Kashmir to celebrate ‘Black Day’ today: ਜੰਮੂ: ਘਾਟੀ ਵਿੱਚ ਹਿੰਸਾ ਅਤੇ ਦਹਿਸ਼ਤ ਫੈਲਾਉਣ ਲਈ ਪਾਕਿਸਤਾਨ ਦੀ ਭੂਮਿਕਾ ਦੇ ਵਿਰੋਧ ‘ਚ ਭਾਰਤ ਅੱਜ ਦਾ ਦਿਨ ਜੰਮੂ-ਕਸ਼ਮੀਰ ਵਿੱਚ ‘ਕਾਲੇ ਦਿਵਸ‘ ਵਜੋਂ ਮਨਾਏਗਾ। 22 ਅਕਤੂਬਰ 1947 ਨੂੰ, ਪਾਕਿਸਤਾਨੀ ਹਮਲਾਵਰਾਂ ਨੇ ਜੰਮੂ-ਕਸ਼ਮੀਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋ ਕੇ ਲੁੱਟਮਾਰ ਅਤੇ ਅੱਤਿਆਚਾਰ ਕੀਤੇ ਸਨ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ, “ਕੁਹਾੜੀਆਂ, ਤਲਵਾਰਾਂ ਅਤੇ ਤੋਪਾਂ ਅਤੇ ਹਥਿਆਰਾਂ ਨਾਲ ਲੈਸ ਪਾਕਿਸਤਾਨੀ ਸੈਨਾ ਸਮਰਥਨ ਵਾਲੇ ਕਬਾਇਲੀ ਲੋਕਾਂ ਦੇ ਲਸ਼ਕਰ (ਮਿਲਸ਼ੀਆ) ਨੇ ਕਸ਼ਮੀਰ ਉੱਤੇ ਹਮਲਾ ਕੀਤਾ, ਜਿੱਥੇ ਉਨ੍ਹਾਂ ਨੇ ਮਰਦਾਂ, ਬੱਚਿਆਂ ਦੀ ਹੱਤਿਆ ਕੀਤੀ ਅਤੇ ਔਰਤਾਂ ਨੂੰ ਆਪਣਾ ਗੁਲਾਮ ਬਣਾ ਲਿਆ। ਇਨ੍ਹਾਂ ਮਿਲਸ਼ੀਆ ਨੇ ਵਾਦੀ ਦੇ ਸਭਿਆਚਾਰ ਨੂੰ ਵੀ ਨਸ਼ਟ ਕਰ ਦਿੱਤਾ ਸੀ।”
ਸਰਕਾਰ ਨੇ ਇਸ ਦਿਨ ਨੂੰ ਯਾਦ ਰੱਖਣ ਲਈ ਜੰਮੂ-ਕਸ਼ਮੀਰ ਵਿੱਚ ਕਈ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਹੈ। 22 ਅਕਤੂਬਰ 1947 ਨੂੰ ਪਾਕਿਸਤਾਨ ਨੇ ਬਾਰਾਮੂਲਾ ਉੱਤੇ ਵੀ ਕਬਜ਼ਾ ਕਰ ਲਿਆ ਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਤੋਂ ਆਏ ਸ਼ਰਨਾਰਥੀਆਂ ਵਲੋਂ ਬਲੈਕ ਡੇਅ ਦੇ ਪੋਸਟਰ ਸ੍ਰੀਨਗਰ ਦੇ ਕਈ ਹਿੱਸਿਆਂ ਵਿੱਚ ਨਜ਼ਰ ਆਏ ਹਨ।