨੂੰ ਖਾਧ ਸੁਰੱਖਿਆ ਦਿੱਤੀ ਅਤੇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਿਰਫ ਧੋਖਾ ਦਿੱਤਾ।