cm yogi district collector give msp farmers: ੳੇੁੱਤਰ-ਪ੍ਰਦੇਸ਼ ‘ਚ ਝੋਨੇ ਦੀ ਫਸਲ ਨੂੰ ਲੈ ਕੇ ਸੀ.ਐੱਮ ਯੋਗੀ ਆਦਿੱਤਿਆ ਨਾਥ ਨੇ ਵੱਡਾ ਫੈਸਲਾ ਲਿਆ ਹੈ।ਸੀ.ਐੱਮ ਨੇ ਕਿਹਾ ਹੈ ਕਿ ਸੂਬੇ ‘ਚ ਕਿਸਾਨਾਂ ਨੂੰ ਉਚਿਤ ਮੁੱਲ ਦਿਵਾਉਣ ਲਈ ਹੁਣ ਡੀਐੱਮ ਵੀ ਜ਼ਿੰਮੇਵਾਰ ਹੋਣਗੇ।ਸੂਬੇ ‘ਚ ਹਾਲ ਹੀ ‘ਚ ਝੋਨੇ ਦੀ ਖ੍ਰੀਦ ਦੌਰਾਨ ਕਈ ਸ਼ਿਕਾਇਤਾਂ ਆਈਆਂ ਸਨ।ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਫਸਲ ਦਾ ਉੱਚ ਮੁੱਲ ਉਨ੍ਹਾਂ ਨੂੰ ਨਹੀਂ ਮਿਲ ਰਿਹਾ।ਇਸ ਤੋਂ ਬਾਅਦ ਯੋਗੀ ਸਰਕਾਰ ਆਦਿੱਤਿਆਨਾਥ
ਨੇ ਵੀਡੀਓ ਕਾਨਫ੍ਰੰਸ ਰਾਹੀਂ ਸੂਬੇ ਦੇ ਸਾਰੇ ਜ਼ਿਲਾ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਕਿ ਕਿਸਾਨਾਂ ਦੇ ਝੋਨੇ ਦੀ ਖਰੀਦ ਸਮੇਂ ਸਿਰ ਹੋਵੇ ਅਤੇ ਉੱਚਿਤ ਮੁੱਲ ਮਿਲੇ,ਇਹ ਜ਼ਿੰਮੇਵਾਰੀ ਜ਼ਿਲਾ ਅਧਿਕਾਰੀ ਦੀ ਹੋਵੇਗੀ।ਸੂਬਾ ਸਰਕਾਰ ਮੁਤਾਬਕ ਝੋਨੇ ਦੀ ਖ੍ਰੀਦ ‘ਚ ਲਾਪਰਵਾਹੀ ਵਰਤਣ ਵਾਲੇ ਜ਼ਿਲਾ ਅਧਿਕਾਰੀਆਂ ‘ਤੇ ਸਖਤ ਕਾਰਵਾਈ ਕੀਤੀ ਜਾਏਗੀ।ਸੂਬਾ ਸਰਕਾਰ ਨੇ ਝੋਨਾ ਖਰੀਦ ਨੂੰ ਲੈ ਕੇ ਹੁਣ ਤੱਕ ਦਾ ਅੰਕੜਾ ਜਾਰੀ ਕਰ ਦਿੱਤਾ ਹੈ।ਜਿਸ ਮੁਤਾਬਕ ਹੁਣ ਤੱਕ ਸੂਬੇ ‘ਚ 1ਲੱਖ ਟਨ ਖ੍ਰੀਦ ਹੋ ਚੁੱਕੀ ਹੈ।ਪਿਛਲੇ ਸਾਲ ਇਸ ਸਮੇਂ ਤੱਕ 10 ਹਜ਼ਾਰ ਟਨ ਹੀ ਖ੍ਰੀਦ ਹੋਈ ਸੀ।