ranchi high court lalu rjd health report: ਰਾਸ਼ਟਰੀ ਜਨਤਾ ਦਲ ਦੇ ਰਾਸ਼ਟਰੀ ਲਾਲੂ ਪ੍ਰਸਾਦ ਯਾਦਵ ਦੀ ਹੈਲਥ ਰਿਪੋਰਟ ਮੰਗੀ ਗਈ ਹੈ।ਹਾਈਕੋਰਟ ਦੇ ਆਦੇਸ਼ ‘ਤੇ ਆਰਜੇਡੀ ਸੁਪਰੀਮੋ ਲਾਲੂ ਯਾਦਵ ਦੀ ਸਿਹਤ ਦੀ ਤਾਜਾ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।ਲਾਲੂ ਨੇ ਸਿਹਤ ਦੀ ਰਿਪੋਰਟ 20 ਅਕਤੂਬਰ ਨੂੰ ਹੀ ਹਾਈਕੋਰਟ ‘ਚ ਜਮਾ ਕਰਨੀ ਹੈ।ਲਾਲੂ ਦਾ ਇਲਾਜ ਕਰ ਰਹੇ ਡਾਕਟਰ ਉਮੇਸ਼ ਪ੍ਰਸਾਦ ਨੇ ਦੱਸਿਆ ਕਿ ਕੋਰਟ ਦੇ ਆਦੇਸ਼ ਤੋਂ ਬਾਅਦ ਲਾਲੂ ਦੀ ਕਿਡਨੀ ਫੰਕਸ਼ਨ ਅਤੇ ਡਾਇਬਟੀਜ਼ ਦੀ ਜਾਂਚ ਕਰ ਕੇ ਉਹ ਹਾਈਕੋਰਟ ਨੂੰ ਸੌਂਪਣਗੇ।ਉਨ੍ਹਾਂ ਨੇ ਕਿਹਾ ਕਿ ਲਾਲੂ ਯਾਦਵ ਦੀ ਪੈਥਾਲੋਜੀ ਰਿਪੋਰਟ ਆ ਗਈ ਹੈ।ਡਾਕਟਰ ਉਮੇਸ਼ ਨੇ ਦੱਸਿਆ ਕਿ
ਲਾਲੂ ਯਾਦਵ ਦੀ ਕਿਡਨੀ ‘ਚ ਅਜੇ ਵੀ ਥੋੜੀ ਮੁਸ਼ਕਿਲ ਹੈ।ਲਾਲੂ ਦੀ ਪਿਛਲੀ ਰਿਪੋਰਟ ਦਾ ਅਧਿਐਨ ਕਰਕੇ ਹੀ ਕਿਸੇ ਸਿੱਟੇ ‘ਤੇ ਪਹੁੰਚਿਆ ਜਾ ਸਕਦਾ ਹੈ।ਉਨ੍ਹਾਂ ਦੀ ਸਥਿਤੀ ਪਹਿਲਾਂ ਤੋਂ ਬਿਹਤਰ ਹੈ।ਡਾਕਟਰਾਂ ਮੁਤਾਬਕ ਲਾਲੂ ਯਾਦਵ ਜਦੋਂ ਰਿਮਸ ਦੇ ਸੁਪਰ ਸਪੈਸ਼ਲਿਟੀ ਪੇਇੰਗ ਵਾਰਡ ‘ਚ ਭਰਤੀ ਸਨ।ਉਦੋਂ ਉਹ ਮਾਨਸਿਕ ਰੂਪ ਤੋਂ ਕਾਫੀ ਪ੍ਰੇਸ਼ਾਨ ਸਨ।ਹਮੇਸ਼ਾ ਡਰ ਦਾ ਮਾਹੌਲ ‘ਚ ਰਹਿੰਦੇ ਸਨ। ਲਾਲੂ ਨੂੰ ਹਮੇਸ਼ਾ ਕੋਰੋਨਾ ਦਾ ਡਰ ਸਤਾਉਂਦਾ ਰਹਿੰਦਾ ਸੀ।ਲਾਲੂ ਜਿਸ ਦਿਨ ਵਾਰਡ ‘ਚ ਸੀ।ਉਸ ਵਾਰਡ ਦੇ ਠੀਕ ਉਪਰ ਕੋਰੋਨਾ ਵਾਰਡ ਬਣਾਇਆ ਗਿਆ ਸੀ।ਇਸੇ ਕਾਰਨ ਲਾਲੂ ਯਾਦਵ ਹਮੇਸ਼ਾਂ ਡਰ ਦੇ ਸਾਏ ‘ਚ ਰਹਿੰਦੇ ਸਨ।ਪਹਿਲਾਂ ਉਨਾਂ੍ਹ ਦਾ ਖਾਣ-ਪੀਣ ਠੀਕ ਨਹੀਂ ਸੀ।ਕਿਡਨੀ ਦਾ ਫੰਕਸ਼ਨ ਵੀ ਠੀਕ ਨਹੀਂ ਸੀ।ਲਾਲੂ ਯਾਦਵ ਨੂੰ ਰਿਮਸ ਦਾ ਡਾਇਰੈਕਟਰ ਬੰਗਲਾ ਭਾਅ ਗਿਆ ਹੈ।ਕੇਲੀ ਬੰਗਲੇ ‘ਚ ਰਹਿ ਕੇ ਪਹਿਲਾਂ ਨਾਲੋਂ ਕਾਫੀ ਬਿਹਤਰ ਅਤੇ ਫਿਲਹਾਲ ਪੂਰੀ ਤਰ੍ਹਾਂ ਸਿਹਤਮੰਦ ਹਨ।ਲਾਲੂ ਦੇ ਹੀ ਬਿਹਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।ਲਾਲੂ ਬਿਨਾਂ ਬਿਹਾਰ ਦੀ ਜਨਤਾ ਦੇ ਨਾਲ-ਨਾਲ ਉਨਾਂ੍ਹ ਦੇ ਸਮਰਥਕਾਂ ਨੂੰ ਗੁਡ ਫੀਲ ਨਹੀਂ ਹੋ ਰਿਹਾ ਹੈ।ਸਿਆਸੀ ਗਣਿਤ ਦੇ ਮਾਹਿਰ ਲਾਲੂ ਯਾਦਵ ਦੀ ਕਮੀ ਉਨ੍ਹਾਂ ਦੀ ਪਾਰਟੀ ਨੂੰ ਬਹੁਤ ਖਲ ਰਹੀ ਹੈ।