pushpam priya chaudhary bike rally: ਪਲੂਰਲਸ ਪਾਰਟੀ ਦੀ ਪ੍ਰਧਾਨ ਪੁਸ਼ਪਮ ਪ੍ਰਿਯਾ ਚੌਧਰੀ ਦੀ ਬਾਈਕ ਰੈਲੀ ਮੰਗਲਵਾਰ ਨੂੰ ਜਦੋਂ ਸੜਕਾਂ ‘ਤੇ ਉੱਤਰੇ ਤਾਂ ਲੋਕਾਂ ਦੀ ਇਕੱਠ ਦੇਖਣ ਵਾਲਾ ਸੀ।ਇਸ ਦੌਰਾਨ ਸਮਰਥਕਾਂ ‘ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।ਜੋਰਦਾਰ ਸਵਾਗਤ ਤੋਂ ਬਾਅਦ ਪੁਸ਼ਪਮ ਪ੍ਰਿਯਾ ਨੇ ਕਿਹਾ ਕਿ ਉਹ ਨੇਤਾ ਨਹੀਂ ਹੈ।ਸਗੋਂ ਪਾਲਿਸੀ ਮੇਕਰ ਦੀ ਤਰ੍ਹਾਂ ਜਨਤਾ ਦੇ ਦਰਮਿਆਨ ਆਉਣਾ ਚਾਹੁੰਦੀ ਹੈ।ਬਿਹਾਰ ਨੂੰ ਬਦਲਣ ਲਈ ਹਰ ਇੱਕ ਦਾ ਸਾਥ ਚਾਹੀਦਾ।ਲਖੀਸਰਾਏ ‘ਚ ਮੰਗਲਵਾਰ ਦੇਰ ਸ਼ਾਮ ਪੁਸ਼ਪਮ ਪ੍ਰਿਯਾ ਆਪਣੀ ਪਾਰਟੀ ਦੇ ਉਮੀਦਵਾਰ ਸੁਧੀਰ ਕੁਮਾਰ ਦੇ ਪੱਖ ‘ਚ ਚੋਣ ਪ੍ਰਚਾਰ ਕਰਨ ਪਹੁੰਚੀ ਸੀ।ਇਸ ਦੌਰਾਨ ਉਨ੍ਹਾਂ ਨੇ ਆਪਣੇ
ਦਰਜਨਾਂ ਸਮਰਥਕਾਂ ਨਾਲ ਸ਼ਹਿਰ ‘ਚ ਬਾਈਕ ਰੈਲੀ ਕੱਢੀ।ਬਾਈਕ ‘ਤੇ ਰੋਡ ਸ਼ੋਅ ਦੌਰਾਨ ਲੋਕਾਂ ਦਾ ਧੰਨਵਾਦ ਕੀਤਾ।ਸਮਰਥਕਾਂ ਅਤੇ ਕਾਰਜਕਾਰੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।ਇਸ ਦੌਰਾਨ ਪੁਸ਼ਪਮ ਪ੍ਰਿਯਾ ਨੇ ਕਿਹਾ ਕਿ ਨੇਤਾ ਕੋਈ ਵੱਖਰੀ ਚੀਜ ਨਹੀਂ ਹੁੰਦੇ।ਨੇਤਾਵਾਂ ਦਾ ਅਕਸ ਖਰਾਬ ਨਹੀਂ ਹੋਣਾ ਚਾਹੀਦਾ ਕਿਉਂਕਿ ਨੇਤਾ ਦਾ ਮਤਲਬ ਹੁੰਦਾ ਹੈ ਜੋ ਇਨਸਾਨਾਂ, ਗਰੀਬਾਂ ਦੀ ਮੱਦਦ ਕਰੇ।ਪੁਸ਼ਪਮ ਪ੍ਰਿਯਾ ਨੇ ਕਿਹਾ ਜਿਸ ਤਰ੍ਹਾਂ ਬਿਹਾਰ ਦੀ ਹਾਲਤ ਹੋ ਗਈ ਹੈ ਅਤੇ 15 ਸਾਲ ‘ਚ ਬਿਹਾਰ ਬਣਾ ਦਿੱਤਾ ਗਿਆ ਹੈ।ਅਜਿਹੇ ‘ਚ ਇਨ੍ਹਾਂ ਦੋਹਾਂ ਨੇਤਾਵਾਂ ਤੋਂ ਹੁਣ ਮੁਕਤੀ ਚਾਹੀਦੀ ਹੈ।ਉਨਾਂ੍ਹ ਨੇ ਕਿਹਾ ਕਿ ਪਲੂਰਲਸ ਪਾਰਟੀ ਇਸ ਲਈ ਬਣਾਈ ਗਈ,ਜਿਸ ਨਾਲ ਜਨਤਾ ਨੂੰ ਲਾਭ ਹੋ ਸਕੇ।ਉਨ੍ਹਾਂ ਨੇ ਕਿਹਾ ਕਿ ਬਿਹਾਰ ਉਦੋਂ ਬਦਲੇਗਾ ਜਦੋਂ ਹਰ ਵਿਅਕਤੀ,ਹਰ ਜਾਤੀ ਦੇ ਲੋਕ,ਹਰ ਧਰਮ ਦੇ ਲੋਕ ਇਕੱਠੇ ਹੋ ਕੇ ਬਿਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ।