cm yogi adityanath rohtas election rally: ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਬਿਹਾਰ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ।ਕੈਮੂਰ ਅਤੇ ਅਰਵਲ ਦੇ ਬਾਅਦ ਸੀਐੱਮ ਯੋਗੀ ਨੇ ਰੋਹਤਾਲ ਜ਼ਿਲੇ ਦੇ ਕਾਰਾਕਾਟ ਵਿਧਾਨਸਭਾ ਖੇਤਰ ‘ਚ ਰੈਲੀ ਕੀਤੀ।ਰੈਲੀ ‘ਚ ਸੀ.ਐੱਮ ਯੋਗੀ ਨੇ ਅਯੁੱਧਿਆ ਦਾ ਜ਼ਿਕਰ ਕੀਤਾ।ਯੋਗੀ ਨੇ ਕਿਹਾ ਕਿ ਅਸੀਂ ਰਾਮ ਮੰਦਿਰ ਬਣਾਉਣ ਦਾ ਵਾਅਦਾ ਕੀਤਾ ਹੈ।ਹੁਣ ਜੇਕਰ ਬੀਜੇਪੀ-ਜੇਡੀਯੂ ਦੀ ਸਰਕਾਰ ਬਣੀ ਤਾਂ ਤੁਹਾਡੇ ਵਿਧਾਇਕ ਤੁਹਾਨੂੰ ਦਰਸ਼ਨ ਲਈ ਅਯੁੱਧਿਆ ਲੈ ਜਾਣਗੇ।ਦੂਜੇ ਪਾਸੇ ਕਾਰਾਕਾਟ ਸੀਟਰ ਦਾ ਜ਼ਿਕਰ ਕਰਦਿਆਂ ਰੈਲੀ ‘ਚ ਸੀਐੱਮ ਯੋਗੀ ਨੇ ਕਿਹਾ ਕਿ ਆਰਜੇਡੀ ਨੇ ਸੀਟ ਛੱਡ ਦਿੱਤੀ ਹੈ।ਇਹ ਸੀਟ ਇਸ ਲਈ ਛੱਡੀ ਹੈ ਤਾਂ ਕਿ ਇਥੇ ਕਤਲੇਆਮ ਕੀਤਾ ਜਾ ਸਕੇ।ਪਰ ਬਿਹਾਰ ਇਸ ਲਈ ਤਿਆਰ ਨਹੀਂ ਹੈ।
ਸੀ ਐੱਮ ਯੋਗੀ ਨੇ ਕਾਂਗਰਸ ਅਤੇ ਆਰਜੇਡੀ ਗਠਬੰਧਨ ਦੀ ਵੀ ਆਲੋਚਨਾ ਕੀਤੀ ਹੈ।ਯੋਗੀ ਦਾ ਕਹਿਣਾ ਹੈ ਕਿ ਕਾਂਗਰਸ-ਆਰਜੇਡੀ ਨੂੰ ਵੀ ਬਿਹਾਰ ‘ਚ ਸ਼ਾਸਨ ਦਾ ਮੌਕਾ ਮਿਲਿਆ,ਇਨ੍ਹਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿੰਨੇ ਲੋਕਾਂ ਨੂੰ ਘਰ ਦਿੱਤੇ ਗਏ।ਕਿੰਨੇ ਗੈਸ ਕਨੈਕਸ਼ਨ ਦਿੱਤੇ ਗਏ, ਕਿੰਨੇ ਗਰੀਬਾਂ ਨੂੰ ਰਾਸ਼ਨ ਪਹੁੰਚਾਇਆ।ਲਾਲੂ ਪਰਿਵਾਰ ‘ਤੇ ਹਮਲਾ ਕਰਦੇ ਹੋਏ ਯੋਗੀ ਨੇ ਕਿਹਾ ਕਿ ਉਨਾਂ੍ਹ ਦਾ ਪਰਿਵਾਰ ਹੀ ਪਾਰਟੀ ਹੈ ਅਤੇ ਪਾਰਟੀ ਹੀ ਬਿਹਾਰ ਹੈ।ਯੋਗੀ ਨੇ ਕਿਹਾ ਕਿ ਕਾਂਗਰਸ ਲਈ ਗਾਂਧੀ ਪਰਿਵਾਰ ਅਤੇ ਆਰਜੇਡੀ ਲਈ ਲਾਲੂ ਪਰਿਵਾਰ ਹੀ ਦੇਸ਼ ਅਤੇ ਬਿਹਾਰ ਹੈ।ਪਾਕਿਸਤਾਨ ਅਤੇ ਅੱਤਵਾਦ ‘ਤੇ ਬੋਲਦਿਆਂ ਹੋਏ ਸੀ.ਐੱਮ ਯੋਗੀ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਕੰਮ ਕੀਤਾ।ਹੁਣ ਪਾਕਿਸਤਾਨ ਅੱਤਵਾਦੀ ਭਾਰਤੀ ਜਵਾਨਾਂ ‘ਤੇ ਹਮਲਾ ਕਰਨ ਬਾਰੇ ‘ਚ ਨਹੀਂ ਸੋਚਣਗੇ।ਕਿਉਂਕਿ ਹੁਣ ਉਨ੍ਹਾਂ ਨੂੰ ਪਾਕਿਸਤਾਨ ‘ਚ ਘੁਸਕੇ ਮਾਰਾਂਗੇ।ਯੋਗੀ ਨੇ ਇਸ ਤੋਂ ਪਹਿਲਾਂ ਵੀ ਕਿਹਾ ਸੀ ਕਿ ਅੱਤਵਾਦੀਆਂ ਨੂੰ ਪਤਾ ਹੈ ਕਿ ਹੁਣ ਹਮਲਾ ਕੀਤਾ ਤਾਂ ਰਾਮ-ਨਾਮ ਸੱਤ ਹੈ।