India successfully carries out final trial: ਭਾਰਤ ਨੇ ਵੀਰਵਾਰ ਸਵੇਰੇ-ਸਵੇਰੇ ਸੁਰੱਖਿਆ ਪੱਖੋਂ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਰਾਜਸਥਾਨ ਦੇ ਪੋਖਰਣ ਵਿੱਚ ਨਾਗ ਐਂਟੀ ਟੈਂਕ ਗਾਈਡੇਡ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਇਸ ਮਿਜ਼ਾਇਲ ਦਾ ਟੈਸਟ ਵਾਰਹੈਡ ‘ਤੇ ਕੀਤਾ ਗਿਆ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਵੱਲੋਂ ਨਿਰਮਿਤ ਇਸ ਦੇਸੀ ਮਿਜ਼ਾਇਲ ਦਾ ਪ੍ਰੀਖਣ ਪੋਖਰਣ ਵਿੱਚ ਵੀਰਵਾਰ ਸਵੇਰੇ 06.45 ਵਜੇ ਕੀਤਾ ਗਿਆ । ਗੌਰਤਲਬ ਹੈ ਕਿ ਨਾਗ ਮਿਜ਼ਾਈਲ ਪੂਰੀ ਤਰ੍ਹਾਂ ਸਵਦੇਸ਼ੀ ਹੈ ਅਤੇ ਅਜਿਹੀਆਂ ਮਿਜ਼ਾਇਲਾਂ ਵਿੱਚ ਭਾਰਤ ਵੱਲੋਂ ਬਣਾਈ ਗਈ ਤੀਜੀ ਪੀੜ੍ਹੀ ਦੀ ਹੈ। DRDO ਵੱਲੋਂ ਲਗਾਤਾਰ ਇਸਦੇ ਵੱਖ-ਵੱਖ ਟ੍ਰਾਇਲ ਕੀਤੇ ਜਾਂਦੇ ਹਨ।
ਇਸ ਤੋਂ ਪਹਿਲਾਂ ਵੀ ਨਾਗ ਮਿਜ਼ਾਇਲ ਦੇ ਕਈ ਹੋਰ ਟ੍ਰਾਇਲ ਕੀਤੇ ਜਾ ਚੁੱਕੇ ਹਨ। ਸਾਲ 2017, 2018 ਅਤੇ 2019 ਵਿੱਚ ਵੱਖ-ਵੱਖ ਕਿਸਮਾਂ ਦੀਆਂ ਨਾਗ ਮਿਜ਼ਾਇਲਾਂ ਦਾ ਟੈਸਟ ਕੀਤਾ ਗਿਆ ਹੈ। ਜਿਸ ਵਿੱਚ ਬੇਕਾਬੂ ਟੀਚਿਆਂ ਨੂੰ ਮਾਰਨ ਦੀ ਸਮਰੱਥਾ ਹੈ ਅਤੇ ਦੁਸ਼ਮਣ ਦੇ ਟੈਂਕਾਂ ਨੂੰ ਨਸ਼ਟ ਕਰ ਸਕਦੀ ਹੈ। ਇਹ ਭਾਰ ਵਿੱਚ ਵੀ ਬਹੁਤ ਹਲਕਾ ਹੁੰਦਾ ਹੈ।
ਦੱਸ ਦੇਈਏ ਕਿ ਐਂਟੀ-ਟੈਂਕ ਮਿਜ਼ਾਇਲ ਸਕਿੰਟਾਂ ਵਿੱਚ ਦੁਸ਼ਮਣ ਦੇ ਟੈਂਕ ਅਤੇ ਹੋਰ ਫੌਜੀ ਵਾਹਨਾਂ ਨੂੰ ਨਸ਼ਟ ਕਰ ਸਕਦੀ ਹੈ । ਇਹ ਦਰਮਿਆਨੀ ਅਤੇ ਛੋਟੀਆਂ ਦੂਰੀਆਂ ਦੀਆਂ ਮਿਜ਼ਾਇਲਾਂ ਹਨ, ਜੋ ਲੜਾਕੂ ਜਹਾਜ਼ਾਂ, ਜੰਗੀ ਜਹਾਜ਼ਾਂ ਸਮੇਤ ਬਹੁਤ ਸਾਰੇ ਸਰੋਤਾਂ ਨਾਲ ਕੰਮ ਕਰ ਸਕਦੀਆਂ ਹਨ। ਭਾਰਤ ਨੇ ਪਿਛਲੇ ਇੱਕ ਮਹੀਨੇ ਵਿੱਚ ਅੱਧੀ ਦਰਜਨ ਤੋਂ ਵੱਧ ਅਜਿਹੀਆਂ ਦੇਸੀ ਮਿਜ਼ਾਈਲਾਂ ਦਾ ਵੱਖ-ਵੱਖ ਤਰੀਕਿਆਂ ਨਾਲ ਸਫਲਤਾਪੂਰਵਕ ਟੈਸਟ ਕੀਤਾ ਹੈ।